ਸਾਹਨੇਵਾਲ ਤੋਂ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਜੱਥਾ ਹੋਇਆ ਰਵਾਨਾ

ਸਾਹਨੇਵਾਲ ਤੋਂ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਜੱਥਾ ਹੋਇਆ ਰਵਾਨਾ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸਾਹੀ ਦਸਵੀਂ ਡੇਹਲੋਂ ਰੋਡ ਸਾਹਨੇਵਾਲ  ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਸਮੂਹ ਸੰਗਤਾਂ ਦਾ ਜੱਥਾ ਰਵਾਨਾ ਹੋਇਆ।

ਪ੍ਰਧਾਨ ਗੁਰਦੀਪ ਸਿੰਘ ਟੋਨਾ ਅਤੇ ਗੁਰਮੀਤ ਸਿੰਘ ਪੱਪੂ ਤਲਵਾੜਾ (ਵਾਰਡ ਨੰਬਰ 11) ਨੇ ਦੱਸਿਆ ਕਿ ਇਹ ਜੱਥਾ ਕਰੀਬ ਸਵੇਰੇ 4 ਵਜੇ ਬਸ ਰਾਹੀ ਸਾਹਨੇਵਾਲ ਤੋਂ ਰਵਾਨਾ ਹੋ ਕੇ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀ ਪਾਕਿਸਤਾਨ ਵਿੱਖੇ ਦਾਖਲ ਹੋਇਆ।ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਉਪਰੰਤ ਵਾਪਿਸ ਦੇਰ ਸ਼ਾਮ ਤਕ ਸਾਹਨੇਵਾਲ ਪਹੁੰਚ ਜਾਵੇਗਾ। ਕਿਹਾ ਕਿ ਇਹ ਪਹਿਲਾ ਜੱਥਾ ਸਾਹਨੇਵਾਲ ਤੋਂ ਰਵਾਨਾ ਹੋਇਆ।

ਇਸ ਮੌਕੇ ਤੇ ਪ੍ਰਧਾਨ ਗੁਰਦੀਪ ਸਿੰਘ ਟੋਨਾ, ਕੀਰਤਨ ਸਿੰਘ ਬੱਬੂ ਬਿਰਦੀ, ਰਵਿੰਦਰ ਸਿੰਘ ਬੱਬੂ ਖ਼ਾਲਸਾ, ਜਸਲੀਨ ਕੌਰ ਤਲਵਾੜਾ, ਹਰਦੀਪ ਸਿੰਘ ਐਡਵੋਕੇਟ, ਤਰਨਜੀਤ ਸਿੰਘ, ਗੁਰਪ੍ਰੀਤ ਕੌਰ (ਪ੍ਰਧਾਨ ਸੁਖਮਨੀ ਸੇਵਾ ਸੋਸਾਇਟੀ), ਪਲਵਿੰਦਰ ਸੰਧੂ, ਗੁਰਪ੍ਰੀਤ ਸਿੰਘ ਰਿੰਕੂ, ਪਰਜੀਤ ਸਿੰਘ, ਤਰਨਜੀਤ ਸਿੰਘ, ਗੁਰਦੀਪ ਸਿੰਘ ਖੁਰਲ, ਨਿਰਮਲ ਸਿੰਘ, ਸਮੂਹ ਸੁਖਮਨੀ ਸੇਵਾ ਸੋਸਾਇਟੀ, ਸਮੂਹ ਨੌਜਵਾਨ ਸਭਾ ਅਤੇ ਹੋਰ ਸਮੂਹ ਸੰਗਤਾਂ ਹਾਜਿਰ ਸਨ।