ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਫੋਰਟਿਸ ਹਸਪਤਾਲ ਦੀ ਬਲੱਡ ਬੈਂਕ ਨੂੰ ਕੀਤਾ ਖੂਨਦਾਨ

ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਫੋਰਟਿਸ ਹਸਪਤਾਲ ਦੀ ਬਲੱਡ ਬੈਂਕ ਨੂੰ ਕੀਤਾ ਖੂਨਦਾਨ
ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਫੋਰਟਿਸ ਹਸਪਤਾਲ ਦੀ ਬਲੱਡ ਬੈਂਕ ਨੂੰ ਕੀਤਾ ਖੂਨਦਾਨ

ਲੁਧਿਆਣਾ/ਸਾਹਨੇਵਾਲ (ਸਵਰਨਜੀਤ ਸਿੰਘ)
ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦਾ ਜਨਮ ਦਿਨ ਅੱਜ ਸੂਬੇ ਭਰ ਵਿੱਚ ਪਾਰਟੀ ਵਰਕਰਾਂ ਵਲੋਂ ਖੂਨ ਦਾਨ ਦੀ ਮੁਹਿੰਮ ਚਲਾ ਕੇ ਮਨਾਇਆ ਗਿਆ। ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਚੇਅਰਮੈਨ ਜੋਰਾਵਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਹਲਕੇ ਦੇ ਪਾਰਟੀ ਵਰਕਰਾਂ ਨੇ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਫੋਰਟਿਸ ਹਸਪਤਾਲ ਦੀ ਬਲੱਡ ਬੈਂਕ ਨੂੰ ਖੂਨਦਾਨ ਕੀਤਾ। ਇਸ ਮੌਕੇ ਬਲਾਕ ਪ੍ਰਧਾਨਾਂ ਸਮੇਤ ਮਹਿਲਾ ਆਗੂਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਜਨਮ ਦਿਨ ਲੋਕਾਂ ਦੀ ਸੇਵਾ ਨੂੰ ਸਮਰਪਿਤ ਕਰਨ ਲਈ ਅੱਜ ਪੰਜਾਬ ਵਿੱਚ ਖੂਨਦਾਨ ਮੁਹਿੰਮ  ਚਲਾਈ ਗਈ ਹੈ। ਹਲਕਾ ਸਾਹਨੇਵਾਲ ਵਿੱਚ ਵੀ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਦੇਖਰੇਖ ਵਿੱਚ ਹਸਪਤਾਲ ਵਿੱਚ ਖੂਨਦਾਨ ਲਗਾਇਆ ਗਿਆ ਸੀ। ਜਿਸ ਵਿਚ ਵੱਡੀ ਗਿਣਤੀ ਵਿੱਚ  ਸ਼ਮੂਲੀਅਤ ਕਰਕੇ ਪਾਰਟੀ ਵਰਕਰਾਂ ਨੇ ਖੂਨਦਾਨ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਦੀ ਪੰਜਾਬ ਦੀ ਬੇਹਤਰੀ ਅਤੇ ਵਿਕਾਸ ਲਈ ਚੜਦੀਕਲਾ ਦੀ ਅਰਦਾਸ ਕਰਦਿਆਂ ਜਨਮਦਿਨ ਦੀਆ ਮੁਬਾਰਕਾ ਵੀ ਦਿੱਤੀਆਂ। ਇਸ ਮੌਕੇ ਬਲਾਕ ਪ੍ਰਧਾਨ ਕੁਲਦੀਪ ਐਰੀ , ਈ ਟੀ ਓ ਗੁਰਦੀਪ ਸਿੰਘ ਕੋਲ, ਬੱਬੂ ਬਿਰਦੀ, ਪੱਪੂ ਤਲਵਾੜਾ, ਅਮਰਜੀਤ ਸਿੰਘ, ਹਰਵਿੰਦਰ ਕੁਮਾਰ ਪੱਪੀ, ਸਤਵਿੰਦਰ ਸਿੰਘ, ਹਰਪ੍ਰੀਤ ਸਿੰਘ, ਦਲਜੀਤ ਚੌਹਾਨ ਅਤੇ ਹੋਰ ਵਲੰਟੀਅਰ ਮੌਜੂਦ ਸਨ।