ਵਿਧਾਇਕ ਮੁੰਡੀਆਂ ਨੇ ਬੀੜ ਸਾਹਨੇਵਾਲ ਅਤੇ ਕਨੇਚ 'ਚ ਲੱਗੇ ਸੁਵਿਧਾ ਕੈਂਪਾਂ ਦਾ ਕੀਤਾ ਦੌਰਾ

ਵਿਧਾਇਕ ਮੁੰਡੀਆਂ ਨੇ ਬੀੜ ਸਾਹਨੇਵਾਲ ਅਤੇ ਕਨੇਚ 'ਚ ਲੱਗੇ ਸੁਵਿਧਾ ਕੈਂਪਾਂ ਦਾ ਕੀਤਾ ਦੌਰਾ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

  • ਪਿੰਡ ਕਨੇਚ ਵਿਖੇ ਕੈਂਪ ਦੌਰਾਨ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਪਬਲਿਕ ਨਾਲ ਤਸਵੀਰ ਕਰਵਾਉਣ ਮੌਕੇ
  • ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਕੈਂਪ ਦੌਰਾਨ ਸਰਕਾਰੀ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਮੌਕੇ

 

ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਇੱਥੋਂ ਨੇੜੇ ਬੀੜ ਸਾਹਨੇਵਾਲ ਅਤੇ ਪਿੰਡ ਕਨੇਚ ਵਿੱਚ ਲੱਗੇ ਸੁਵਿਧਾ ਕੈਂਪਾਂ ਦਾ ਦੌਰਾ ਕੀਤਾ। ਇਸ ਮੌਕੇ ਵਿਧਾਇਕ ਮੁੰਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਕਾਰਜਕੁਸ਼ਲਤਾ ਬਾਰੇ ਵੀ ਲੋਕਾਂ ਤੋਂ ਪੁੱਛਿਆ ਜਦੋਂ ਪੁੱਛਿਆ ਤਾਂ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਸੁਵਿਧਾ ਕੈਂਪਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੀ ਸ਼ਲਾਂਘਾ ਕੀਤੀ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਘਰ ਬੈਠੇ ਸਰਕਾਰੀ ਸਹੂਲਤਾਂ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ "ਆਪ ਦੀ ਸਰਕਾਰ, ਆਪ ਦੇ ਦੁਆਰ" ਸਫਲਤਾ ਪੂਰਵਕ ਚੱਲ ਰਹੀ ਹੈ।

ਵਿਧਾਇਕ ਮੁੰਡੀਆਂ ਨੇ ਅੱਗੇ ਦੱਸਿਆ ਕਿ ਬੀੜ ਸਾਹਨੇਵਾਲ ਅਤੇ ਪਿੰਡ ਕਨੇਚ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਅਧੀਨ ਪੈਂਦੇ ਹਲਕਾ ਸਾਹਨੇਵਾਲ ਦੇ ਏਰੀਏ ਵਾਰਡ ਨੰਬਰ 26 ਅਤੇ 27 ਅਤੇ ਭੂਖੜੀ ਕਲਾਂ, ਭੂਖੜੀ ਖੁਰਦ ਇਹ ਕੈਂਪ ਲਗਾਏ ਗਏ ਅਤੇ ਪਬਲਿਕ ਵੱਲੋਂ ਇਨ੍ਹਾਂ ਕੈਂਪਾਂ ਵਿੱਚ ਕੇ ਆਪਣੇ ਅਧੂਰੇ ਪਏ ਅਤੇ ਨਵੇਂ ਕੰਮ ਕਰਵਾਏ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕੈਂਪ ਸੂਬੇ ਭਰ ਵਿੱਚ ਰੋਜ਼ ਲਗਾਏ ਜਾ ਰਹੇ ਅਤੇ ਇਨ੍ਹਾਂ ਸੁਵਿਧਾ ਕੈਂਪਾਂ ਵਿੱਚ ਪਹੁੰਚ ਕੇ ਲੋਕ ਸਰਕਾਰੀ ਵਿਭਾਗਾਂ ਨਾਲ ਜੁੜੇ 44 ਪ੍ਰਕਾਰ ਦੇ ਕੰਮਕਾਜ ਕਰਵਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੀ ਇਨ੍ਹਾਂ ਸੁਵਿਧਾ ਕੈਂਪਾਂ ਦਾ ਲਾਭ ਲੈਣ ਦੀ ਅਪੀਲ ਕੀਤੀ।

 

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਪਰਮਪਾਲ ਸਿੰਘ, ਕਿਸਾਨ ਵਿੰਗ ਜਿਲ੍ਹਾ ਦਿਹਾਤੀ ਪ੍ਰਧਾਨ ਲਾਲੀ ਹਰਾ, ਐੱਸਸੀ ਵਿੰਗ ਜਿਲ੍ਹਾ ਦਿਹਾਤੀ ਪ੍ਰਧਾਨ ਬਲਵੰਤ ਸਿੰਘ ਨੰਦਪੁਰ, ਐਸਡੀਓ ਵਿਪਨ ਸੂਦ, ਮੋਹਿਤ ਕੁਮਾਰ, ਗੁਰਦੀਪ ਸਿੰਘ ਕੌਲ, ਅਜਮੇਰ ਸਿੰਘ ਧਾਲੀਵਾਲ, ਓਮਪ੍ਰਕਾਸ਼ ਗੋਇਲ, ਕੀਰਤਨ ਸਿੰਘ ਬੱਬੂ, ਗੁਰਮੀਤ ਸਿੰਘ ਪੱਪੂ ਤਲਵਾੜਾ, ਰਾਵਿੰਦਰ ਸਿੰਘ ਖ਼ਾਲਸਾ, ਕੁਲਵਿੰਦਰ ਸ਼ਾਰਦੇ, ਸੁਰਿੰਦਰ ਚੌਧਰੀ, ਕੁਲਦੀਪ ਐਰੀ, ਤੇਜਿੰਦਰ ਮਿੱਠੂ, ਸਤਪਾਲ ਸਿੰਘ ਸੱਤਾ, ਮਨਜਿੰਦਰ ਸਿੰਘ ਮਾਂਗਟ, ਬੱਬੂ ਮੁੰਡੀਆਂ, ਹਰਪ੍ਰੀਤ ਸਿੰਘ ਸੈਂਭੀ, ਅਮਰਜੀਤ ਸਿੰਘ ਬੱਬੂ, ਪ੍ਰਧਾਨ ਅੰਮ੍ਰਿਤਪਾਲ ਸਿੰਘ ਕਨੇਚ, ਪੁਰਸ਼ੋਤਮ ਸਿੰਘ ਆਦਿ ਹੋਰ ਹਾਜ਼ਰ ਸਨ।