ਬੀਜੀਂ ਬੀ ਅਰਲੀ ਲਰਨਿੰਗ ਸੈਂਟਰ 'ਚ ਬਸੰਤ ਪੰਚਮੀ 'ਤੇ ਮਾਤਾ ਸਰਸਵਤੀ ਦੀ ਪੂਜਾ ਕੀਤੀ

ਬੀਜੀਂ ਬੀ ਅਰਲੀ ਲਰਨਿੰਗ ਸੈਂਟਰ 'ਚ ਬਸੰਤ ਪੰਚਮੀ 'ਤੇ ਮਾਤਾ ਸਰਸਵਤੀ ਦੀ ਪੂਜਾ ਕੀਤੀ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਬਸੰਤ ਪੰਚਮੀ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਧੂਮਧਾਮ ਅਤੇ ਸ਼ਾਨ ਨਾਲ ਮਨਾਇਆ ਜਾਂਦਾ ਹੈ, ਇਹ ਤਿਉਹਾਰ ਬਸੰਤ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਬਸੰਤ ਪੰਚਮੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮਨਾਈ ਜਾਂਦੀ ਹੈ।

ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਬੀਜੀਂ ਬੀ ਅਰਲੀ ਲਰਨਿੰਗ ਸੈਂਟਰ ਮਾਡਲ ਟਾਊਨ ਸਾਹਨੇਵਾਲ ਦੇ ਡਾਇਰੈਕਟਰ ਗੁਰਪ੍ਰੀਤ ਕੌਰ ਵੱਲੋਂ ਆਪਣੇ ਪਲੇ ਵੇਅ ' ਬੜੀ ਹੀ ਸ਼ਰਧਾ ਭਾਵਨਾ ਨਾਲ ਗਿਆਨ ਦੀ ਦੇਵੀ ਮਾਤਾ ਸਰਸਵਤੀ ਦੀ ਪੂਜਾ ਕਰਕੇ ਪੀਲੇ ਰੰਗ ਦੇ ਪ੍ਰਸ਼ਾਦ ਦਾ ਮਾਤਾ ਨੂੰ ਭੋਗ ਲਗਾਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਪਲੇ ਵੇਅ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਬਸੰਤੀ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਸਨ ਜੋ ਕਿ ਬਹੁਤ ਹੀ ਖਿੱਚ ਦਾ ਕੇਂਦਰ ਬਣੇ ਅਤੇ ਬੱਚਿਆਂ ਨੇ ਆਪਣੇ ਘਰਾਂ ਤੋਂ ਲੰਚ ਬਾਕਸ ਵਿੱਚ ਵੀ ਬਸੰਤੀ ਰੰਗ ਦੇ ਖਾਣੇ ਲੈ ਕੇ ਆਏ।

ਇਸ ਮੌਕੇ ਡਾਇਰੈਕਟਰ ਗੁਰਪ੍ਰੀਤ ਕੌਰ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀ ਵਧਾਈ ਦਿੰਦਿਆ ਕਿਹਾ ਕਿ ਸਾਡਾ ਭਾਰਤ ਦੇਸ਼ ਤਿਉਹਾਰਾਂ ਦਾ ਦੇਸ਼ ਹੈ। ਕੋਈ ਮਹੀਨਾ ਅਜਿਹਾ ਹੀ ਜਾਂਦਾ ਹੋਣਾ, ਜਦੋਂ ਕੋਈ ਤਿਉਹਾਰ ਨਾ ਹੋਵੇ। ਬਸੰਤ ਪੰਚਮੀ ਦਾ ਤਿਉਹਾਰ ਸਾਰੇ ਰਲ-ਮਿਲ ਕੇ ਮਨਾਉਂਦੇ ਹਨ। ਬਸੰਤ ਪੰਚਮੀ ਦੇ ਆਗਮਨ ’ਤੇ ਸਵੇਰ-ਸ਼ਾਮ ਥੋੜ੍ਹੀ-ਬਹੁਤ ਠੰਢ ਹੀ ਰਹਿ ਜਾਂਦੀ ਹੈ। ਪਤੰਗਬਾਜ਼ੀ ਨੂੰ ਵੀ ਇਸ ਤਿਉਹਾਰ ਨਾਲ ਜੋੜਿਆ ਜਾਂਦਾ ਹੈ। ਹਰ ਵਰਗ ਦੇ ਲੋਕ ਇਸ ਤਿਉਹਾਰ ਨੂੰ ਆਪਣੇ ਵੱਖਰੇ-ਵੱਖਰੇ ਢੰਗ ਨਾਲ ਮਨਾਉਂਦੇ ਹਨ ਅਤੇ ਇਸ ਦਿਨ ਲੋਕ ਵਿੱਦਿਆ (ਗਿਆਨ) ਦੀ ਦੇਵੀ ਸਰਸਵਤੀ ਮਾਤਾ ਦੀ ਵੀ ਪੂਜਾ ਕਰਦੇ ਹਨ ਅਤੇ ਆਪਣੇ ਘਰਾਂ ਵਿੱਚ ਪੀਲੇ ਰੰਗ ਦੇ ਪਕਵਾਨ ਵੀ ਬਣਾਉਂਦੇ ਹਨ ਤੇ ਪੀਲੇ ਰੰਗ ਦੇ ਕੱਪੜੇ ਪਹਿਨਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੁਰਾਣੇ ਸਮੇਂ ਵਿਚ ਰਾਜੇ-ਮਹਾਰਾਜੇ ਪਤੰਗਬਾਜ਼ੀ ਦਾ ਬਹੁਤ ਸ਼ੌਂਕ ਰੱਖਦੇ ਸਨ ਅਤੇ ਬਸੰਤ ਪੰਚਮੀ ਵਾਲੇ ਦਿਨ ਸੂਤ ਦੇ ਧਾਗਿਆਂ ਨਾਲ ਪਤੰਗ ਉਡਾਉਂਦੇ ਸਨ ਅਤੇ ਅਨੰਦ ਮਾਣਦੇ ਸਨ।

ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ, ਪਰਮਜੀਤ ਕੌਰ, ਮਨਦੀਪ ਕੌਰ, ਮਨਰੀਤ ਕੌਰ ਰੀਤ ਆਦਿ ਨੰਨ੍ਹੇ-ਮੁੰਨੇ ਵਿਦਿਆਰਥੀ ਹਾਜ਼ਰ ਸਨ।