ਸਾਹਨੇਵਾਲ ਦੇ ਗੁਰੂਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾ: 10 ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਗੁਰੂਦੁਆਰੇ ਦੇ ਪ੍ਰਧਾਨ ਗੁਰਦੀਪ ਸਿੰਘ ਬਿਰਦੀ (ਟੋਨਾ )  ਜੀ ਨੇ ਦੱਸਿਆ ਕਿ

ਸਾਹਨੇਵਾਲ ਦੇ ਗੁਰੂਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾ: 10 ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਗੁਰੂਦੁਆਰੇ ਦੇ ਪ੍ਰਧਾਨ ਗੁਰਦੀਪ ਸਿੰਘ ਬਿਰਦੀ (ਟੋਨਾ )  ਜੀ ਨੇ ਦੱਸਿਆ ਕਿ

ਰਿੰਕੂ ਬਜਾਜ (ਸਾਹਨੇਵਾਲ ਗਰੁੱਪ)

ਸਾਹਨੇਵਾਲ ਦੇ ਗੁਰੂਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾ: 10 ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਗੁਰੂਦੁਆਰੇ ਦੇ

ਪ੍ਰਧਾਨ ਗੁਰਦੀਪ ਸਿੰਘ ਬਿਰਦੀ (ਟੋਨਾ )  ਜੀ ਨੇ ਦੱਸਿਆ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭਾਤ ਫੇਰੀਆਂ ਨਗਰ ਕੀਰਤਨ ਅਤੇ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਏ ਜਾਣਗੇ | ਉਹਨਾਂ ਨੇ ਸਮਾਗਮਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਪ੍ਰਭਾਤ ਫੇਰੀਆਂ 5-11-2021 ਤੋਂ ਅਰੰਭ ਕੀਤੀਆਂ ਜਾ ਰਹੀਆਂ ਹਨ ਅਤੇ ਦਿਨ ਵੀਰਵਾਰ 18-11-2021 ਨੂੰ ਵਿਸ਼ਾਲ ਨਗਰ ਕੀਰਤਨ ਨਿਕਲੇਗਾ ਅਤੇ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ 19-11-2021 ਨੂੰ ਪਾਏ ਜਾਣਗੇ

ਇਸ ਮੌਕੇ ਸੈਕਟਰੀ ਸ. ਗੁਰਮੀਤ ਸਿੰਘ ਪੱਪੂ ਤਲਵਾੜਾ ਜੀ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਇੰਨਾ ਸਮਾਗਮਾਂ ਵਿਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣਾ ਜੀਵਨ ਸਫਲ ਕਰੋ |

ਇਸ ਮੌਕੇ ਗੁਰਦੀਪ ਸਿੰਘ ਟੋਨਾ ਪ੍ਰਧਾਨ, ਮੈਨੇਜਮੈਂਟ ਕਮੇਟੀ ਚੇਅਰਮੈਨ ਗੁਰਮੀਤ ਸਿੰਘ ਲਾਲੀ ਅਤੇ ਰਵਿੰਦਰ ਸਿੰਘ ਖਾਲਸਾ, ਕੈਸ਼ੀਅਰ ਹਜੂਰ ਸਿੰਘ, ਸ. ਰਜਿੰਦਰ ਸਿੰਘ, ਸੈਕਟਰੀ ਗੁਰਮੀਤ ਸਿੰਘ ਤਲਵਾੜਾ, ਸ. ਭਜਨ ਸਿੰਘ ਮੱਕੜ, ਮਿੰਟੂ ਮੱਕੜ, ਕੀਰਤਨ ਸਿੰਘ ਬੱਬੂ ਬਿਰਦੀ, ਸੰਤੋਖ ਸਿੰਘ ਖਾਲਸਾ, ਬਾਬਾ ਕੁਲਦੀਪ ਸਿੰਘ ਹੈਡ ਗ੍ਰੰਥੀ, ਜਥੇਦਾਰ ਗੁਲਜਾਰ ਸਿੰਘ ਫੌਜੀ, ਜਥੇਦਾਰ ਪਾਲਾ ਸਿੰਘ, ਨੌਜਵਾਨ ਸਭਾ, ਸੁਖਮਨੀ ਸੇਵਾ ਸੁਸਾਇਟੀ ਬੀਬੀਆਂ, ਸਮੂਹ ਗੁਰੂਦੁਆਰਾ ਪ੍ਰਬੰਧਕ ਕਮੈਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ