ਜਸਮਿੰਦਰ ਸਿੰਘ ਸੰਧੂ ਜੀ ਨੇ ਅਤੇ ਜੋਗਿੰਦਰ ਸਿੰਘ ਟਾਈਗਰ ਜੀ ਨੇ ਸਾਹਨੇਵਾਲ ਵਿਚ ਕੀਤਾ ਵੱਡਾ ਕੰਮ

ਜਸਮਿੰਦਰ ਸਿੰਘ ਸੰਧੂ ਜੀ ਨੇ ਅਤੇ ਜੋਗਿੰਦਰ ਸਿੰਘ ਟਾਈਗਰ ਜੀ  ਨੇ ਸਾਹਨੇਵਾਲ ਵਿਚ  ਕੀਤਾ ਵੱਡਾ ਕੰਮ

ਰਿੰਕੂ ਬਜਾਜ: ਸਾਹਨੇਵਾਲ ਗਰੁੱਪ 

ਵਿਕਲਾਂਗ ਲੋਕਾਂ ਦੀ ਮਦਦ ਕਰਨ  ਤੇ ਕੁਝ ਨਹੀਂ ਘੱਟਦਾ ਹੈ ਜੇਕਰ ਕਿਸੇ ਵਿਕਲਾਂਗ ਨੂੰ ਮਦਦ ਦੀ ਜਰੂਰਤ ਹੈ ਤਾਂ ਸਾਰਿਆਂ ਨੂੰ ਅੱਗੇ ਆਣਾ ਚਾਹੀਦਾ ਹੈ ਉਹਨਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ ਇਹ ਕਿਹਣਾ ਹੈ ਐਂਟੀ ਕ੍ਰਪਸ਼ਨ ਵੈਲਫੈਅਰ ਟਰੱਸਟ ਦੇ ਪ੍ਰਧਾਨ ਜਸਮਿੰਦਰ ਸਿੰਘ ਸੰਧੂ ਜੀ ਦਾ ਇਹ ਗੱਲ ਉਹਨਾਂ ਨੇ ਸ਼੍ਰੀ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸਮਿਤੀ, ਜੈਪੁਰ (ਰਾਜਸਥਾਨ ) ਦੇ ਸਹਿਯੋਗ ਨਾਲ ਅਤੇ ਜੋਗਿੰਦਰ ਸਿੰਘ ਟਾਈਗਰ ਅਤੇ ਜਸਮਿੰਦਰ ਸਿੰਘ ਸੰਧੂ (ਉਹਨਾਂ ਦੇ ਖੁੱਦ) ਵਲੋਂ ਲਗਾਏ ਗਏ ਵਿਸ਼ਾਲ ਅਪਾਹਿਜ ਫਰੀ ਸਹਾਇਤਾ ਕੈਂਦਰ ਕੈੰਪ ਦੌਰਾਨ ਕਹੀ ਇਹ ਕੈੰਪ ਮਹਿਫ਼ਿਲ ਰਿਜ਼ੋਰਟਸ, ਡੇਹਲੋਂ ਰੋਡ, ਸਾਹਨੇਵਾਲ ਵਿਖੇ ਮਿਤੀ 3 ਸਤੰਬਰ ਤੋਂ 5 ਸਤੰਬਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ਹੈ 

ਕੈਂਪ ਦੀ ਸ਼ੁਰੂਆਤ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ (ਈਟੀਓ), ਆੜਤੀਆ ਐਸੋਸੀਏਸ਼ਨ ਜਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਓਮ ਪ੍ਰਕਾਸ਼, ਬੀਐਲ ਯਾਦਵ ਵਲੋਂ ਕੀਤੀ ਗਈ |

ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਨਾਇਬ ਤਹਿਸੀਲਦਾਰ ਪਲਵਿੰਦਰ ਢਿੱਲੋਂ, ਸਾਬਕਾ ਮੰਤਰੀ ਮਲਕੀਤ ਸਿੰਘ ਥੀਰਮੀ ਤੋਂ ਇਲਾਵਾ ਸ਼ਾਮ ਸੁੰਦਰ (ਏਵਨ ਸਾਈਕਲ), ਡਾ. ਦਪਿੰਦਰ ਮਹਿਤਾ (ਸੈਕਟਰੀ)  ਸ਼੍ਰੀ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸਮਿਤੀ (ਜੈਪੁਰ) ਅਤੇ ਮੱਦੰ ਮੋਹਨ ਸ਼ਰਮਾ ਹਾਜ਼ਰ ਸਨ |

ਇੱਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮਹਿਮਾਨਾਂ ਵਲੋਂ ਪ੍ਰਧਾਨ ਜਸਮਿੰਦਰ ਸਿੰਘ ਸੰਧੂ ਦੀ ਲੋੜਮੰਦ ਲੋਕਾਂ ਦੀ ਮਦਦ ਕਰਨ 'ਤੇ ਧੰਨਵਾਦ ਕੀਤਾ ਗਿਆ ਅਤੇ ਇਸ ਤਰਾਂ ਦੇ ਹੋਰ ਉਪਰਾਲੇ ਕਰਨ ਲਈ ਹਰ ਪੱਖੋਂ ਵਿਸ਼ੇਸ਼ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਈਆ ਗਿਆ |

ਪ੍ਰਧਾਨ ਜਸਮਿੰਦਰ ਸਿੰਘ ਸੰਧੂ ਨੇ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕੈਂਪ ਦੌਰਾਨ ਲੋੜਮੰਦ ਲੋਕਾਂ ਦੀ ਮਦਦ ਕਰਨ ਦੌਰਾਨ ਜੋ ਉਹਨਾਂ ਦੇ ਚੇਹਰੇ ਦੀ ਖੁਸ਼ੀ ਮਹਿਸੂਸ਼ ਕੀਤੀ ਅਤੇ ਉਹਨਾਂ ਦੇ ਖੁਸ਼ੀ ਦੇ ਆਂਸ਼ੂ ਦੇਖੇ ਉਹ ਮੂੰਹੋ ਮੈਂ ਵਯਾਂ ਨਹੀਂ ਕਰ ਸਕਦਾ  ਉਸਤੋਂ ਵੱਧ ਕੇ ਖੁਸ਼ੀ ਮੈਨੂੰ ਉਹਨਾਂ ਦੀ ਮਦਦ ਕਰਨ ਦੌਰਾਨ ਮਿਲੀ ਮੇਰੇ ਦਿਲ ਵਿਚ  ਹਰ ਪਲ ਇਹੀ ਖਿਆਲ ਆਂਦਾ ਹੈ ਕਿ ਮੈਂ ਇਹਨਾਂ ਦੀ ਹਰ ਸੰਭਵ ਮਦਦ ਕਰਦਾ ਰਹਾਂ |

ਇਸ ਮੌਕੇ ਜੈਪੁਰ ਦੀ ਟੀਮ ਨੇ ਵੀ ਲੋਕਾਂ ਨਾਲ ਖਾਸ ਸਹਿਜੋਗ ਕੀਤਾ ਅਤੇ ਬਹੁਤ ਹੀ ਮਿਲਵਰਤਣ ਵਾਲੇ ਸੁਬਾਵ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਸੁਣਿਆ ਅਤੇ ਉਹਨਾਂ ਦੇ ਹੱਲ ਕੱਢੇ ਤਾਂ ਜੋ ਉਹਨਾਂ ਨੂੰ ਦਿੱਤੇ ਸਮਾਨ ਨੂੰ ਵਰਤਣ ਵਿਚ ਕੋਈ ਮੁਸ਼ਕਿਲ ਨਾ ਆਵੇ 

ਇੱਸ ਮੌਕੇ ਹੋਰਨਾਂ ਤੋਂ ਇਲਾਵਾ ਮਨਜਿੰਦਰ ਸਿੰਘ ਭੋਲਾ, ਕੁਲਵਿੰਦਰ ਸਿੰਘ ਕਾਲਾ, ਸੰਦੀਪ ਸਿੰਘ ਕੁਮਾਰ ਸਨੀ (ਕੌਂਸਲਰ ਵਾਰਡ ਨੰ 3), ਨਿਰਭੈ ਸਿੰਘ ਸੰਧੂ, ਡਾ. ਵਿਜੈ ਪੁਰੀ, ਮਨਜਿੰਦਰ ਕੌਰ ਗਰੇਵਾਲ, ਮਾਸਟਰ ਹੀਰਾ ਸਿੰਘ, ਮਨਪ੍ਰੀਤ ਕੌਰ ਮਾਂਗਟ, ਸੁਨੀਤਾ, ਸ਼ਰਨਜੀਤ ਕੌਰ ਸਿੰਮੀ, ਜੀਵਨ ਕਪਿਲਾ, ਹੈਪੀ ਹਰਾ, ਆਦਿ ਹਾਜ਼ਰ ਸਨ 

ਕੈਂਪ ਵਿਚ ਤਕਰੀਬਨ 1000 ਦਿਵਿਆਂਗ ਲੋਕਾਂ ਨੂੰ ਪੈਰ, ਕਲਿਪਰ , ਟਰਾਈ ਸਾਈਕਲ, ਵ੍ਹੀਲ ਚੇਅਰ , ਵੈਸਾਖੀ , ਕੰਨਾਂ ਵਾਲੀ ਮਸ਼ੀਨ, ਹੱਥ, ਸਟੀਕ, ਆਦਿ ਸਮਾਨ ਮੁਫ਼ਤ ਵੰਡਿਆ ਗਿਆ 

ਪਹਿਲੇ ਦਿਨ  ਦੂਸਰਾ ਦਿਨ  ਤੀਸਰੇ ਦਿਨ 
312 257 168