ਬਿਜੀ ਬੀ ਲਰਨਿੰਗ ਸੈਂਟਰ ਦੇ ਬੱਚਿਆਂ ਨੇ ਭਗਵਾਨ ਕ੍ਰਿਸ਼ਨ ਅਤੇ ਰਾਧਾ ਰਾਣੀ ਦਾ ਰੂਪ ਧਾਰ ਕੇ ਮਨਾਇਆ ਹੋਲੀ ਦਾ ਤਿਉਹਾਰ

ਬਿਜੀ ਬੀ ਲਰਨਿੰਗ ਸੈਂਟਰ ਦੇ ਬੱਚਿਆਂ ਨੇ ਭਗਵਾਨ ਕ੍ਰਿਸ਼ਨ ਅਤੇ ਰਾਧਾ ਰਾਣੀ ਦਾ ਰੂਪ ਧਾਰ ਕੇ ਮਨਾਇਆ ਹੋਲੀ ਦਾ ਤਿਉਹਾਰ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਬਿਜੀ ਬੀ ਲਰਨਿੰਗ ਸੈਂਟਰ ਮਾਡਲ ਟਾਊਨ ਸਾਹਨੇਵਾਲ ਦੇ ਡਾਇਰੈਕਟਰ ਗੁਰਪ੍ਰੀਤ ਕੌਰ ਦੀ ਦੇਖਰੇਖ ਹੇਠ ਰੰਗਾ ਦੇ ਪਵਿੱਤਰ ਤਿਉਹਾਰ ਹੋਲੀ ਨੂੰ ਬੱਚਿਆਂ ਵੱਲੋਂ ਭਗਵਾਨ ਕ੍ਰਿਸ਼ਨ ਅਤੇ ਰਾਧਾ ਰਾਣੀ ਦਾ ਰੂਪ ਧਾਰ ਕੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਹੋਲੀ ਦੀ ਮਹੱਤਤਾ ਵਾਰੇ ਵੀ ਵਿਸਥਾਰਪੂਰਵਕ ਵਿੱਚ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਡਾਇਰੈਕਟਰ ਗੁਰਪ੍ਰੀਤ ਕੌਰ ਨੇ ਹੋਲੀ ਦੇ ਪਵਿੱਤਰ ਤਿਉਹਾਰ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿਉਹਾਰ ਬਸੰਤ ਦਾ ਸਵਾਗਤ ਕਰਨ ਵਾਲਾ ਤਿਉਹਾਰ ਹੈ ਅਤੇ ਲੋਕ ਇਸ ਦਿਨ ਨੂੰ ਇੱਕ ਦੂਜੇ ਦੇ ਰੰਗ ਲਗਾਕੇ ਅਤੇ ਆਪਣੇ ਘਰਾਂ ਵਿੱਚ ਵੱਖ-ਵੱਖ ਪ੍ਰਕਾਰਾਂ ਦੇ ਪਕਵਾਨ ਬਣਾਕੇ ਇਸ ਤਿਉਹਾਰ ਨੂੰ ਇੱਕ ਯਾਦਗਾਰੀ ਤਿਉਹਾਰ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਦੇ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਹੋਰ ਤਿਉਹਾਰਾਂ ਵਾਂਗ, ਹੋਲੀ ਦਾ ਤਿਉਹਾਰ ਵੀ ਪ੍ਰਸਿੱਧ ਕਥਾਵਾਂ ਨਾਲ ਜੁੜਿਆ ਹੋਇਆ ਹੈ।

ਡਾਇਰੈਕਟਰ ਗੁਰਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਇਹ ਤਿਉਹਾਰ ਭਗਵਾਨ ਪ੍ਰਲਾਦ ਅਤੇ ਭਗਵਾਨ ਕ੍ਰਿਸ਼ਨ ਤੇ ਰਾਧਾ ਰਾਣੀ ਦੇ ਜੀਵਨ ਨਾਲ ਸਬੰਧਤ ਇਸ ਤਿਉਹਾਰ ਨੂੰ ਹੋਲੀ ਦੇ ਇੱਕ ਵੱਡੇ ਤਿਉਹਾਰ ਵਜੋਂ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਦੇ ਨਾਲ-ਨਾਲ ਇਸ ਮਹਾਨ ਤਿਉਹਾਰ ਨੂੰ ਬੁਰਾਈ 'ਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ। ਧਾਰਮਿਕ ਗ੍ਰੰਥਾਂ ਵਿੱਚ ਦੱਸਿਆ ਗਿਆ ਹੈ ਕਿ ਹੋਲੀ ਦਾ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਸਭ ਤੋਂ ਪਿਆਰਾ ਸੀ।

ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ, ਪਰਮਜੀਤ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ।