ਤਕਰੀਬਨ 18 ਦਿਨਾਂ ਦੀ ਰਿਪੇਅਰ ਤੋਂ ਬਾਅਦ ਵਿਧਾਇਕ ਮੁੰਡੀਆਂ ਨੇ ਰੇਲਵੇ ਪੁਲ ਆਵਾਜਾਈ ਲਈ ਖੋਲ੍ਹਿਆ

ਤਕਰੀਬਨ 18 ਦਿਨਾਂ ਦੀ ਰਿਪੇਅਰ ਤੋਂ ਬਾਅਦ ਵਿਧਾਇਕ ਮੁੰਡੀਆਂ ਨੇ ਰੇਲਵੇ ਪੁਲ ਆਵਾਜਾਈ ਲਈ ਖੋਲ੍ਹਿਆ
ਤਕਰੀਬਨ 18 ਦਿਨਾਂ ਦੀ ਰਿਪੇਅਰ ਤੋਂ ਬਾਅਦ ਵਿਧਾਇਕ ਮੁੰਡੀਆਂ ਨੇ ਰੇਲਵੇ ਪੁਲ ਆਵਾਜਾਈ ਲਈ ਖੋਲ੍ਹਿਆ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

 

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਸਰਕਾਰ ਮੌਕੇ ਕੋਹਾੜਾ ਰੋਡ ਸਾਹਨੇਵਾਲ ਰੇਲਵੇ ਪੁਲ ਨੂੰ ਲੋਕਾਂ ਦੀਆਂ ਟ੍ਰੈਫ਼ਿਕ ਸਬੰਧਤ ਰਹੀਆਂ ਪ੍ਰੇਸ਼ਾਨੀਆ ਨੂੰ ਦੇਖਦਿਆਂ ਹੋਈਆਂ ਬਣਾਇਆ ਸੀ। ਪਰ ਭਾਰੀ ਵਾਹਨਾਂ ਦੀ ਆਵਾਜਾਈ ਹੱਦ ਤੋਂ ਵੱਧ ਹੋਣ ਕਾਰਨ ਇਹ ਫਲਾਈਓਵਰ ਹਰ ਸਾਲ ਕੀਤੇ ਨਾ ਕਿਤੋਂ ਟੁੱਟਣਾ ਸ਼ੁਰੂ ਹੋ ਜਾਂਦਾ ਸੀ।

ਇਸ ਦੀ ਰਿਪੇਅਰ ਨੂੰ ਦੇਖਦਿਆਂ ਹੋਈਆਂ ਰੇਲਵੇ ਵਿਭਾਗ ਵੱਲੋਂ ਇਸ ਪੁੱਲ ਨੂੰ ਰਿਪੇਅਰ ਕਰਨ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਤਕਰੀਬਨ 18 ਦਿਨਾਂ ਦੀ ਰਿਪੇਅਰ ਕਰਨ ਤੋਂ ਇਸ ਪੁੱਲ ਉੱਪਰ ਆਵਾਜਾਈ ਨੂੰ ਚਾਲੂ ਕਰਨ ਲਈ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਪੁੱਲ ਨੂੰ ਖੋਲ੍ਹਿਆ ਗਿਆ ਅਤੇ ਲੋਕਾਂ ਹਵਾਲੇ ਕੀਤਾ ਗਿਆ। ਇਸ ਪੁੱਲ ਦੇ ਖੁੱਲਣ ਕਾਰਨ ਸੈਂਕੜੇ ਲੋਕਾਂ ਨੇ ਸਾਹਨੇਵਾਲ ਤੋਂ ਕੋਹਾੜਾ ਅਤੇ ਕੋਹਾੜਾ ਤੋਂ ਸਾਹਨੇਵਾਲ ਆਉਣ ਜਾਣ ਲਈ ਸੁੱਖ ਦਾ ਸਾਹ ਲਿਆ।

ਇਸ ਮੌਕੇ ਹਲਕਾ ਵਿਧਾਇਕ ਮੁੰਡੀਆਂ ਨੇ ਦੱਸਿਆ ਕਿ ਇਸ ਪੁੱਲ ਦੀ ਰਿਪੇਅਰ ਤੇ ਤਕਰੀਬਨ ਵੀਹ ਲੱਖ ਰੁਪਏ ਖਰਚੇ ਗਏ ਹਨ ਅਤੇ ਇਸ ਵਾਰ ਪੁੱਲ ਦੀ ਰਿਪੇਅਰ ਬਹੁਤ ਹੀ ਧਿਆਨ ਨਾਲ ਕੀਤੀ ਗਈ ਹੈ ਤਾਂ ਕਿ ਵਾਰ-ਵਾਰ ਇਸ ਪੁੱਲ ਨੂੰ ਪਹਿਲਾਂ ਵਾਂਗ ਰਿਪੇਅਰ ਦੀ ਲੋੜ ਨਾ ਪੈ ਸਕੇ।

ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਪ੍ਰਧਾਨ ਗੁਰਦੀਪ ਸਿੰਘ ਕੌਲ ਸੇਵਾਮੁਕਤ ਈਟੀਓ, ਪ੍ਰਧਾਨ ਲਾਲੀ ਹਰਾ, ਪ੍ਰਧਾਨ ਮਨਧੀਰ ਸਿੰਘ ਧੀਰਾ, ਸਤਵਿੰਦਰ ਸਿੰਘ ਹੈਪੀ, ਪ੍ਰਧਾਨ ਬਲਵੰਤ ਸਿੰਘ ਨੰਦਪੁਰ, ਡਾ. ਵਿਜੈ ਪੁਰੀ, ਬਲਾਕ ਪ੍ਰਧਾਨ ਕੁਲਦੀਪ ਐਰੀ, ਓਮ ਪ੍ਰਕਾਸ਼ ਗੋਇਲ, ਅਜਮੇਰ ਸਿੰਘ ਧਾਲੀਵਾਲ, ਅਰੁਣ ਬਠਲਾ, ਸੋਮਾ ਸਿੰਘ, ਹਰਪ੍ਰੀਤ ਸਿੰਘ ਸੈਂਭੀ, ਪ੍ਰਧਾਨ ਅੰਮ੍ਰਿਤਪਾਲ ਸਿੰਘ ਭੋਲਾ ਆਦਿ ਹੋਰ ਪਤਵੰਤੇ ਹਾਜਰ ਸਨ।