ਵਟਸਐਪ ਦੀ ਕਾਲ ਰਿਕਾਰਡ ਵੀ ਕਰ ਸਕਦੇ ਹੋ

ਵਟਸਐਪ ਦੀ ਕਾਲ ਰਿਕਾਰਡ ਵੀ ਕਰ ਸਕਦੇ ਹੋ
ਵਟਸਐਪ 'ਤੇ ਕਾਲ ਰਿਕਾਰਡ ਕਰਕੇ ਤੁਸੀਂ ਜ਼ਰੂਰੀ ਗੱਲਾਂ ਨੂੰ ਸੇਵ ਕਰ ਸਕਦੇ ਹੋ।

ਵਟਸਐਪ 'ਤੇ ਕਾਲ ਰਿਕਾਰਡ ਕਰਕੇ ਤੁਸੀਂ ਜ਼ਰੂਰੀ ਗੱਲਾਂ ਨੂੰ ਸੇਵ ਕਰ ਸਕਦੇ ਹੋ।

ਇੰਸਟੈਂਟ ਮੈਸੇਜਿੰਗ ਐਪ ਵਟਸਐਪ ਯੂਜ਼ਰਜ਼ ਸਿਰਫ ਚੈਟਿੰਗ ਦਾ ਮਜ਼ਾ ਹੀ ਨਹੀਂ ਲੈਂਦੇ ਬਲਕਿ ਉਨ੍ਹਾਂ ਵਿਚਕਾਰ ਆਡੀਓ ਅਤੇ ਵੀਡੀਓ ਕਾਲਿੰਗ ਵੀ ਕਾਫੀ ਹਰਮਨਪਿਆਰੀ ਹੈ। ਕਈ ਵਾਰ ਵਟਸਐਪ 'ਤੇ ਜ਼ਰੂਰੀ ਗੱਲ ਕਰਦੇ ਸਮੇਂ ਤੁਸੀਂ ਉਸ ਨੂੰ ਨੋਟ ਕਰਨਾ ਚਾਹੁੰਦੇ ਹੋ ਪਰ ਆਲੇ ਦੁਆਲੇ ਕੋਈ ਕਾਗਜ਼ ਪੈਨ ਨਾ ਹੋਣ ਕਾਰਨ ਨੋਟ ਨਹੀਂ ਕਰ ਪਾਉਂਦੇ। ਅਜਿਹੇ ਵਿਚ ਤੁਸੀਂ ਹੁਣ ਵਟਸਐਪ ਕਾਲ ਨੂੰ ਰਿਕਾਰਡ ਵੀ ਕਰ ਸਕਦੇ ਹੋ। ਹਾਲਾਂਕਿ ਸਪੱਸ਼ਟ ਕਰ ਦੇਈਏ ਕਿ ਵਟਸਐਪ ਵਿਚ ਕਾਲ ਰਿਕਾਰਡ ਦਾ ਕੋਈ ਵੱਖਰਾ ਫੀਚਰ ਨਹੀਂ ਹੈ ਬਲਕਿ ਇਸ ਲਈ ਤੁਹਾਨੂੰ ਇਹ ਆਸਾਨ ਟ੍ਰਿਕਸ ਹੀ ਫੋਲੋ ਕਰਨੇ ਪੈਣਗੇ।

ਵਟਸਐਪ 'ਤੇ ਕਾਲ ਰਿਕਾਰਡ ਕਰਕੇ ਤੁਸੀਂ ਜ਼ਰੂਰੀ ਗੱਲਾਂ ਨੂੰ ਸੇਵ ਕਰ ਸਕਦੇ ਹੋ। ਇਹ ਸਹੂਲਤ ਐਂਡਰਾਇਡ ਅਤੇ ਆਈਓਐਸ ਦੋਵਾਂ ਪਲੇਟਫਾਰਮਾਂ 'ਤੇ ਉਪਲਬਧ ਹੈ। ਅਸੀ ਤੁਹਾਨੂੰ ਇਹ ਸਪਸ਼ਟ ਕਰ ਦੇਈਏ ਕਿ ਕਿਸੇ ਵੀ ਵਿਅਕਤੀ ਦੀ ਇਜਾਜ਼ਤ ਤੋਂ ਬਿਨਾ ਕਾਲ ਰਿਕਾਰਡ ਕਰਨਾ ਕਾਨੂੰਨੀ ਅਪਰਾਧ ਹੈ। ਪਰ ਜੇ ਤੁਸੀਂ ਕਾਲ ਰਿਕਾਰਡ ਕਰ ਰਹੇ ਤੋਂ ਪਹਿਲਾਂ ਉਸ ਵਿਅਕਤੀ ਨੂੰ ਇਸ ਬਾਰੇ ਜ਼ਰੂਰ ਦੱਸ ਦੀਓ |

ਐਂਡਰਾਇਡ ਫੋਨ ਤੇ ਵਟਸਐਪ ਕਾਲ ਰਿਕਾਰਡ ਕਰਨ ਦਾ ਤਰੀਕਾ

ਇਸ਼ ਲਈ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ 'ਤੇ ਜਾ ਕੇ Cube Call Recorder ਐਪ ਡਾਊਨਲੋਡ ਕਰਨਾ ਹੋਵੇਗਾ। ਇਸ ਐਪ ਨੂੰ ਓਪਨ ਕਰੋ ਅਤੇ ਇਥੇ ਦਿੱਤੇ ਗਏ ਕੁਝ ਸਟੈਪਸ ਨੂੰ ਫਾਲੋ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਵਟਸਐਪ ਦੀ ਆਪਸ਼ਨ ਆਵੇਗੀ।

ਵਟਸਐਪ ਓਪਨ ਕਰੋ ਅਤੇ ਉਸ ਵਿਅਕਤੀ ਨੂੰ ਕਾਲ ਕਰੋ ਜਿਸ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਰੋ। ਕਾਲ ਸ਼ੁਰੂ ਹੁੰਦੇ ਹੀ ਉਥੇ ਸੱਜੇ ਪਾਸੇ ਵਿਚ ਕਿਊ ਕਾਲ ਵਿਜੇਟ ਸ਼ੋਅ ਹੋਵੇਗਾ, ਜਿਸ ਦਾ ਮਤਲਬ ਹੈ ਕਿ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ।

ਤੁਸੀਂ ਚਾਹੋ ਤਾਂ ਵਿਜੇਟ 'ਤੇ ਕਲਿੱਕ ਕਰਕੇ ਇਸ ਨੂੰ ਡਿਸੇਬਲ ਵੀ ਕਰ ਸਕਦੇ ਹੋ। ਜਿਸ ਨਾਲ ਕਾਲ ਰਿਕਾਰਡ ਨਹੀਂ ਹੋਵੇਗੀ। ਸਪੱਸ਼ਟ ਕਰ ਦੇਈਏ ਕਿ ਕਿਊਬ ਕਾਲ ਰਿਕਾਰਡ ਕੁਝ ਚੋਣਵੇਂ ਸਮਾਰਟਫੋਨ ਵਿਚ ਹੀ ਕੰਮ ਕਰਦਾ ਹੈ। ਜੇ ਤੁਹਾਨੂੰ ਫੋਨ ਵਿਚ ਐਰਰ ਦਿਖ ਰਿਹਾ ਹੈ ਤਾਂ ਫਿਰ ਤੋਂ ਐਪ ਖੋਲੋ।

ਐਪ ਦੀ ਸੈਟਿੰਗ ਵਿਚ ਜਾ ਕੇ ਵਾਇਸ ਕਾਲ ਵਿਚ force voip 'ਤੇ ਕਲਿੱਕ ਕਰੋ।

ਆਈਫੋਨ ਯੂਜ਼ਰਜ਼ ਆਈਫੋਨ ਨੂੰ ਲਾਈਟਨਿੰਗ ਕੋਬਲ ਦੀ ਮਦਦ ਨਾਲ ਮੈਕ ਨਾਲ ਕਨੈਕਟ ਕਰਨਾ ਹੋਵੇਗਾ।

ਆਈਫੋਨ 'ਤੇ ਮੈਕ ਦੀ ਮਦਦ ਨਾਲ ਕਾਲ ਰਿਕਾਰਡ ਕਰ ਸਕਦੇ ਹੋ।

ਫੋਨ ਤੇ ਟਰੱਸਟ ਦਿਸ ਕੰਪਿਊਟਰ 'ਤੇ ਕਲਿੱਕ ਕਰੋ।

ਜੋ ਪਹਿਲੀ ਵਾਰ ਮੌਕ ਨਾਲ ਫੋਨ ਕਨੈਕਟ ਕਰ ਰਹੇ ਹੋ ਤਾਂ ਕੁਇਕ ਟਾਈਮ 'ਤੇ ਜਾਉ।

ਇਸ ਵਿਚ ਫਾਈਲ ਸੈਕਸ਼ਨ ਵਿਚ ਜਾ ਕੇ ਨਿਊ ਆਡੀਓ ਰਿਕਾਰਡਿੰਗ ਦਾ ਆਪਸ਼ਨ ਮਿਲੇਗਾ, ਇਸ ਵਿਚ ਰਿਕਾਰਡ ਬਟਨ ਦੇ ਨਿਸ਼ਾਨ ਤੇ ਕਲਿੱਕ ਕਰਨਾ ਹੋਵੇਗਾ।

ਸਾਰੇ ਪ੍ਰੋਸੈੱਸ ਤੋਂ ਬਾਅਦ ਕ ਕਟਾਈਮ ਰਿਕਾਰਡ ਬਟਨ 'ਤੇ ਕਲਿੱਕ ਕਰੋ ਅਤੇ ਵਟਸਐਪ ਕਾਲ ਕਰੋ। ਕਨੈਕਟ ਹੁੰਦੇ ਹੀ ਯੂਜ਼ਰ ਆਈਕਨ ਨੂੰ ਐਡ ਕਰੋ, ਕਾਲ ਰਿਸੀਵ ਹੁੰਦੇ ਹੀ ਰਿਕਾਰਡਿੰਗ ਸ਼ੁਰੂ ਹੋ ਜਾਵੇਗੀ।