ਖੂਨ ਦੀ ਕਮੀ ਨਾਲ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ - ਐਸ.ਐਮ.ਓ. ਡਾ: ਰਮੇਸ਼ ਕੁਮਾਰ
ਸਿਵਲ ਸਰਜਨ ਲੁਧਿਆਣਾ ਡਾਕਟਰ ਜਸਵੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮੇਸ਼ ਕੁਮਾਰ ਦੀ ਯੋਗ ਅਗਵਾਈ ਵਿੱਚ ਸੀ.ਐਸ.ਸੀ ਸਾਹਨੇਵਾਲ ਵਿਖੇ ਆਰ.ਬੀ.ਐਸ.ਕੇ ਦੀ ਟੀਮ ਵੱਲੋਂ ਸਿਹਤ ਬਲਾਕ ਅਧੀਨ ਪੈਂਦੇ ਅੰਗਨਵਾੜੀ ਵਰਕਰਾਂ ਅਤੇ ਸਕੂਲਾਂ ਦੇ ਅਧਿਆਪਕਾਂ ਨੂੰ ਆਇਰਨ ਤੇ ਫੋਲਿਕ ਐਸਿਡ ਸਪਲੀ ਮੈਂਟੇਸ਼ਨ ਦੀ ਟ੍ਰੇਨਿੰਗ ਦਿੱਤੀ ਗਈ।
ਇਸ ਸਮੇਂ ਐਸ.ਐਮ. ਸਾਹਿਬ ਨੇ ਬੋਲਦਿਆਂ ਕਿਹਾ ਕਿ ਜੇਕਰ ਅਸੀਂ ਚੰਗਾ ਅਤੇ ਨਰੋਆ ਸਮਾਜ ਸਿਰਜਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਹੰਬਲਾ ਮਾਰਨਾ ਪਵੇਗਾ ਤਾਂ ਕਿ ਅਸੀਂ ਅਨੀਮੀਆਂ ਮੁਕਤ ਸਮਾਜ ਬਣਾ ਸਕੀਏl ਉਹਨਾਂ ਕਿਹਾ ਕਿ ਹਰ ਗਰਭਵਤੀ ਮਾਂ ਨੂੰ ਆਪਣੀ ਖੁਰਾਕ ਦਾ ਅਤੇ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਮੇਂ ਸਮੇਂ ਤੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਚੈੱਕ ਅੱਪ ਕਰਾਉਣਾ ਚਾਹੀਦਾ ਹੈ ਤਾਂ ਜੋ ਜੱਚਾ ਤੇ ਬੱਚਾ ਦੋਨੋਂ ਤੰਦਰੁਸਤ ਹੋ ਸਕਣ। ਡਿਲੀਵਰੀ ਤੋਂ ਬਾਅਦ ਮਾਂ ਨੂੰ ਛੇ ਮਹੀਨੇ ਤੱਕ ਆਪਣਾ ਦੁੱਧ ਪਿਲਾਉਣਾ ਚਾਹੀਦਾ ਹੈ ਇਸ ਟ੍ਰੇਨਿੰਗ ਦੌਰਾਨ ਆਰ.ਬੀ.ਐਸ. ਕੇ ਟੀਮ ਦੇ ਡਾਕਟਰ ਸਤਵਿੰਦਰ ਵਾਸੀ, ਡਾਕਟਰ ਬਨੀਤਾ ਬਤਰਾ, ਤੇ ਡਾਕਟਰ ਰੀਨਾ ਗੁਪਤਾ ਨੇ ਬੋਲਦਿਆਂ ਕਿਹਾ ਕਿ ਅਨੀਮੀਆ ਦੀ ਕਮੀ ਕਾਰਨ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੁੰਦਾ ਜਿਸ ਕਾਰਨ ਬੱਚਾ ਹਮੇਸ਼ਾ ਸੁਸਤ ਰਹਿੰਦਾ ਹੈ ਉਸ ਦਾ ਪੜ੍ਹਾਈ ਵਿੱਚ ਖੇਡਾਂ ਵਿੱਚ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ। ਬੱਚਿਆਂ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਹਫਤੇ ਵਿੱਚ ਇੱਕ ਵਾਰ ਆਇਰਨ ਤੇ ਫੋਲਿਕ ਐਸਿਡ ਦੀ ਖੁਰਾਕ ਦਿੱਤੀ ਜਾਵੇ ਤਾਂ ਜੋ ਅਨੀਮੀਏ ਨੂੰ ਰੋਕਿਆ ਜਾ ਸਕੇ। ਬੱਚਿਆਂ ਨੂੰ ਡੀ ਵਾਰਮਿੰਗ ਵਾਲੇ ਦਿਨ ਪੇੜ ਦੇ ਕੀੜੇ ਮਾਰਨ ਵਾਲੀ ਦਵਾਈ ਜਰੂਰ ਖਾਣਾ ਖਾਣ ਤੋਂ ਬਾਅਦ ਵਿੱਚ ਖੁਆਈ ਜਾਵੇ ।ਡਿਲੀਵਰੀ ਤੋਂ ਬਾਅਦ ਬੱਚੇ ਨੂੰ ਮਾਂ ਸਿਰਫ ਆਪਣਾ ਹੀ ਦੁੱਧ ਪਿਲਾਵੇ ਤੇ ਛੇ ਮਹੀਨੇ ਤੱਕ ਲਗਾਤਾਰ ਦੁੱਧ ਪਿਲਾਉਣਾ ਚਾਹੀਦਾ ਹੈ ਤਾਂ ਜੋ ਬੱਚਾ ਨਰੋਆ ਤੇ ਤੰਦਰੁਸਤ ਸਮਾਜ ਸਿਰਜਿਆ ਜਾ ਸਕੇ।
ਇਸ ਸਮੇਂ ਬੀ. ਈ. ਈ. ਜਸਵੀਰ ਸਿੰਘ ਵੱਲੋਂ ਸਿਹਤ ਵਿਭਾਗ ਦੀਆਂ ਜੋ ਸਿਹਤ ਸਕੀਮਾਂ ਹਨ ਉਹਦੇ ਬਾਰੇ ਵੀ ਵਿਸਥਾਰ ਦੇ ਵਿੱਚ ਆਏ ਹੋਏ ਟੀਚਰਾਂ ਨੂੰ ਅਤੇ ਅੰਗਣਵਾੜੀ ਵਰਕਰਾਂ ਨੂੰ ਜਾਣੂ ਕਰਾਇਆ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਟਾਫ ਨਰਸ ਸੰਦੀਪ ਕੌਰ ਵੀ ਹਾਜ਼ਰ ਸਨ।
Comments (0)
Facebook Comments