ਸਾਹਨੇਵਾਲ ਪੁਲਿਸ ਡਿਊਟੀ ਦੇ ਨਾਲ-ਨਾਲ ਕਰ ਰਹੀ ਜਰੂਰਤਮੰਦਾਂ ਦੀ ਮਦਦ

ਸਾਹਨੇਵਾਲ ਪੁਲਿਸ ਡਿਊਟੀ ਦੇ ਨਾਲ-ਨਾਲ ਕਰ ਰਹੀ ਜਰੂਰਤਮੰਦਾਂ ਦੀ ਮਦਦ

ਅੱਜ ਜਿੱਥੇ ਸਾਰੀ ਦੁਨੀਆ ਕੋਰੋਨਾ ਦੀ ਗੰਭੀਰ ਬਿਮਾਰੀ ਨਾਲ ਲੜ ਰਿਹਾ ਹੈ ਉੱਥੇ ਭਾਰਤ ਦੇਸ਼ ਵਾਸੀ ਆਪਣੇ ਆਪਣੇ ਘਰਾਂ ਵਿਚ ਆਪਣੀ ਅਤੇ ਆਪਣੇ ਪਰਿਵਾਰ ਦੀ ਹਿਫਾਜਤ ਲਈ  ਘਰਾਂ ਵਿਚ ਬੈਠਾ ਹੈ I ਸਾਡੇ ਦੇਸ਼ ਨੂੰ ਮਾਨ ਹੈ ਉਹਨਾਂ ਡਾਕਟਰਾਂ, ਪੁਲਿਸ ਮੁਲਜਮਾਂ ਅਤੇ ਹੋਰ ਵੀ ਜੋ ਇੱਸ ਕੋਰੋਨਾ ਵਾਇਰਸ ਦੀ ਲੜਾਈ ਵਿਚ ਆਪਣੇ ਘਰ ਪਰਿਵਾਰ ਤੋਂ ਦੂਰ ਆਪਣੀਆਂ ਡਿਊਟੀਆਂ ਕਰ ਰਿਹਾ ਹੈ ਤਾਂ ਜੋ ਸਾਡਾ ਦੇਸ਼ ਇੱਸ ਕੋਰੋਨਾ ਬਿਮਾਰੀ ਤੋਂ ਮੁਕਤ ਹੋ ਜਾਵੇ I 

ਲਾਭ ਸਿੰਘ (ASI) ਜਰੂਰਤ ਮੰਦਾ ਨੂੰ ਖਾਣਪੀਣ ਦਾ ਸਮਾਨ ਦੇਂਦੇ ਹੋਏ   

ਲਾਭ ਸਿੰਘ (ASI) ਜਰੂਰਤ ਮੰਦਾ ਨੂੰ ਖਾਣਪੀਣ ਦਾ ਸਮਾਨ ਦੇਂਦੇ ਹੋਏ

ਵਜ਼ੀਰ ਸਿੰਘ ਜਰੂਰਤ ਮੰਦਾ ਨੂੰ ਖਾਣਪੀਣ ਦਾ ਸਮਾਨ ਦੇਂਦੇ ਹੋਏ

ਸਾਹਨੇਵਾਲ ਥਾਣਾ ਮੁਖੀ ਇੰਦਰਜੀਤ ਸਿੰਘ ਬੋਪਾਰਾਏ ਨੇ ਪੁਲਿਸ ਮੁਲਜਮਾਂ ਨੂੰ ਡਿਊਟੀ ਦੇ ਨਾਲ-ਨਾਲ ਇਹ ਵੀ ਹਿਦਾਇਤਾਂ ਦਿੱਤੀਆਂ ਕੇ ਇਸ ਸੰਕਟ ਦੀ ਘੜੀ ਵਿਚ ਆਪਣੇ ਫਰਜ ਦੇ ਨਾਲ-ਨਾਲ ਇਨਸਾਨੀਅਤ ਦਾ ਫਰਜ਼ ਵੀ ਨਿਭਾਣਾ ਜਰੂਰੀ ਹੈ ਅਤੇ ਇਲਾਕੇ ਵਿਚ ਜਿੱਥੇ ਵੀ ਕੋਈ ਲੋੜਮੰਦ ਬੱਚੇ, ਬੁਜੁਰਗ, ਮਹਿਲਾਵਾਂ, ਜਿਹਨਾਂ ਨੂੰ ਖਾਣਪੀਣ ਦੇ ਸਮਾਨ ਦੀ ਲੋੜ ਹੋਵੇ ਤਾਂ ਉਸਦੀ ਲੋੜ ਪੂਰੀ ਕੀਤੀ ਜਾਵੇ