ਬਿਜਲੀ ਦੀ ਸਮੱਸਿਆ ਦਾ ਹੱਲ ਕਰੇ ਸਰਕਾਰ : ਰਸ਼ਪਾਲ ਸਿੰਘ

ਬਿਜਲੀ ਦੀ ਸਮੱਸਿਆ ਦਾ ਹੱਲ ਕਰੇ ਸਰਕਾਰ : ਰਸ਼ਪਾਲ ਸਿੰਘ

ਲੁਧਿਆਣਾ/ਸਾਹਨੇਵਾਲ (ਸਵਰਨਜੀਤ ਗਰਚਾ)

 

 

ਸਾਹਨੇਵਾਲ ਹਲਕੇ ਵਿੱਚ ਲਗਾਤਾਰ ਲਗ ਰਹੇ ਅਣ ਐਲਾਨੇ ਬਿਜਲੀ ਕੱਟਾਂ ਤੋਂ ਲੋਕ ਡਾਡੇ ਪ੍ਰੇਸ਼ਾਨ ਹਨ, ਇਹਨਾਂ ਅਣ ਐਲਾਨ ਬਿਜਲੀ ਕੱਟਾ ਨੇ ਭਗਵੰਤ ਮਾਨ ਸਰਕਾਰ ਦੀ ਨਿਰੰਤਰ ਬਿਜਲੀ ਸਪਲਾਈ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ।

ਹਲਕੇ ਅੰਦਰ ਪਿੱਛਲੇ ਕਾਫ਼ੀ ਲੰਬੇ ਸਮੇਂ ਤੋਂ ਹਰ ਰੋਜ ਕਈ ਕਈ ਵਾਰ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਉਪਰੋਕਤ ਵਿਚਾਰ ਭਾਰਤੀ ਜਨਤਾ ਪਾਰਟੀ ਹਲਕਾ ਸਾਹਨੇਵਾਲ ਦੇ ਸੀਨੀਅਰ ਆਗੂ, ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਰਸ਼ਪਾਲ ਸਿੰਘ ਅਤੇ ਜੱਸੀ ਚੌਧਰੀ ਮੰਡਲ ਪ੍ਰਧਾਨ ਸਾਹਨੇਵਾਲ ਭਾਰਤੀ ਜਨਤਾ ਪਾਰਟੀ ਲੁਧਿਆਣਾ ਦਿਹਾਤੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਸਾਂਝੇ ਕੀਤੇ।

ਉਹਨਾ ਕਿਹਾ ਕਿ ਲੰਬੇ ਬਿਜਲੀ ਕੱਟਾਂ ਤੋਂ ਕਾਰਨ ਲੋਕ ਬੇਹਾਲ ਹਨ। ਸਰਦੀਆਂ ਵਿੱਚ ਬਿਜਲੀ ਦਾ ਇਹ ਹਾਲ ਹੈ ਤਾਂ ਗਰਮੀਆਂ ਵਿੱਚ ਬਿਜਲੀ ਦਾ ਕੀ ਹਾਲ ਹੋਵੇਗਾ। ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਸਪਲਾਈ ਦੇ ਵੱਡੇ ਵੱਡੇ ਵਾਅਦੇ ਕੀਤੇ ਸੀ, ਪਰ ਇਸ ਦੇ ਉਲਟ ਬਿਜਲੀ ਸਪਲਾਈ ਦਾ ਹਾਲ ਸਭ ਦੇ ਸਾਹਮਣੇ ਹੈ। ਸਰਕਾਰ ਫੋਕੀਆ ਮਸ਼ਹੂਰੀਆਂ ਉਪਰ ਜਨਤਾ ਦਾ ਪੈਸਾ ਬਰਬਾਦ ਕਰ ਰਹੀ ਹੈ।

ਉਹਨਾਂ ਕਿਹਾ ਕਿ ਸਰਕਾਰ ਨੂੰ ਬਿਜਲੀ ਮਹਿਕਮੇ ਵਿਚ ਹੋਰ ਮੁਲਾਜ਼ਮ ਭਰਤੀ ਕਰਨੇ ਚਾਹੀਦੇ ਹਨ ਤਾਂ ਜ਼ੋ ਬਿਜਲੀ ਦੀ ਖਰਾਬੀ ਨੂੰ ਜਲਦੀ ਠੀਕ ਕੀਤਾ ਜਾ ਸਕੇ। ਤਾਂ ਹੀ ਇਹਨਾਂ ਅਣ ਐਲਾਨੇ ਕੱਟਾਂ ਤੋਂ ਲੋਕਾ ਨੂੰ ਨਿਜਾਤ ਮਿਲ ਸਕਦੀ ਹੈ। ਉਹਨਾਂ ਅੱਗੇ ਕਿਹਾ ਕਿ ਜਦੋਂ ਸੰਬਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਕੋਲ ਵੀ ਕੋਈ ਤੱਸਲੀ ਬਖਸ਼ ਜਵਾਬ ਨਹੀਂ ਹੁੰਦਾ। 

ਉਹਨਾਂ ਕਿਹਾ ਕਿ ਅਗਰ ਮਸਲਾ ਹੱਲ ਨਾ ਹੋਇਆ ਤਾਂ ਇਲਾਕੇ ਦੇ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ।