ਸਾਹਨੇਵਾਲ ਟੈਂਪੂ ਅਤੇ ਮਿੰਨੀ ਟਰੱਕ ਯੂਨੀਅਨ ਵੱਲੋਂ ਸਾਲਾਨਾ ਸਮਾਗਮ ਕਰਵਾਇਆ

ਸਾਹਨੇਵਾਲ ਟੈਂਪੂ ਅਤੇ ਮਿੰਨੀ ਟਰੱਕ ਯੂਨੀਅਨ ਵੱਲੋਂ ਸਾਲਾਨਾ ਸਮਾਗਮ ਕਰਵਾਇਆ
ਸਾਹਨੇਵਾਲ ਟੈਂਪੂ ਅਤੇ ਮਿੰਨੀ ਟਰੱਕ ਯੂਨੀਅਨ ਵੱਲੋਂ ਸਾਲਾਨਾ ਸਮਾਗਮ ਕਰਵਾਇਆ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਨੇਵਾਲ ਟੈਂਪੂ ਐਂਡ ਮਿੰਨੀ ਟਰੱਕ ਓਪਰੇਟਰਜ਼ ਵੈੱਲਫੇਅਰ ਸੁਸਾਇਟੀ (ਰਜਿ.) ਸਾਹਨੇਵਾਲ ਵੱਲੋਂ ਸਰਬੱਤ ਦੇ ਭਲੇ ਲਈ ਅਤੇ ਡਰਾਈਵਰ ਵੀਰਾਂ ਦੀ ਤੰਦਰੁਸਤੀ ਲਈ ਬੀਤੇ ਦਿਨੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਅਤੇ ਜਿਨ੍ਹਾਂ ਦੇ ਐਤਵਾਰ ਨੂੰ ਸਵੇਰੇ 9 ਵਜੇ ਗ੍ਰੰਥੀ ਸਿੰਘ ਵੱਲੋਂ ਸਰਬੱਤ ਦੇ ਭਲੇ ਅਤੇ ਡਰਾਈਵਰ ਵੀਰਾਂ ਦੀ ਤੰਦਰੁਸਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ' ਅਰਦਾਸ ਕਰਨ ਉਪਰੰਤ ਭੋਗ ਪਾਏ ਗਏ ਅਤੇ ਰਾਗੀ ਸਿੰਘ ਵੱਲੋਂ ਗੁਰੂ ਜੀ ਦੀ ਬਾਣੀ ਦਾ ਉਚਾਰਨ ਕਰਕੇ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ।

ਇਸ ਸਮਾਗਮ ਵਿੱਚ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਆਪ ਪਾਰਟੀ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਰਾਏ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਸਪ੍ਰੀਤ ਸਿੰਘ ਰਾਈਆਂ, ਗੁਰਦੀਪ ਸਿੰਘ ਕੌਲ ਸੇਵਾਮੁਕਤ ਈਟੀਓ, ਆੜ੍ਹਤੀਆਂ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਕੀਰਤਨ ਸਿੰਘ ਬੱਬੂ, ਜ਼ਿਲ੍ਹਾ ਦਿਹਾਤੀ ਐੱਸਸੀ ਵਿੰਗ ਦੇ ਪ੍ਰਧਾਨ ਬਲਵੰਤ ਸਿੰਘ ਨੰਦਪੁਰ, ਬਲਾਕ ਪ੍ਰਧਾਨ ਕੁਲਦੀਪ ਐਰੀ, ਸੁਖਦੇਵ ਸਿੰਘ ਗਰਚਾ, ਪ੍ਰਧਾਨ ਅੰਮ੍ਰਿਤਪਾਲ ਸਿੰਘ ਕਨੇਚ ਆਦਿ ਹੋਰ ਨਾਮਵਰ ਸ਼ਖ਼ਸੀਅਤਾਂ ਵੱਲੋਂ ਸਮਾਗਮ ਵਿੱਚ ਹਾਜ਼ਰੀ ਲਗਵਾਕੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਯੂਨੀਅਨ ਦੇ ਪ੍ਰਧਾਨ ਮਨਧੀਰ ਸਿੰਘ ਧੀਰਾ ਸਮੇਤ ਹੋਰ ਮੈਂਬਰਾਂ ਵੱਲੋਂ ਇਸ ਸਮਾਗਮ ਵਿੱਚ ਪਹੁੰਚਣ ਤੇ ਸਾਰੇ ਹੀ ਨਾਮਵਰ ਸ਼ਖ਼ਸੀਅਤਾਂ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।

ਸਮਾਗਮ ਦੌਰਾਨ ਸੇਵਾ ਕਰਨ ਮੌਕੇ ਜਤਿੰਦਰਪਾਲ ਸਿੰਘ, ਹਰਵੀਰ ਸਿੰਘ, ਜਗਦੀਪ ਸਿੰਘ ਗਿੱਲ, ਕੁਲਵੀਰ ਸਿੰਘ (ਸਾਰੇ ਕੈਸ਼ੀਅਰ), ਕਰਮਜੀਤ ਸਿੰਘ, ਮੁਕੇਸ਼ ਕੁਮਾਰ ਬੰਟੀ (ਦੋਨੋਂ ਸੈਕਟਰੀ), ਮੀਤ ਪ੍ਰਧਾਨ ਗੁਰਜੰਟ ਸਿੰਘ, ਜਨਰਲ ਸੈਕਟਰੀ ਗੁਰਮੀਤ ਸਿੰਘ ਪੱਪੂ ਤਲਵਾੜਾ ਤੋਂ ਇਲਾਵਾ ਬੇਅੰਤ ਸਿੰਘ, ਲਖਵੀਰ ਸਿੰਘ, ਮਨਹੋਰ ਸਿੰਘ, ਓਂਕਾਰ ਸਿੰਘ, ਜਗਦੇਵ ਸਿੰਘ, ਜਸਵਿੰਦਰਪਾਲ ਸਿੰਘ, ਰਿੰਪੀ ਪਾਂਗਲੀ, ਗੁਰਦੀਪ ਸਿੰਘ, ਜਗਜੀਤ ਸਿੰਘ ਆਦਿ ਹੋਰ ਸਮੂਹ ਮੈਂਬਰ ਹਾਜ਼ਰ ਰਹੇ। ਇਨ੍ਹਾਂ ਤੋਂ ਇਲਾਵਾ ਹੈਰੀ, ਹਰਮਨ, ਤਰਵਨ ਖਾਕਟ ਆਦਿ ਟਰੱਕ ਯੂਨੀਅਨ ਸਾਹਨੇਵਾਲ, ਟਰੱਕ ਐਂਡ ਟੈਂਪੂ ਯੂਨੀਅਨ ਦੋਰਾਹਾ, ਟੈਕਸੀ ਯੂਨੀਅਨ ਸਾਹਨੇਵਾਲ, ਆਟੋਂ ਯੂਨੀਅਨ ਸਾਹਨੇਵਾਲ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਤੋਂ ਇਲਾਵਾ ਇਲਾਕੇ ਭਰ ਦੀਆਂ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।