ਸਾਹਨੇਵਾਲ ਗੁਰਦੁਆਰਾ ਸਾਹਿਬ ਤੋਂ ਸੰਤ ਈਸ਼ਰ ਸਿੰਘ ਨਗਰ ਪਹੁੰਚੀ ਪ੍ਰਭਾਤ ਫੇਰੀ

ਸਾਹਨੇਵਾਲ ਗੁਰਦੁਆਰਾ ਸਾਹਿਬ ਤੋਂ ਸੰਤ ਈਸ਼ਰ ਸਿੰਘ ਨਗਰ ਪਹੁੰਚੀ ਪ੍ਰਭਾਤ ਫੇਰੀ

ਸਾਹਨੇਵਾਲ (ਸਵਰਨਜੀਤ ਗਰਚਾ)

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਡੇਹਲੋਂ ਰੋਡ ਸਾਹਨੇਵਾਲ ਤੋਂ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਹੋਈਆਂ ਹਨ। ਇਸੇ ਤਰ੍ਹਾਂ ਅੱਜ ਛੇਵੇਂ ਦਿਨ ਪ੍ਰਭਾਤ ਫੇਰੀ ਮਾਡਲ ਟਾਊਨ , ਵਾਰਡ ਨੰਬਰ 11, ਸੰਤ ਈਸ਼ਰ ਸਿੰਘ ਨਗਰ ਵਿੱਚ ਸਮੂਹ ਗਲੀ ਵਾਸੀਆਂ ਦੇ ਸਹਿਯੋਗ ਨਾਲ ਬੁਲਾਈ ਗਈ। ਇਸ ਮੌਕੇ ਤੇ ਸਮੂਹ ਸੰਗਤਾਂ ਵੱਲੋ ਫੁੱਲਾਂ ਦੀ ਵਰਖਾ ਕੀਤੀ ਗਈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਜੂਰੀ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਕੇ ਅਤੇ ਹੈੱਡ ਗ੍ਰੰਥੀ ਭਾਈ ਸਾਹਿਬ ਕੁਲਦੀਪ ਸਿੰਘ ਜੀ ਨੇ ਰਸ ਭਿੰਨੇ ਕੀਰਤਨ ਦੁਆਰਾ ਸਮੂਹ ਸੰਗਤਾਂ ਨੂੰ ਪਰਮਾਤਮਾ ਦੇ ਨਾਲ ਜੋੜਿਆ। ਅਤੇ ਇਸ ਮੌਕੇ ਤੇ ਸੰਤ ਈਸ਼ਰ ਸਿੰਘ ਨਿਵਾਸੀ ਬੀਬੀ ਸਵਰਨਜੀਤ ਕੌਰ, ਪ੍ਰਿੰਸ ਸਾਹਨੇਵਾਲ, ਸੰਤੋਖ ਸਿੰਘ ਖ਼ਾਲਸਾ, ਅਵਤਾਰ ਸਿੰਘ, ਜਸਪਾਲ ਸਿੰਘ, ਰਾਕੇਸ਼ ਕੁਮਾਰ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਗੁਰਮੀਤ ਸਿੰਘ ਲਾਲੀ, ਕਾਲਾ ਪੇਂਟਰ ਅਤੇ ਹੋਰ ਸਮੂਹ ਨਗਰ ਨਿਵਾਸੀਆਂ ਵੱਲੋ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰਦੁਆਰਾ ਸਾਹਿਬ ਦੀ ਪਰਬੰਧਕ ਕਮੇਟੀ ਦਾ ਧੰਨਵਾਦ ਕੀਤਾ।