ਸਕੂਲ ਆਫ ਐਮੀਨੈਂਸ ਸਾਹਨੇਵਾਲ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਸਕੂਲ ਆਫ ਐਮੀਨੈਂਸ ਸਾਹਨੇਵਾਲ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ 'ਤੇ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ' ਪੜ੍ਹਦੇ ਬੱਚਿਆਂ ਨੂੰ ਆਧੁਨਿਕ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ 'ਤੇ ਸੈਮੀਨਾਰ ਕਰਵਾਏ ਜਾ ਰਹੇ ਹਨ।

ਐਸ ਸੀ ਆਰ ਟੀ ਅਤੇ ਐਸ ਆਰ ਬਾਕਸ ਅਤੇ ਆਈ ਬੀ ਐਮ ਸਕਿੱਲ ਬਿਲਡ ਦੀ ਟੀਮ ਦੁਆਰਾ ਕਰਵਾਏ ਜਾ ਰਹੇ। ਸੈਮੀਨਾਰਾਂ ਦੀ ਲੜੀ ਦੇ ਹਿੱਸੇ ਵਜੋਂ  ਸਕੂਲ ਆਫ਼ ਐਮੀਨੈਂਸ, ਸਾਹਨੇਵਾਲ ਵਿਖੇ ਪ੍ਰਿੰਸੀਪਲ ਡਾਕਟਰ ਮਨਦੀਪ ਕੌਰ ਦੀ ਅਗਵਾਈ ਵਿੱਚ ਇੱਕ ਸੈਮੀਨਾਰ ਦੌਰਾਨ ਕੋਲਕਾਤਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਹਿਰ ਅਨਵੇਸ਼ਹਾ ਸਿਨਹਾ ਚੋਧਰੀ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਸ ਮੌਕੇ ਤੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਨਵੀਨਤਮ ਤਕਨੀਕਾਂ ਸਿੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੇਘਨਾ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਵਿੱਚ ਇਹ ਵਿਸ਼ੇ ਪੜ੍ਹਾਏ ਜਾ ਰਹੇ ਹਨ। ਉਨ੍ਹਾਂ ਦੇ ਰਜਿਸਟਰਡ ਵਿਦਿਆਰਥੀ ਆਈਬੀਐਮ ਸਕਿੱਲ ਬਿਲਡ ਅਤੇ ਸੀਐਸਆਰ ਬਾਕਸ ਦੁਆਰਾ ਸਪਾਂਸਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਵੇਂ ਕੰਮ ਕਰਦੀ ਹੈ ਅਤੇ ਇਸ ਦੇ ਕੀ ਫਾਇਦੇ ਅਤੇ ਨੁਕਸਾਨ ਹਨ।

ਮਸ਼ੀਨ ਲਰਨਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਨੁੱਖੀ ਬੁੱਧੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਵੇਂ ਇਕੱਠੇ ਕੰਮ ਕਰਦੇ ਹਨ ਅਤੇ ਦੋਵਾਂ ਵਿੱਚ ਕੀ ਅੰਤਰ ਹੈ। ਇਸ ਮੌਕੇ ਵੈੱਬਸਾਈਟਾਂ 'ਤੇ ਕੰਮ ਕਰਨ ਲਈ ਟੈਬ ਦੀ ਵਰਤੋਂ ਕਰਕੇ ਪ੍ਰੈਕਟੀਕਲ ਕੰਮ ਵੀ ਕੀਤਾ ਗਿਆ।

ਇਸ ਮੌਕੇ ਤੇ ਕੰਪਿਊਟਰ ਫੈਕਲਟੀ ਨਿਧੀ ਅਰੋੜਾ ਅਤੇ . ਗੁਰਸੇਵਕ ਸਿੰਘ ਨੇ ਵਿਦਿਆਰਥੀ ਨੂੰ ਦੱਸਿਆ ਕਿ ਆਈਬੀਐਮ ਦੇ  ਇਸ ਪਲੇਟਫਾਰਮ 'ਤੇ 4500 ਕੋਰਸ ਬਿਲਕੁਲ ਮੁਫਤ ਕਰ ਸਕਦੇ ਹਨ।