ਸਾਹਨੇਵਾਲ ਵਿੱਚ ਮਿਲੇਆ ਇੱਕ ਕਰੋਨਾ ਪੋਜਟਿਵ ਮਰੀਜ

ਸਾਹਨੇਵਾਲ ਵਿੱਚ ਮਿਲੇਆ ਇੱਕ ਕਰੋਨਾ ਪੋਜਟਿਵ ਮਰੀਜ

 

ਰਿੰਕੂ ਬਜਾਜ ਸਾਹਨੇਵਾਲ:

ਕੋਰੋਨਾ ਵਾਇਰਸ ਜਿਥੇ ਇੱਕ ਭਿਆਨਕ ਬਿਮਾਰੀ ਦਾ ਰੂਪ ਧਾਰਨ ਕਰ ਰਹੀ ਹੈ ਅਤੇ ਸਮੁਚੇ ਦੇਸ਼ ਨੂੰ ਆਪਣੇ ਲਪੇਟੇ ਵਿਚ ਲੈਣ ਦੀ ਕੋਸ਼ਿਸ ਕਰ ਰਹੀ ਹੈ ਉਥੇ ਹੀ ਸਾਰਾ ਦੇਸ਼ ਇੱਸ ਭਿਆਨਕ ਬਿਮਾਰੀ ਨਾਲ ਲੜ ਰਿਹਾ ਹੈ ਪਰ ਫਿਰ ਵੀ ਇਹ ਬਿਮਾਰੀ ਦੀਨੋ ਦਿਨ ਵਧਦੀ ਜਾ ਰਹੀ ਹੈ ਜਿਸਦਾ ਨਤੀਜਾ ਅੱਜ ਸਾਹਨੇਵਾਲ ਵਿਚ ਵੀ ਦੇਖਣ ਨੂੰ ਮਿਲਿਆ ਜਦੋ ਸਾਹਨੇਵਾਲ ਵਿਚ ਇੱਕ ਕੋਰੋਨਾ ਪੌਜੇਟਿਵ ਮਰੀਜ਼ ਪਾਇਆ ਗਿਆ ਜਿਸ ਕਾਰਨ ਸਾਹਨੇਵਾਲ ਦਾ  ਸ਼ਾਂਤ ਮਈ ਮਾਹੌਲ ਬਿਗੜ ਗਿਆ 

ਸਾਹਨੇਵਾਲ ਸਿਵਲ ਹਸਪਤਾਲ ਦੇ ਡਾ. ਗੁਰਦੀਪ ਸਿੰਘ ਉਮੈਦਪੁਰਿਆ ਨੇ ਦੱਸਿਆ

ਕਿ ਸਾਹਨੇਵਾਲ ਵਿਚ ਇੱਕ ਕੋਰੋਨਾ ਪੌਜੇਟਿਵ ਮਰੀਜ ਪਾਇਆ ਗਿਆ ਹੈ ਜਿਸ ਨੂੰ

ਕਿ ਤੁਰੰਤ ਬਾਅਦ ਵਿੱਚ ਲੁਧਿਆਣਾ ਦੇ ਵਰਧਮਾਨ ਹਸਪਤਾਲ ਵਿਚ ਆਈਸੋਲੇਟ

ਕਰ ਦਿੱਤਾ ਗਿਆ ਹੈ 

ਸਾਹਨੇਵਾਲ ਦੇ ਥਾਣਾ ਮੁਖੀ ਨੇ ਦੱਸਿਆ ਕਿ ਸਾਹਨੇਵਾਲ ਦੇ ਜਿਸ ਏਰੀਏ

ਵਿਚ ਕੋਰੋਨਾ ਪੌਜੇਟਿਵ ਮਰੀਜ਼ ਮਿਲਿਆ ਹੈ ਉਸ ਏਰੀਏ ਨੂੰ ਪੂਰੀ ਤਰਾਂ

ਸੀਲ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਲੋਕ ਸਰਕਾਰ ਦੇ

ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਵੱਧ ਤੋਂ ਵੱਧ ਘਰਾਂ ਵਿਚ ਰਹਿਣ

ਤਾਕਿ ਇੱਸ ਭਿਆਨਕ ਕੋਰੋਨਾ ਬਿਮਾਰੀ  ਤੋਂ ਬਚਿਆ ਜਾ ਸਕੇ