ਮਹਾਂ ਸ਼ਿਵਰਾਤਰੀ ਸੋਭਾ ਯਾਤਰਾ ਮੌਕੇ ਲੱਡੂਆਂ ਦੇ ਪ੍ਰਸਾਦ ਦਾ ਲਗਾਇਆ ਲੰਗਰ

ਮਹਾਂ ਸ਼ਿਵਰਾਤਰੀ ਸੋਭਾ ਯਾਤਰਾ ਮੌਕੇ ਲੱਡੂਆਂ ਦੇ ਪ੍ਰਸਾਦ ਦਾ ਲਗਾਇਆ ਲੰਗਰ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਅੱਜ ਭਾਵਾਧਸ ਪੰਜਾਬ ਪ੍ਰਧਾਨ ਸਵਰਨ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਪ੍ਰਾਚੀਨ ਸ਼ਿਵਾਲਾ ਮੰਦਿਰ ਸਾਹਨੇਵਾਲ ਤੋਂ ਮਹਾਂਸ਼ਿਵਰਾਤਰੀ ਸ਼ੋਭਾ ਯਾਤਰਾ ਮੌਕੇ ਲੱਡੂਆ ਦੇ ਪ੍ਰਸਾਦ ਦਾ ਲੰਗਰ ਲਗਾਇਆ ਗਿਆ।

ਸ਼ੋਭਾ ਯਾਤਰਾ ਦੌਰਾਨ ਪਾਲਕੀ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਭਾਵਾਧਸ ਪੰਜਾਬ ਪ੍ਰਧਾਨ ਸਵਰਨ ਕੁਮਾਰ ਸੋਨੀ ਨੇ ਸਮੁੱਚੇ ਸ਼ਹਿਰ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਭਾਵਾਧਸ ਪੰਜਾਬ ਸਵਰਨ ਕੁਮਾਰ ਸੋਨੀ, ਸੈਕਟਰੀ ਸੰਦੀਪ ਸਿੰਘ, ਲਵਕੇਸ਼ ਸੋਨੀ, ਡਾਕਟਰ ਬੀ ਆਰ ਬੁੱਧਾ ਟਰੱਸਟ ਸਾਹਨੇਵਾਲ ਪ੍ਰਧਾਨ ਹਰਪ੍ਰੀਤ ਸਰਕਾਰੀਆ, ਮਾਸਟਰ ਬਲਰਾਮ ਸਿੰਘ ਗਿੱਲ, ਪ੍ਰਧਾਨ ਪਰਮਜੀਤ ਨੱਤ, ਹਰਦੀਪ ਸਿੰਘ ਤੋਤਾ, ਸਾਬਕਾ ਕੌਂਸਲਰ ਕਰਤਾਰ ਸਿੰਘ, ਸਾਬਕਾ ਕੌਂਸਲਰ ਵਿਧਾਵਾ, ਸਾਬਕਾ ਕੌਂਸਲਰ ਜਿੰਦਰ, ਪ੍ਰਧਾਨ ਬੱਬੀ, ਨਰਿੰਦਰ ਸਿੰਘ ਨਿੰਦੀ, ਵਿਸ਼ਾਲ, ਇਸ਼ੁ, ਵਿਸ਼ੁ ਅਤੇ ਹੋਰ ਮੈਂਬਰ ਹਾਜ਼ਰ ਸਨ।