ਕਰੋਨਾ ਦਾ ਕਹਿਰ ਸਾਹਨੇਵਾਲ ਦੇ ਨਿਊ ਮਾਡਲ ਟਾਊਨ ਦੇ ਨੇੜੇ ਬਲਾਲਾ ਕੰਪਲੈਕਸ ਵਿੱਚ ਇੱਕ ਦਿਨ ਵਿੱਚ ਹੀ ਕਈਆਂ ਨੂੰ

ਕਰੋਨਾ ਦਾ ਕਹਿਰ ਸਾਹਨੇਵਾਲ ਦੇ ਨਿਊ ਮਾਡਲ ਟਾਊਨ ਦੇ ਨੇੜੇ ਬਲਾਲਾ ਕੰਪਲੈਕਸ ਵਿੱਚ  ਇੱਕ ਦਿਨ ਵਿੱਚ ਹੀ ਕਈਆਂ ਨੂੰ

ਸਾਰਾ ਦੇਸ਼ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਲੜ ਰਿਹਾ ਹੈ ਪਰ ਫਿਰ ਵੀ ਇਹ ਬਿਮਾਰੀ ਦਿਨੋ - ਦਿਨ ਵਧਦੀ ਜਾ ਰਹੀ ਹੈ ਹਲਕਾ ਸਾਹਨੇਵਾਲ ਵਿਚ ਕੋਰੋਨਾ ਪੋਜੀਟੀਵ ਮਰੀਜਾਂ ਦੀ ਗਿਣਤੀ ਵੀ ਦਿਨੋ -ਦਿਨ ਵੱਧਦੀ ਜਾ ਰਹੀ ਹੈ | ਜਿਸਦਾ ਨਤੀਜਾ ਅੱਜ ਸਾਹਨੇਵਾਲ ਵਿਚ ਫਿਰ ਤੋਂ ਦੇਖਣ ਨੂੰ ਮਿਲਿਆ ਜਦੋ ਸਾਹਨੇਵਾਲ ਦੇ ਨਿਊ ਮਾਡਲ ਟਾਊਨ ਦੇ ਨੇੜੇ ਬਲਾਲਾ ਕੰਪਲੈਕਸ ਵਿਚ 7 ਕੋਰੋਨਾ ਪੌਜੇਟਿਵ ਮਰੀਜ਼ ਪਾਏ ਗਏ

ਕਿ ਹੈ ਬਲਾਲਾ ਕੰਪਲੈਕਸ  : ਬਲਾਲਾ ਕੰਪਲੈਕਸ ਜਿਸ ਵਿਚ 40 - 50 ਕਮਰੇ ਬਣੇ ਹੋਏ ਹਨ ਜੋ ਕਿ ਕਿਰਾਏ ਤੇ ਦਿੱਤੇ ਜਾਂਦੇ ਹਨ ਮਤਲਬ ਕਿ 40 ਤੋਂ 50 ਪਰਿਵਾਰ ਰਹਿੰਦੇ ਹਨ |

ਸਾਹਨੇਵਾਲ ਸਿਵਲ ਹਸਪਤਾਲ ਦੇ ਡਾ.ਹਿਤੇਸ਼ ਨੇ ਦੱਸਿਆ ਕਿ ਸਾਹਨੇਵਾਲ ਦੇ ਬਲਾਲਾ ਕੰਪਲੈਕਸ ਵਿਚ 7 ਕੋਰੋਨਾ ਪੌਜੇਟਿਵ ਮਰੀਜ ਮਿਲੇ ਹਨ ਜਿਹਨਾਂ ਵਿਚ 4 ਮਹਿਲਾਵਾਂ ਅਤੇ 3 ਆਦਮੀ ਹਨ। ਜਿਨ੍ਹਾਂ ਨੂੰ ਕੇ ਅਗਲੀ ਕਾਰਵਾਹੀ ਲਈ ਸਿਵਲ ਹਸਪਤਾਲ ਲੁਧਿਆਣਾ ਅਤੇ ਲੁਧਿਆਣਾ ਦੇ ਵਰਧਮਾਨ ਹਸਪਤਾਲ ਵਿਚ ਲਈ ਭੇਜਿਆ ਜਾ ਰਿਹਾ ਹੈ  ਜਿੱਥੇ ਓਹਨਾਂ ਦੀ ਜਾਂਚ ਕੀਤੀ ਜਾਵੇ ਗੀ ਜਾਂਚ ਦੇ ਬਾਅਦ ਜੇਕਰ ਕੋਈ ਆਪਣੇ ਘਰ ਵਿਚ ਹੋਮ ਆਈਸੋਲੇਟ ਹੋਣਾ ਚਾਹੇ ਤਾਂ ਉਸ ਦੀ ਗਾਈਡ ਲਾਈਨ ਡੀ.ਸੀ. ਸਾਹਿਬ ਦੇਂਦੇ ਹਨ ਜਿਸ ਵਿਚ ਸਬ ਤੋਂ ਜਰੂਰੀ ਹੁੰਦਾਂ ਹੈ ਕਿ ਘਰ ਵਿੱਚ ਇੱਕ ਅਲੱਗ ਕਮਰਾ ਅਤੇ ਅਲਗ ਬਾਥਰੂਮ ਲੈਟਰੀਨ ਅਤੇ ਹੋਰ ਕਈ ਦਿਸ਼ਾ ਨਿਰਦੇਸ਼ ਦੇ ਬਾਅਦ ਜੇਕਰ ਲੱਗਦਾ ਹੈ ਕਿ ਤਾਂ ਮਰੀਜ ਦੀ ਹਾਲਤ ਠੀਕ ਹੈ ਤਾਂ ਜੋ ਇਨਫੈਕਸ਼ਨ ਨਾ ਫੈਲ ਸਕੇ।  

ਉਹਨਾਂ ਨੇ ਲੋਕਾਂ ਕੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਨਾ ਕਿ ਕਰੋਨਾ ਤੋਂ ਡਰਨ ਦੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਸ਼ਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ ਤਾ ਉਹ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰਨ ਤਾਂ ਜੋ ਸਮੇਂ ਰਹਿੰਦੇ ਸਹੀ ਇਲਾਜ ਹੋ ਸਕੇ। 

ਉਹਨਾਂ ਨੇ ਕਿਹਾ ਕਿ ਘਰ ਤੋਂ ਬਾਹਰ ਜਾਣ ਲਗੇ ਮਾਸਕ ਜਰੂਰ ਪਾਉ ਅਤੇ ਘਰ ਦੇ ਅੰਦਰ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਵੋ। 

ਆਪਣੇ ਵਿਚਾਰ ਕਾਮੈਂਟ ਬਾਕਸ ਵਿੱਚ ਦੇਵੋ ਤਾਕਿ ਵੈਬ ਸਾਈਟ ਨੂੰ ਹੋਰ ਵੀ ਜਿਆਦਾ ਤੁਹਾਡੇ ਦੇਖਣ ਅਤੇ ਜਾਣਕਾਰੀਆਂ ਨਾਲ ਭਰਭੂਰ ਕੀਤਾ ਜਾ ਸਕੇ