ਜਾਣੋ ਕਿ ਕਹਿਣਾ ਹੈ ਪਰ੍ਧਾਨ ਸੁਖਜੀਤ ਸਿੰਘ ਹਰਾ ਸਾਹਨੇਵਾਲ ਨਗਰ ਕੌਂਸਿਲ ਦਾ ਕੋਰੋਨਾ ਵਾਇਰਸ ਦੇ

ਜਾਣੋ ਕਿ ਕਹਿਣਾ ਹੈ  ਪਰ੍ਧਾਨ ਸੁਖਜੀਤ ਸਿੰਘ ਹਰਾ ਸਾਹਨੇਵਾਲ ਨਗਰ ਕੌਂਸਿਲ ਦਾ ਕੋਰੋਨਾ ਵਾਇਰਸ ਦੇ

ਦੇਸ਼ ਵਿਚ ਫੈਲੇ ਕੋਰੋਨਾ ਵਾਇਰਸ ਕਰਕੇ ਪੰਜਾਬ ਵਿਚ ਲਗੇ ਕਰਫਿਊ ਕਾਰਨ ਸਾਹਨੇਵਾਲ ਦੀ ਨਗਰ ਕੋਂਸਿਲ ਨੇ ਸਾਹਨੇਵਾਲ ਦੇ ਨਗਰ ਨਿਵਾਸੀਆਂ ਲਈ ਇਸ ਮੁਸ਼ਕਿਲ ਘੜੀ ਵਿਚ ਸਾਹਨੇਵਾਲ ਨਗਰ ਕੌਂਸਿਲ ਦੇ ਪਰ੍ਧਾਨ ਸੁਖਜੀਤ ਸਿੰਘ ਹਰਾ ਅਤੇ, ਸਮੂਹ ਕੌਸਲਰਾਂ ਅਤੇ ਕਾਰਜ ਸਾਧਕ ਨੇ ਸਾਹਨੇਵਾਲ ਦਫ਼ਤਰ ਵਿੱਚ ਮੀਟਿੰਗ ਕੀਤੀ । ਉਹਨਾ ਨੇ ਕਿਹਾ ਕਿ ਪ੍ਰਧਾਨ ਨਗਰ ਕੋਂਸਲ ਅਤੇ ਸਮੂਹ ਕੌਸਲਰ  ਆਪਣੀ ਇਕ ਮਹੀਨੇ ਦੀ ਤਨਖਾਹ ਅਤੇ ਦਫ਼ਤਰ ਦੇ ਸਾਰੇ ਮੁਲਾਜਮ ਵੀ ਆਪਣਾ ਯੋਗਦਾਨ ਉਹਨਾ ਲੋਕਾਂ ਲਈ ਦੇਣਗੇ ਜੋ ਲੋਕ ਇਸ ਔਖੇ ਸਮੇ ਵਿੱਚ ਲੋੜਬੰਦ ਹਨ ।

ਇਸ ਮੌਕੇ ਪਰ੍ਧਾਨ ਸੁਖਜੀਤ ਸਿੰਘ ਹਰਾ ਨੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕੇ ਉਹ ਵੀ ਲੋੜਮੰਦ ਲੋਕਾਂ ਦੀ ਮਦਦ ਕਰਨ ਅਤੇ ਜੋ ਕੋਈ ਵੀ ਦਾਨੀ ਸਜਨ ਗਰੀਬ ਲੋਕਾਂ ਦੀ ਮਦਦ ਲਈ ਆਪਣਾ ਯੋਗਦਾਨ ਦੇਣਾ ਚਾਹੁੰਦਾ ਹੋਵੇ ਤਾਂ ਉਹ ਕਾਰਜ ਸਾਧਕ ਅਫਸਰ ਨਗਰ ਕੋਂਸਲ ਸਾਹਨੇਵਾਲ ਨੂੰ ਦਫਤਰ ਵਿੱਚ ਆ ਕੇ ਆਪਣਾ ਯੋਗਦਾਨ ਦੇ ਸਕਦਾ ਹੈ ।

ਇਸ ਮੌਕੇ ਸਾਹਨੇਵਾਲ ਨਗਰ ਕੌਂਸਿਲ ਦੇ ਪਰ੍ਧਾਨ ਸੁਖਜੀਤ ਸਿੰਘ ਹਰਾ  ਨੇ 51000/-, ਲੱਖਵਿੰਦਰ ਸਿੰਘ ਈ.ਓ. 11000/-, ਸੰਤੋਸ਼ ਕੁਮਾਰ 50000/-, ਟੈਗੋਰ ਸਕੂਲ ਵਲੋਂ 25000/- ਅਤੇ ਹੋਰ ਵੀ ਕਈ ਦਾਨੀ ਸਜਣਾਂ ਨੇ ਕਈ ਤਰ੍ਹਾਂ ਦੀ ਮਦਦ ਕੀਤੀ 

ਜੇਕਰ ਕੋਈ ਹੋਰ ਵੀ ਦਾਨੀ ਸੱਜਣ ਕਿਸੇ ਤਰ੍ਹਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਨਗਰ ਕੋਂਸਲ ਦੇ ਲਖਵਿੰਦਰ ਸਿੰਘ ਮੋਬਾਇਲ ਨੰ: 8727880099 ਤੇ ਸੰਪਰਕ ਕਰ ਸਕਦਾ ਹੈ