ਕਿਸਾਨ ਵਿੰਗ ਲੁਧਿਆਣਾ ਦਿਹਾਤੀ ਪ੍ਰਧਾਨ ਨਿਯੁਕਤ ਹੋਣ ਤੇ ਕੀਤਾ ਧੰਨਵਾਦ

ਕਿਸਾਨ ਵਿੰਗ ਲੁਧਿਆਣਾ ਦਿਹਾਤੀ ਪ੍ਰਧਾਨ ਨਿਯੁਕਤ ਹੋਣ ਤੇ ਕੀਤਾ ਧੰਨਵਾਦ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

  • ਜਸਕਰਨ ਸਿੰਘ ਲਾਲੀ ਹਰਾ ਨੇ ਕਿਸਾਨ ਵਿੰਗ ਲੁਧਿਆਣਾ ਦਿਹਾਤੀ ਪ੍ਰਧਾਨ ਨਿਯੁਕਤ ਹੋਣ ਤੇ ਕੀਤਾ ਧੰਨਵਾਦ

 

ਬੀਤੇ ਦਿਨੀਂ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆ ਦੇ ਨਜਦੀਕੀ ਨੌਜਵਾਨ ਆਗੂ ਜਸਕਰਨ ਸਿੰਘ ਲਾਲੀ ਹਰਾ ਨੂੰ ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕਿਸਾਨ ਵਿੰਗ ਜਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਨਿਯੁਕਤੀ ਤੇ ਲਾਲੀ ਹਰਾ ਵੱਲੋਂ CM ਭਗਵੰਤ ਮਾਨ ਜੀ ਅਤੇ ਸਮੁੱਚੀ ਲੀਡਰਸ਼ਿਪ ਦੇ ਨਾਲ ਨਾਲ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਿਹਾ ਕਿ ਜੋ ਪਾਰਟੀ ਨੇ ਮੈਨੂੰ ਜਿੰਮੇਵਾਰੀ ਸੋਂਪੀ ਹੈ ਉਸਨੂੰ ਪੂਰੀ ਤਨਦੇਹੀ ਨਾਲ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ।

ਇਸ ਮੌਕੇ ਕਿਹਾ ਕਿ CM ਭਗਵੰਤ ਮਾਨ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਦਿਨ ਰਾਤ ਇੱਕ ਕਰ ਕੇ ਆਪਣੇ ਫ਼ਰਜਾ ਪ੍ਰਤੀ ਇਮਾਨਦਾਰ ਹੋ ਕੇ ਚੱਲ ਰਹੇ ਹਨ। ਕਿਹਾ ਕਿ ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਜੋ ਵੀ ਆਦੇਸ਼ ਆਉਣਗੇ ਉਸਨੂੰ ਦਿਨ ਰਾਤ ਮਿਹਨਤ ਕਰਕੇ ਸਿਰੇ ਚਾੜ੍ਹਨ ਵਿੱਚ ਪੂਰਨ ਸਹਿਯੋਗ ਦੇਵਾਗਾਂ ਅਤੇ ਸਮੂਹ ਵਰਕਰਾਂ ਨੂੰ ਨਾਲ ਲੈਕੇ ਆਪ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਵਿੱਚ ਦਿਨ ਰਾਤ ਇੱਕ ਕੀਤਾ ਜਾਵੇਗਾ।

ਇੱਕ ਵਾਰ ਫੇਰ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹਲਕੇ ਦੇ ਪ੍ਰਤੀ ਇਮਾਨਦਾਰ ਅਤੇ ਨੇਕ ਦਿਲ ਦੇ ਇੰਨਸਾਨ ਹਨ। ਹਲਕਾ ਸਾਹਨੇਵਾਲ ਦੇ ਵਿੱਚ ਕੰਮਾਂ ਨੂੰ ਲੈਕੇ ਸਾਹਨੇਵਾਲ ਦੀ ਨੁਹਾਰ ਬਦਲ ਦਿੱਤੀ।  ਹਲਕਾ ਸਾਹਨੇਵਾਲ ਤਰੱਕੀ ਦੇ ਰਾਹ ਵੱਲ ਚੱਲ ਰਿਹਾ।