ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਹਰੇ ਕ੍ਰਿਸ਼ਨਾ ਮੰਦਰ ਵਿੱਚ ਹੋਇਆ ਪ੍ਰੋਗਰਾਮ

ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਹਰੇ ਕ੍ਰਿਸ਼ਨਾ ਮੰਦਰ ਵਿੱਚ ਹੋਇਆ ਪ੍ਰੋਗਰਾਮ

ਸਾਹਨੇਵਾਲ / ਲੁਧਿਆਣਾ (ਸਵਰਨਜੀਤ ਗਰਚਾ)

 

ਅਯੁੱਧਿਆ ਦੇ ਰਾਮ ਮੰਦਰ ਵਿੱਚ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਅੱਜ 22 ਜਨਵਰੀ ਦਿਨ ਸੋਮਵਾਰ ਨੂੰ ਸੰਪੂਰਨ ਹੋ ਗਈ। ਪ੍ਰਾਣ ਪ੍ਰਤਿਸ਼ਠਾ ਦੇ ਸੁਭ ਮੌਕੇ ਤੇ ਸਾਹਨੇਵਾਲ ਮਾਡਲ ਟਾਊਨ ਹਰੇ ਕ੍ਰਿਸ਼ਨਾ ਮੰਦਿਰ ਵਿੱਚ ਅਯੁੱਧਿਆ ਵਿੱਚ ਹੋਏ ਸਮਾਗਮ ਨੂੰ ਸਕ੍ਰੀਨ ਤੇ ਲਾਈਵ ਦਿਖਾਇਆ ਗਿਆ।

ਇਸ ਮੌਕੇ ਤੇ ਪ੍ਰਧਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ, ਅੱਜ ਜਿਥੇ ਅਯੁੱਧਿਆ ਵਿੱਚ ਭਗਤ ਜਨ ਪਹੁੰਚੇ ਹਨ ਉੱਥੇ ਹੀ ਅੱਜ ਹਰੇ ਕ੍ਰਿਸ਼ਨਾ ਮੰਦਰ ਵਿੱਚ ਭਗਤਾਂ ਨੇ ਪਹੁੰਚ ਹਾਜਰੀ ਲਗਾਈ।

ਇਸ ਮੌਕੇ ਤੇ ਪ੍ਰਧਾਨ ਨੇ ਕਿਹਾ ਕਿ 500 ਸਾਲ ਬਾਅਦ ਇਹ ਸਮਾਂ ਸਾਡੇ ਹਿੱਸੇ ਆਇਆ, ਅੱਜ ਇਸ ਇਤਿਹਾਸਿਕ ਦਿਨ ਨੂੰ ਬਹੁਤ ਹੀ ਸ਼ਰਧਾ ਭਾਵਨਾ ਅਤੇ ਖੁਸ਼ੀ ਨਾਲ ਸਾਂਝਾ ਕਰ ਰਹੇ ਹੈ। ਅੱਜ ਦੇ ਦਿਨ ਘਰਾਂ ਵਿੱਚ ਦੀਪ ਜਲਾ ਕੇ ਦੀਪਮਾਲਾ ਕੀਤੀ ਜਾਣੀ। ਇਸ ਮੌਕੇ ਤੇ ਪ੍ਰਧਾਨ ਨੇ ਸਮੂਹ ਦੇਸ਼ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਇਸ ਸ਼ੁਭ ਮੌਕੇ ਦੇ ਵਧਾਈਆਂ ਦਿੱਤੀਆਂ। ਸਮਾਗਮ ਦੀ ਸਮਾਪਤੀ ਤੋਂ ਬਾਅਦ ਲੰਗਰ ਵੀ ਵਰਤਾਇਆ ਗਿਆ।

ਇਸ ਮੌਕੇ ਤੇ ਪ੍ਰਧਾਨ ਰਸ਼ਪਾਲ ਸਿੰਘ, ਜਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ, ਪੰਡਿਤ ਪ੍ਰਹਲ੍ਹਾਦ ਪਾਂਡੇ , ਸਤੀਸ਼ ਕੁਮਾਰ, ਰਾਕੇਸ਼ ਕੁਮਾਰ, ਇੰਦਰਜੀਤ ਸਿੰਘ, ਹਰਸ਼ ਢਾਕਾਅਮਰਜੀਤ ਸਿੰਘ ਬੱਬੂ, ਗਗਨ, ਦਲਵੀਰ ਸਿੰਘ, ਸੁਭਮ ਚੌਧਰੀ, ਰਵਿੰਦਰ, ਸੁਮਿਤ, ਕੁਸ਼ਾਲ, ਜੈ ਕਪਿਲਾ, ਇੰਸ਼ਾਨ, ਸੁਰਿੰਦਰ, ਰੋਹਿਤ ਗੁਪਤਾ, ਜੱਸੀ ਚੌਧਰੀ, ਜਸਪਾਲ ਸਿੰਘ, ਜਗਪਾਲ ਸਿੰਘ, ਸੁਧੀਰ, ਪ੍ਰਸ਼ਾਂਤ, ਵਿਨੈ ਕੁਮਾਰ ਭੋਲੂ, ਰਵੀ, CA ਰਾਜੇਸ਼ , ਸਤੀਸ਼ ਚੋਧਰੀ ਅਤੇ ਹਰੇ ਕ੍ਰਿਸ਼ਨਾ ਦੇ ਮੈਂਬਰ ਅਤੇ ਸਮੂਹ ਸੰਗਤਾਂ ਮੌਜੂਦ ਸਨ।