ਸ਼ਰਧਾ ਭਾਵਨਾ ਨਾਲ ਮਨਾਈ ਫੱਗਣ ਮਹੀਨੇ ਦੀ ਸੰਗਰਾਂਦ

ਸ਼ਰਧਾ ਭਾਵਨਾ ਨਾਲ ਮਨਾਈ ਫੱਗਣ ਮਹੀਨੇ ਦੀ ਸੰਗਰਾਂਦ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

 

ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਹੈਂਡ ਗ੍ਰੰਥੀ ਭਾਈ ਵਿਰਸਾ ਸਿੰਘ ਜੀ ਵੱਲੋਂ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ' ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਇਸ ਦੌਰਾਨ ਭਾਈ ਬੇਅੰਤ ਸਿੰਘ, ਭਾਈ ਗੁਰਜੰਟ ਸਿੰਘ, ਭਾਈ ਸਤਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਦਿਲਬਰ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ) ਨੇ ਗੁਰੂ ਘਰ ਦੀ ਇਲਾਹੀ ਬਾਣੀ ਦਾ ਰਸ ਭਿੰਨ੍ਹਾ ਉਚਾਰਨ ਕਰਕੇ ਸੰਗਤ ਨੂੰ ਨਿਹਾਲ ਕੀਤਾ।

ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ' ਸੰਗਤ ਨੇ ਪਹੁੰਚ ਕੇ ਸ਼੍ਰੀ ਪਾਲਕੀ ਸਾਹਿਬ ' ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜੂਰੀ ' ਸੀਸ ਝੁਕਾ ਕੇ ਅਤੇ ਸ਼੍ਰੀ ਰੇਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰੂਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਹਰਾ ਵੱਲੋਂ ਸਮੂਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੇ ਜੀ ਆਇਆਂ ਆਖਿਆ ਧੰਨਵਾਦ ਕੀਤਾ।

ਇਸ ਦੌਰਾਨ ਹੋਰਨਾਂ ਤੋਂ ਇਲਾਵਾ ਜੱਥੇਦਾਰ ਬਾਬਾ ਮੇਜਰ ਸਿੰਘ (ਕਾਰ ਸੇਵਾ ਸ਼੍ਰੀ ਹਜ਼ੂਰ ਸਾਹਿਬ ਵਾਲੇ), ਵਾਈਸ ਪ੍ਰਧਾਨ ਮਲਕੀਤ ਸਿੰਘ ਹਰਾ, ਚੇਅਰਮੈਨ ਜਸਵੀਰ ਸਿੰਘ ਹਰਾ, ਸੁਰਿੰਦਰ ਸਿੰਘ ਹਰਾ, ਪਰਮਿੰਦਰ ਸਿੰਘ ਫੌਜੀ, ਕੁਲਜੀਤ ਸਿੰਘ ਹਰਾ, ਅਵਤਾਰ ਸਿੰਘ ਤਾਰ, ਕੁਲਦੀਪ ਸਿੰਘ ਦੀਪਾ, ਮਨਪ੍ਰੀਤ ਸਿੰਘ ਮੰਗਾ, ਜਸਵੀਰ ਸ਼ਾਹ ਸਿੰਘ, ਮੈਨੇਜਰ ਅਜੀਤ ਸਿੰਘ ਆਦਿ ਇਲਾਕੇ ਭਰ ਦੀ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।