ਸਿੰਗਲ ਯੁਜ ਪਲਾਸਟਿਕ ਬਾਰੇ ਕਿ ਕਿਹਾ (ਨਗਰ ਕੌਂਸਲ ਸਾਹਨੇਵਾਲ)

ਸਿੰਗਲ ਯੁਜ ਪਲਾਸਟਿਕ ਬਾਰੇ ਕਿ ਕਿਹਾ (ਨਗਰ ਕੌਂਸਲ ਸਾਹਨੇਵਾਲ)

ਅੱਜ ਸਾਹਨੇਵਾਲ ਵਿਚ ਸਿੰਗਲ ਯੁਜ ਪਲਾਸਟਿਕ ਦੇ ਸੰਬੰਧ ਵਿਚ ਸਾਹਨੇਵਾਲ ਨਗਰ ਕੌਂਸਲ ਦੇ ਦਫਤਰ ਵਿਚ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਸਾਹਨੇਵਾਲ ਦੇ ਪਲਾਸਟਿਕ ਡਿਸਪੋਜਲ ਅਤੇ ਸਿੰਗਲ ਯੁਜ ਪਲਾਸਟਿਕ ਨਾਲ ਸੰਬੰਧਤ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂਨੂੰ ਸਰਕਾਰ ਦੇ ਆਦੇਸ਼ਾਂ ਬਾਰੇ ਦੱਸਿਆ ਗਿਆ 

ਇਸ ਮੌਕੇ ਗੁਰਜੀਤ ਕੌਰ ਐਸ.ਡੀ.ਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਨੇ ਦੁਕਾਨਦਾਰਾਂ ਨੂੰ ਸਿੰਗਲ ਯੁਜ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ ਕੇ ਸਿੰਗਲ ਯੁਜ ਪਲਾਸਟਿਕ ਦੇ ਸਾਡੇ ਵਾਤਾਵਰਨ ਲਈ ਕਿੰਨੇ ਹਾਨੀਕਾਰਕ ਹਨ ਉਹਨਾਂ ਨੇ ਕਿਹਾ ਕੇ ਸਮੂਹ ਦੁਕਾਨਦਾਰ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ  ਸਿੰਗਲ ਯੁਜ ਦੀ ਵਰਤੋਂ ਨੂੰ ਬੰਦ ਕਰ ਦਿੱਤਾ ਜਾਵੇ ਤਾਕਿ ਵਾਤਾਵਰਨ ਨੂੰ ਸੁੱਧ ਰੱਖਿਆ ਜਾ ਸਕੇ ਤਾਂ ਜੋ ਆਉਣ ਵਾਲੇ ਸਮੇ ਵਿਚ ਮੁਸ਼ਕਿਲਾਂ ਦਾ ਸਾਮਣਾ ਨਾ ਕਰਨਾ ਪਵੇ ਉਹਨਾਂ ਨੇ ਕਿਹਾ 1 ਜੁਲਾਈ 2022 ਤੋਂ ਸਰਕਾਰ ਵਲੋਂ ਸਿੰਗਲ ਯੁਜ ਪਲਾਸਟਿਕ ਤੇ ਪੂਰਨ ਰੂਪ ਵਿਚ ਰੋਕ ਲਗਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕੇ ਸਿੰਗਲ ਯੁਜ ਪਲਾਸਟਿਕ ਵੇਚਣ ਅਤੇ ਵਰਤਣ ਵਾਲਿਆਂ ਤੇ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ 

ਇਸ ਮੌਕੇ ਜਸਵੀਰ ਸਿੰਘ ਸੁਪਰੀਡੈਂਟ ਸੈਨੀਟੇਸ਼ਨ, ਬਲਵੀਰ ਸਿੰਘ, ਲਖਵਿੰਦਰ ਸਿੰਘ ਅਤੇ ਦੁਕਾਨਦਾਰ ਸ਼ਾਮਿਲ ਸਨ