ਸਾਹਨੇਵਾਲ ਪ੍ਰਾਚੀਨ ਸ਼ਿਵਾਲਾ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ

ਸਾਹਨੇਵਾਲ ਪ੍ਰਾਚੀਨ ਸ਼ਿਵਾਲਾ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਸਾਹਨੇਵਾਲ ਪ੍ਰਾਚੀਨ ਸ਼ਿਵਾਲਾ ਮੰਦਿਰ ਤੋਂ 17 ਵੀਂ ਵਿਸ਼ਾਲ ਸੋਭਾ ਯਾਤਰਾ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਧਾਰਮਿਕ ਸਮਾਗਮ ਦੀ ਜਾਣਕਾਰੀ ਪ੍ਰਾਚੀਨ ਸ਼ਿਵਾਂਲਾ ਮੰਦਿਰ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਵਿਸ਼ਾਲ ਸੋਭਾ ਯਾਤਰਾ ਪ੍ਰਾਚੀਨ ਸ਼ਿਵਾਲਾ ਮੰਦਰ ਤੋਂ ਮਹੰਤ ਗੁਲਾਬ ਦਾਸ ਜੀ ਮਹਾਰਾਜ ਅਤੇ ਮਹੰਤ ਬਸੰਤ ਦਾਸ ਜੀ ਮਹਾਰਾਜ ਜੀ ਦੇ ਕਰਕਮਲਾਂ ਨਾਲ 10 ਵਜੇ ਰਵਾਨਾ ਹੋਈ।

ਜੋ ਪੂਰੇ ਨਗਰ ਦੀ ਪ੍ਰਰੀਕਰਮਾ, ਪ੍ਰਾਚੀਨ ਸ਼ਿਵਾਲਾ ਮੰਦਿਰ ਤੋਂ ਪੁਰਾਣਾ ਬਾਜ਼ਾਰ, ਸਿਵਿਲ ਹਸਪਤਾਲ ਤੋਂ ਰਾਮਗੜ੍ਹ ਚੌਂਕ, ਪੁਰਾਣੀ ਦਾਣਾ ਮੰਡੀ, ਸਾਹਨੇਵਾਲ ਚੌਂਕ, ਤੋਂ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ, ਰੇਲਵੇ ਰੋਡ ਤੋਂ ਸਾਹਨੇਵਾਲ ਚੌਂਕ ਤੋਂ ਵਾਪਿਸ ਹੁੰਦੇ ਹੋਏ ਪ੍ਰਾਚੀਨ ਸ਼ਿਵਾਲਾ ਮੰਦਿਰ ਵਿੱਖੇ ਸਮਪੰਨ ਹੋਈ।

ਸ਼ਰਧਾਲੂ ਜਨਾ ਨੇ ਲੰਗਰ ਪ੍ਰਸ਼ਾਦ ਦੇ ਲੰਗਰ ਲਗਾਏ ਹੋਏ ਸਨ। ਇਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਵੱਖ ਵੱਖ ਝਾਕੀਆਂ ਦੇ ਦ੍ਰਿਸ਼ ਦਰਸਾਏ ਗਏ।

ਇਸ ਮੌਕੇ ਤੇ ਇਸ ਦੌਰਾਨ ਪ੍ਰਧਾਨ ਸੇਵਾਦਾਰ ਰਵਿੰਦਰ ਕੁਮਾਰ, ਹੈਪੀ ਅਨੇਜਾ, ਅਵਤਾਰ ਸਿੰਘ ਚਾਹਲ, ਓਮ ਪ੍ਰਕਾਸ਼ ਗੋਇਲ, ਕੁਲਦੀਪ ਐਰੀ, ਅਰੁਣ ਬੱਠਲਾ, ਭੋਲਾ ਮਾਂਗਟ, ਆਚਾਰਿਆ ਦਿਨੇਸ਼ ਸੁਕਲਾ, ਸੁਨੀਲ ਕਪਿਲਾ, ਮੰਦੀਪ ਪੂਰੀ, ਸਵਰਨ ਕੁਮਾਰ ਸੋਨੀਹੈਪੀ ਮੈਨੀ, ਸੰਪੂਰਨ ਸਿੰਘ ਸਨਮ, ਅਰੁਣ ਅਰੋੜਾ ਬਾਂਕਾ, ਦੀਪਕ ਵਰਮਾ, ਨਿਖਿਲ ਕੌਂਸਲ, ਸਨੀ, ਅਰੁਣ ਕੰਵਲ, ਰਮਨ ਧਮੀਜਾ, ਮੰਨੂ ਕਪਿਲਾ, ਹੈਰੀ, ਲਕੀ ਸ਼ਰਮਾ, ਸੋਮਨਾਥ ਰੱਤੂ, ਸਚਿਨ, ਸ਼ਿਵਿਮ, ਵਿਸ਼ਾਲ ਕਪਿਲਾ, ਸੰਜੀਵ ਸ਼ਰਮਾ, ਮਾਨਿਕ ਪਾਠਕ, ਦੇਵ ਸ਼ਰਮਾ, ਹੈਰੀ ਕੌਂਸਲ, ਪਾਵਨ ਕਪਿਲਾ , ਸੋਨੂੰ ਪਾਠਕ, ਸੰਜੇ ਕਪਿਲਾ, ਜਸ ਮਿੱਤਲ, ਕਿਸ਼ੋਰ ਸੂਦ, ਪਰਦੀਪ ਭਾਟੀਆ, ਮਨੀ ਸ਼ਰਮਾ, ਅਤੇ ਸਮੂਹ ਮੰਦਿਰ ਕਮੇਟੀ ਮੈਂਬਰ ਅਤੇ ਭਾਗਤਜਨ ਹਾਜਿਰ ਸਨ।