ਸਾਹਨੇਵਾਲ ਨੰਦਪੁਰ ਸਮਸ਼ਾਨ ਘਾਟ ਵਿੱਚ ਹੋਈ ਮੰਦਭਾਗੀ ਘਟਨਾ

ਸਾਹਨੇਵਾਲ  ਨੰਦਪੁਰ ਸਮਸ਼ਾਨ ਘਾਟ ਵਿੱਚ ਹੋਈ ਮੰਦਭਾਗੀ ਘਟਨਾ

ਸਵਰਨਜੀਤ ਸਿੰਘ 

ਨਸ਼ਿਆ ਦੇ ਚੱਲ ਰਹੇ ਕਾਰੋਬਾਰ ਕਾਰਨ ਸੋਮਵਾਰ ਨੂੰ ਇੱਕ ਨੌਜਵਾਨ ਨਸ਼ੇ ਦੇ ਭੇਟ ਚੜ ਗਿਆ।

          ਜਿਸਦੀ ਲਾਸ਼ ਸਾਹਨੇਵਾਲ ਨੰਦਪੁਰ ਪ੍ਰੇਮ ਕਲੋਨੀ ਦੇ ਸ਼ਮਸ਼ਾਨ ਘਾਟ ਦੇ ਅੰਦਰ ਮਿਲੀ, ਪੁੱਛਗਿੱਛ ਕਰਨ ਤੇ ਪਤਾ ਲੱਗਿਆ ਕਿ ਮ੍ਰਿਤਕ ਨੌਜਵਾਨ ਦਾ ਨਾਮ ਕਰਮਜੀਤ ਸਿੰਘ, ਪਿਤਾ ਦਾ ਨਾਮ ਮਨਜੀਤ ਸਿੰਘ ਨਿਵਾਸੀ ਨੰਦਪੁਰ ਪ੍ਰੇਮ ਕਲੋਨੀ ਸਾਹਨੇਵਾਲ ਦਾ ਹੀ ਰਹਿਣ ਵਾਲਾ ਹੈ ਅਤੇ ਦਸਿਆ ਗਿਆ ਕਿ ਮ੍ਰਿਤਕ ਕਰਮਜੀਤ ਸਿੰਘ ਇਸ ਕਦਰ ਨਸ਼ਿਆ ਦਾ ਆਦਿ ਬਣ ਗਿਆ ਅਤੇ ਘਰ ਦਾ ਸਾਰਾ ਸਮਾਨ ਤਕ ਵੇਚ ਦਿੱਤਾ ਜਿਸਦੇ ਚਲਦਿਆਂ ਅੱਜ ਆਪਣੀ ਜਾਨ ਵੀ ਗਵਾਉਣੀ ਪਈ। ਪੁਲਿਸ ਨੇ ਲਾਸ਼ ਦੇ ਨੇੜੇ ਨਸ਼ੇ ਦੀ ਸਰਿੰਜ ਵੀ ਬਰਾਮਦ ਕੀਤੀ ਜਿਸ ਤੋ ਸਪੱਸ਼ਟ ਹੋਇਆ ਕਿ ਮੌਤ ਨਸ਼ੇ ਦੀ ਓਵਰਡੋਜ ਕਰਨ ਹੋਈ। 
          ਸ਼ਮਸ਼ਾਨ ਘਾਟ ਵਿਚ ਮੌਜੂਦ ਕਰਮਚਾਰੀ ਜਗਦੇਵ ਸਿੰਘ ਨੇ ਦੱਸਿਆ ਕਿ ਜਦੋਂ ਅੰਦਰੋ ਗੇਟ ਦੇ ਵੱਲ ਆਇਆ ਤਾਂ ਮਿਰਤਕ ਸ਼ਮਸ਼ਾਨ ਦੇ ਗੇਟ ਕੋਲ ਮਰਿਆ ਹੋਇਆ ਮਿਲਿਆ ਫੇਰ ਤੁਰੰਤ ਸਾਹਨੇਵਾਲ ਪੁਲਿਸ ਸਟੇਸ਼ਨ ਤੇ ਫ਼ੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਮੌਕੇ ਤੇ ਪਹੁੰਚੇ ਏ. ਐਸ. ਆਈ. ਕੁਲਵਿੰਦਰ ਸਿੰਘ ਨੇ ਘਟਨਾ ਦੀ ਜਾਣਕਾਰੀ ਲਿਤੀ। ਇਸੇ ਦੌਰਾਨ S.H.O ਬਲਵਿੰਦਰ ਸਿੰਘ ਵੀ ਮੌਕੇ ਤੇ ਪਹੁੰਚੇ ਲਾਸ਼ ਨੂੰ ਪੋਸਟਮਾਰਟਮ ਦੇ ਲਈ C.M.C ਲੁਧਿਆਣਾ ਭੇਜ ਦਿੱਤਾ।