ਹਰ ਸ਼ੁਕਰਵਾਰ ਡੇਂਗੂ ਤੇ ਵਾਰ

ਹਰ ਸ਼ੁਕਰਵਾਰ ਡੇਂਗੂ ਤੇ ਵਾਰ

ਸਾਹਨੇਵਾਲ (ਸਵਰਨਜੀਤ ਗਰਚਾ)

 


ਸਿਵਲ ਸਰਜਨ ਲੁਧਿਆਣਾ ਸੀ.ਐਸ.ਸੀ. ਸਾਹਨੇਵਾਲ ਡਾਕਟਰ ਜੋਤੀ ਯਾਦਵ ਜੀ ਦੇ ਦਿਸਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਐਕਟੀਵਿਟੀ ਸਬ ਸੈਂਟਰ ਮੰਗਲੀ ਉੱਚੀ ਦੇ ਏਰੀਏ ਵਿੱਚ ਆਰਤੀ ਇੰਟਰਨੈਸ਼ਨਲ ਇੰਡਸਟਰੀ ਮੰਗਲੀ ਉੱਚੀ ਵਿਖੇ ਡੇਂਗੂ ਅਤੇ ਚਿਕਨਗੁਨੀਆ ਬੁਖਾਰ ਤੋਂ ਬਚਾਓ ਲਈ ਸਾਵਧਾਨੀਆਂ ਵਰਤਣ ਅਤੇ ਜਾਗਰੂਕਤਾ ਦੀ ਜਰੂਰਤ ਬਾਰੇ ਦੱਸਿਆ ਗਿਆ।

ਮੱਛਰ ਪੈਦਾ ਹੋਣ ਅਤੇ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ ਮੱਛਰ ਪੈਦਾ ਹੋਣ ਅਤੇ ਆਪਣੇ ਘਰਾਂ ਅਤੇ ਆਲੇ ਦੁਆਲੇ ਡੇਂਗੂ ਦੇ ਮੱਛਰਾਂ ਨੂੰ ਖਤਮ ਕਰਨ ਲਈ ਗਮਲੇ, ਕੂਲਰ, ਫਰਿਜਾਂ ਦੀਆਂ ਟਰੇਆਂ ਅਤੇ ਕੁਵਾੜ ਦੇ ਸਮਾਨ ਵਿੱਚ ਪੈਦਾ ਹੋਏ ਪਾਣੀ ਨੂੰ ਨਸ਼ਟ ਕਰਨ ਬਾਰੇ ਦੱਸਿਆ ਗਿਆ।

ਘਰਾਂ ਵਿੱਚ ਪਾਣੀ ਦੇ ਡਰਮ ਨੂੰ ਹਫਤੇ ਦੇ ਵਿੱਚ ਇੱਕ ਵਾਰੀ ਸਾਫ ਕਰਨ ਲਈ ਦੱਸਿਆ ਗਿਆ। ਜਿਸ ਦੀ ਜਾਣਕਾਰੀ ਸਬ ਸੈਂਟਰ ਮੰਗਲੀ ਉੱਚੀ ਤੋ ਗੁਰਜੀਤ ਸਿੰਘ ਐੱਮ. ਪੀ. ਐਚ ਡਬਲਯੂ ਮੇਲ ਨੇ ਜਾਣਕਾਰੀ ਸਾਂਝੀ ਕੀਤੀ, ਆਰਤੀ ਇੰਟਰਨੈਸ਼ਨਲ ਇੰਡਸਟਰੀ ਤੋਂ ਸੀਨੀਅਰ ਸੁਨੀਲ ਸਾਨੀ ਵੀ ਹਾਜ਼ਰ ਸਨ।