ਭਾਰਤੀਯ ਕਿਸਾਨ ਕਾਦੀਆ ਯੂਨੀਅਨ ਬਲਾਕ ਸਾਹਨੇਵਾਲ ਦੇ ਪ੍ਰਧਾਨ ਦੀਪੀ ਸੰਧੂ ਅਤੇ ਬੂਟਾ ਸੰਧੂ ਨੇ ਕਿਹਾ ਕਿ

ਭਾਰਤੀਯ ਕਿਸਾਨ ਕਾਦੀਆ ਯੂਨੀਅਨ ਬਲਾਕ ਸਾਹਨੇਵਾਲ ਦੇ ਪ੍ਰਧਾਨ ਦੀਪੀ ਸੰਧੂ ਅਤੇ ਬੂਟਾ ਸੰਧੂ ਨੇ ਕਿਹਾ ਕਿ

ਸਾਹਨੇਵਾਲ (ਸਵਰਨਜੀਤ ਸਿੰਘ)


ਕੇਂਦਰ ਸਰਕਾਰ ਵੱਲੋਂ ਪੂੰਜੀਪਤੀਆਂ ਦੇ ਹੱਕ ਵਿੱਚ ਲਿਆਂਦੇ ਹੋਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਤਕਰੀਬਨ ਦੱਸ ਮਹੀਨਿਆਂ ਤੋਂ ਜਿਆਦਾ ਹੋ ਗਏ ਹਨ ਅਤੇ ਇਸ ਦੌਰਾਨ ਤਕਰੀਬਨ 600 ਤੋ ਜਿਆਦਾ ਕਿਸਾਨ ਸਹੀਦੀ ਵੀ ਪਾ ਚੁੱਕੇ ਹਨ। ਪਰ ਕੇਂਦਰ ਸਰਕਾਰ ਟਸ ਤੋ ਮਸ ਨਹੀਂ ਹੋਈ। ਅੱਜ ਪੂਰਾ ਦੇਸ਼ ਕਿਸਾਨਾਂ ਨਾਲ ਇਕਜੁੱਟ ਤਾ ਨਾਲ ਖੜਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦੇ ਭਾਰਤੀਯ ਕਿਸਾਨ ਯੂਨੀਅਨ ਕਾਦੀਆ ਬਲਾਕ ਸਾਹਨੇਵਾਲ ਦੇ ਪ੍ਰਧਾਨ ਦੀਪੀ ਸੰਧੂ ਵੱਲੋ 30 ਸਤੰਬਰ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਮੱਤੇਵਾੜਾ ਵਿੱਚ ਕਿਸਾਨ ਮਜ਼ਦੂਰ ਏਕਤਾ ਦੇ ਸਮੇਲਨ ਚ ਜਾਂਦੇਆ ਕੀਤਾ। 


ਭਾਰਤੀਯ ਕਿਸਾਨ ਕਾਦੀਆ ਯੂਨੀਅਨ ਬਲਾਕ ਸਾਹਨੇਵਾਲ ਦੇ ਪ੍ਰਧਾਨ ਦੀਪੀ ਸੰਧੂ ਨੇ ਕਿਹਾ ਕਿ ਅੱਜ ਇਸ ਮਹਾਂ ਸਮੇਲਨ ਵਿੱਚ ਹਲਕਾ ਸਾਹਨੇਵਾਲ ਦੇ ਪੈਂਦੇ ਪਿੰਡ ਮੱਤੇਵਾੜਾ ਦੀ ਦਾਣਾ ਮੰਡੀ ਵਿੱਚ ਸਾਹਨੇਵਾਲ ਤੋ ਬਹੁਤ ਵੱਡਾ ਇਕੱਠ ਕਰ ਕੇ ਰੈਲੀ ਵਿੱਚ ਸ਼ਾਮਿਲ ਹੋਣ ਜਾ ਰਿਹਾ। ਕੇਂਦਰ ਸਰਕਾਰ ਵੱਲੋਂ ਕੀਤੇ ਗਏ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਓਹਨਾ ਬਿੱਲਾਂ ਨੂੰ ਰੱਦ ਕਰਵਾਉਣ ਲਈ ਸਾਹਨੇਵਾਲ ਅਤੇ ਨਾਲ ਲਗਦੇ ਆਸ ਪਾਸ ਪਿੰਡਾ ਦੇ ਸਾਡੇ ਕਿਸਾਨ ਵੀਰ ਭਰਾ ਇਸ ਵਿੱਚ ਹਿੱਸਾ ਲੈਣ ਜਾ ਰਹੇ ਹਨ।


ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪਿੱਛਲੇ 10 ਮਹੀਨਿਆਂ ਤੋਂ ਦਿੱਲ੍ਹੀ ਵਿੱਚ ਵੀ ਜਾ ਕੇ ਆਪਣੇ ਆਪ ਨੂੰ ਪੂਰਨ ਸਮਰਪਿਤ ਕੀਤਾ। ਇਹ ਵੀ ਦੱਸਿਆ ਕਿ ਅੱਜ ਰੈਲੀ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜ੍ਹਣੀ, ਲੱਖਾ ਸਿਧਾਣਾ ਅਤੇ ਜੱਸ ਬਾਜਵਾ ਸੰਬੋਧਨ ਕਰਨਗੇ। 


ਇਸ ਮੌਕੇ ਤੇ ਰਾਜਵੀਰ ਗਿੱਲ ਪ੍ਰਧਾਨ ਕਾਦੀਆ, ਅਮਨਦੀਪ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ ਸਾਬਕਾ ਪੰਚ, ਰਾਜਿੰਦਰ ਸਿੰਘ, ਸੋਨੂੰ ਸੰਧੂ, ਰਿੰਕੂ ਕਪਿਲਾ, ਮਨੀ ਸੰਧੂ, ਬੂਟਾ ਸੰਧੂ, ਗੁਰਦੀਪ ਸਿੰਘ ਢੀਂਡਸਾ , ਮਾਨ ਸੰਧੂ, ਹਰਵਿੰਦਰ ਸੰਧੂ, ਮਨੀ ਰਾਜਾ, ਬੱਬੂ ਸੰਧੂ, ਅਮਨਾ ਬਾਬਾ, ਚਮਕੌਰ ਸਿੰਘ, ਮਾਸਟਰ ਜੱਗਾ, ਗੋਲਡੀ ਢਿੱਲੋਂ, ਅਤਿੰਦਰ ਸਿੰਘ ਸੰਧੂ, ਸਤੀ ਝੱਜ, ਸੁੱਖ ਝੱਜ, ਲਾਡੀ ਸੰਧੂ, ਲਖਵੀਰ ਸੰਧੂ, ਤਰਲੋਚਨ ਸੰਧੂ, ਨੀਟੂ ਸੰਧੂ, ਪਰਮਵੀਰ ਸੰਧੂ, ਚਮਕੌਰ ਸਿੰਘ ਅਤੇ ਕਿਸਾਨ ਭਰਾ ਅੱਜ ਮੱਤੇਵਾੜਾ ਰੈਲੀ ਵਿੱਚ ਰਵਾਨਾ ਹੋਏ।