ਨਗਰ ਕੀਰਤਨ ਦੌਰਾਨ ਸੈਂਟ ਦੀ ਸੇਵਾ ਨਿਭਾਈ : ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ

ਨਗਰ ਕੀਰਤਨ ਦੌਰਾਨ ਸੈਂਟ ਦੀ ਸੇਵਾ  ਨਿਭਾਈ : ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ

ਸਾਹਨੇਵਾਲ (ਸਵਰਨਜੀਤ ਗਰਚਾ)

 

ਨਗਰ ਕੀਰਤਨ ਦੇ ਦੌਰਾਨ ਸੇਵਾਦਾਰ ਅਨੇਕਾ ਸੇਵਾਵਾਂ ਨਿਭਾਉਂਦੇ ਹਨ, ਚਾਹੇ ਓਹ ਸੇਵਾ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਸੰਗਤਾਂ ਦੀ ਰਖਵਾਲੀ ਲਈ ਹੋਵੇ, ਚਾਹੇ ਓਹ ਪ੍ਰਸਾਦ ਵੰਡਣ ਦੀ ਹੋਵੇ, ਚਾਹੇ ਓਹ ਫੁੱਲਾਂ ਦੀ ਵਰਖਾ ਕਰਨ ਦੀ ਹੋਵੇ, ਕਿਸੇ ਵੀ ਤਰ੍ਹਾ ਦੀ ਸੇਵਾਵਾਂ ਹੋਣ ਹਰ ਗੁਰਸਿੱਖ ਉਸਨੂੰ ਬਾਖੂਬੀ ਨਿਭਾਉਂਦਾ ਹੈ।  ਇਸੇ ਤਰ੍ਹਾਂ ਸਮਾਜ ਸੇਵੀ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਜਿੱਥੇ ਉਹ ਸਮਾਜ ਵਿੱਚ ਰਹਿ ਕੇ ਕਿਸੇ ਲੋੜਵੰਦ ਵਿਅਕਤੀ ਲਈ, ਜਾਂ ਫੇਰ ਕਿਸੇ ਜਰੂਰਤਮੰਦ ਪਰਿਵਾਰ ਹੀ ਕਿਊ ਨਾ ਹੋਵੇ ਹਮੇਸ਼ਾ ਤਤਪਰ ਤਿਆਰ ਰਹਿੰਦੇ ਹਨ। ਸਮਜ ਸੇਵੀ ਯਾਦੂ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੱਛਲੇ ਕਈ ਸਾਲਾਂ ਤੋਂ ਵੱਖ ਵੱਖ ਸਥਾਨਾਂ ਤੇ ਨਗਰ ਕੀਰਤਨ ਦੇ ਦੌਰਾਨ ਸੈਂਟ ਛਿੜਕਾਅ ਕਰਨ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਕਿਹਾ ਕਿ ਚਾਹੇ ਉਹ ਸਾਹਨੇਵਾਲ ਦੇ ਵਿੱਚ ਨਗਰ ਕੀਰਤਨ ਹੋਣ, ਜਾਂ ਫੇਰ ਆਸ ਪਾਸ ਦੇ ਪਿੰਡ ਜਿਵੇਂ ਕੇ ਬਿਲਗਾ, ਸਾਹਨੀ, ਮਜਾਰਾ, ਰਾਮਗੜ੍ਹ ਅਨੇਕਾਂ ਸਥਾਨਾਂ ਤੇ ਜਾ ਕੇ ਸੇਵਾ ਕਰਨ ਦਾ ਮੌਕਾ ਮਿਲਦਾ ਹੈ। 7 ਕਿਲੋ ਦੀ ਢੋਲੀ ਲੈਕੇ    ਸਮੂਹ ਸੰਗਤਾਂ ਤੇ ਸੈਂਟ ਛਿੜਕਾਅ ਕਰਨ ਦੀ ਸੇਵਾ ਕਰਦਾ ਹਾਂ। 
ਅੱਗੇ ਕਿਹਾ ਕਿ ਸਾਨੂੰ ਸਮਾਜ ਭਲਾਈ ਦੇ ਕੰਮਾਂ ਲੈਕੇ, ਓਥੇ ਹੀ ਆਪਣੇ ਬੱਚਿਆ ਨੂੰ ਗੁਰੂ ਸਾਹਿਬ ਨਾਲ ਜੋੜਨ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ ਤਾਂ ਕਿ ਜੋ ਬੱਚੇ ਗੁਰੂ ਸਾਹਿਬ ਨਾਲ ਜੁੜ ਕੇ ਸਾਡੇ ਇਤਿਹਾਸ ਨੂੰ ਯਾਦ ਰੱਖਣ। ਹਮੇਸ਼ਾ ਇੱਕ ਗੁਰਸਿੱਖੀ ਵਾਲਾ ਜੀਵਨ ਬਤੀਤ ਕਰ ਕੇ ਆਪਣੇ ਸਮਾਜ ਦਾ ਨਾਮ ਰੌਸ਼ਨ ਕਰਨ।