ਸਾਹਨੇਵਾਲ ਨਗਰ ਕੌਂਸਲ ਦੇ ਹਦੂਦ ਅੰਦਰ ਪੈਂਦੀਆਂ ਅਣਅਧਿਕਾਰਿਤ ਕਲੋਨੀਆਂ ਵਿਚ ਰਿਹਾਇਸ਼ੀ ਪਲਾਟਾਂ ਲਈ ਵੱਡੀ ਖ਼ਬਰ : ਰੀਨਾ ਦੇਵੀ ਕੌਂਸਲਰ ਵਾਰਡ ਨੰਬਰ 9

ਸਾਹਨੇਵਾਲ ਨਗਰ ਕੌਂਸਲ ਦੇ ਹਦੂਦ ਅੰਦਰ ਪੈਂਦੀਆਂ ਅਣਅਧਿਕਾਰਿਤ ਕਲੋਨੀਆਂ ਵਿਚ ਰਿਹਾਇਸ਼ੀ ਪਲਾਟਾਂ ਲਈ ਵੱਡੀ ਖ਼ਬਰ  : ਰੀਨਾ ਦੇਵੀ ਕੌਂਸਲਰ ਵਾਰਡ ਨੰਬਰ 9
ਸਾਹਨੇਵਾਲ ਦੀ ਕੌਂਸਲਰ ਰੀਨਾ ਦੇਵੀ ਦੀ ਮਿਹਨਤ ਰੰਗ ਲਿਆਈ

ਰਿੰਕੂ ਬਜਾਜ (ਸਾਹਨੇਵਾਲ ਗਰੁੱਪ) 

ਸਾਹਨੇਵਾਲ ਦੀ ਕੌਂਸਲਰ ਰੀਨਾ ਦੇਵੀ ਦੀ ਮਿਹਨਤ ਰੰਗ ਲਿਆਈ

                    ਰੀਨਾ ਦੇਵੀ ਕੌਂਸਲਰ ਵਾਰਡ ਨੰਬਰ 9 (ਪਤਨੀ ਸ਼੍ਰੀ ਰਸ਼ਪਾਲ ਸਿੰਘ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ), ਵਲੋਂ ਜੋ EDC CLU & UDC ਚਾਰਜ ਦਾ ਮੁੱਦਾ ਨਗਰ ਕੌਂਸਲ ਸਾਹਨੇਵਾਲ ਦੀ ਮੀਟਿੰਗ ਵਿੱਚ ਮਤਾ ਨੰਬਰ 164 ਮਿਤੀ 21.09.2020 ਰਾਹੀਂ ਚੁੱਕਿਆ ਗਿਆ ਸੀ ਜੋ ਪ੍ਰਸ਼ਾਸ਼ਕੀ ਕਾਰਨਾਂ ਕਰਕੇ ਮਤਾ ਨੰਬਰ 180 ਮਿਤੀ 21.12.2020 ਰਾਹੀ ਮੁੜ ਵਿਚਾਰਿਆ ਗਿਆ, ਜਿਸ ਨੂੰ ਨਗਰ ਕੌਂਸਲ ਵਲੋਂ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ ਸੀ, ਕਰੀਬ 10 ਮਹੀਨੇ ਦੀ ਕੋਸ਼ਿਸ਼ ਸਦਕਾ ਹੁਣ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਵਲੋਂ ਆਪਣੇ ਪੱਤਰ ਨੰਬਰ ਸੀ.ਟੀ.ਪੀ (ਸ.ਸ.) 2021/3743 ਮਿਤੀ 14.10.2021 ਰਾਹੀ ਅਗਲੇਰੀ ਕਾਰਵਾਈ ਕਰਦੇ ਹੋਏ ਸਾਹਨੇਵਾਲ ਨਗਰ ਕੌਂਸਲ ਦੇ ਮਤਾ ਨੰਬਰ 180 ਨੂੰ ਮਨਜੂਰ ਕਰਦੇ ਹੋਏ ਸਾਹਨੇਵਾਲ ਨਗਰ ਕੌਂਸਲ ਦੇ ਹਦੂਦ ਅੰਦਰ ਪੈਂਦੀਆਂ ਅਣਅਧਿਕਾਰਿਤ ਕਲੋਨੀਆਂ ਵਿਚ ਰਿਹਾਇਸ਼ੀ ਪਲਾਟਾਂ ਨੂੰ ਰੈਗੁਲਰ ਕਰਨ ਲਈ ਡਵੈਲਪਮੈਂਟ ਚਾਰਜਸ (EDC, UDC) ਨੂੰ ਘਟਾ ਦਿਤਾ ਗਿਆ ਹੈ ।

                    ਹੁਣ ਸਾਹਨੇਵਾਲ ਅੰਦਰ ਪੈਂਦੀਆਂ ਅਣਅਧਿਕਾਰਿਤ ਕਲੋਨੀਆਂ ਦੇ ਰਿਹਾਇਸ਼ੀ ਪਲਾਟਾਂ ਨੂੰ ਰੈਗੁਲਰ ਕਰਨ ਲਈ ਡਵੈਲਪਮੈਂਟ ਚਾਰਜ ਕਰੀਬ 594 ਰੁਪਏ ਤੋਂ ਘੱਟ ਕਰਕੇ ਸਿਰਫ 90 ਰੁਪਏ ਪ੍ਰਤੀ ਗਜ ਹੋ ਗਿਆ ਹੈ, ਜੋ ਕਿ ਸਾਹਨੇਵਾਲ ਸ਼ਹਿਰ ਵਿਚ ਰਿਹਾਇਸ਼ੀ ਪਲਾਟ ਖਰੀਦਣ ਵਾਲੇ ਆਮ ਲੋਕਾਂ ਵਾਸਤੇ ਬਹੁਤ ਵੱਡੀ ਰਾਹਤ ਮਿਲੀ ਹੈ । ਕੌਂਸਲਰ ਰੀਨਾ ਦੇਵੀ ਵਲੋਂ ਸਾਰੇ ਹੀ ਕੌਂਸਲਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਉਹਨਾਂ ਵਲੋਂ ਪਾਏ ਇਸ ਮਤੇ ਨੂੰ ਸਰਵ ਸੰਮਤੀ ਨਾਲ ਪਾਸ ਕੀਤਾ ਸੀ।

                   ਕੌਂਸਲਰ ਰੀਨਾ ਦੇਵੀ ਵਲੋਂ ਸਾਰੇ ਹੀ ਰਿਹਾਇਸ਼ੀ ਪਲਾਟਾਂ ਦੇ ਪਲਾਟ ਹੋਲਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਆਪਣੇ ਪਲਾਟਾਂ ਨੁੰ ਜਲਦ ਤੋਂ ਜਲਦ ਰੈਗੁਲਰ ਕਰਵਾਉਣ ਤਾਂ ਜੋ ਅਜਿਹੀਆਂ ਅਣਅਧਿਕਾਰਤ ਕਲੋਨੀਆਂ ਵਿਚ ਡਵੈਲਪਮੈਂਟ ਦੇ ਕੰਮ ਕੀਤੇ ਜਾ ਸਕਣ।