ਉੱਘੇ ਪੱਤਰਕਾਰ ਅਤੇ ਲੇਖਕ ਮਾਸਟਰ ਤੇਲੂ ਰਾਮ ਕੁਹਾੜਾ ਨੇ ਕੀਤਾ ਕਲੈਂਡਰ ਰਿਲੀਜ਼

ਉੱਘੇ ਪੱਤਰਕਾਰ ਅਤੇ ਲੇਖਕ ਮਾਸਟਰ ਤੇਲੂ ਰਾਮ ਕੁਹਾੜਾ ਨੇ ਕੀਤਾ ਕਲੈਂਡਰ ਰਿਲੀਜ਼

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਕਸਬਾ ਸਾਹਨੇਵਾਲ ਦੀ ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਹਰਵੰਤ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਮਹੀਨਾਵਾਰੀ ਮੀਟਿੰਗ ਕੀਤੀ ਗਈ।

ਮੀਟਿੰਗ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸੰਪੂਰਣ ਸਿੰਘ ਸਨਮ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੈਰੋਂ, ਬਲਵੰਤ ਸਿੰਘ ਨੰਦਪੁਰ, ਅਵਤਾਰ ਸਿੰਘ ਸਿੱਧੂ, ਦਰਸ਼ਨ ਸਿੰਘ ਸੰਧੂ, ਮਲਕੀਤ ਸਿੰਘ ਗਿੱਲ ਜੰਡਿਆਲੀ ਅਤੇ ਗੁਰਦੀਪ ਸਿੰਘ ਕੌਲ ਸੇਵਾਮੁਕਤ ਈਟੀਓ ਵੱਲੋਂ ਵੱਖ-ਵੱਖ ਮੁੱਦਿਆਂ ਤੇ ਵਿਚਾਰ ਪੇਸ਼ ਕੀਤੇ ਗਏ ਅਤੇ ਗੁਲਜ਼ਾਰ ਸਿੰਘ ਤੇ ਸੋਮਨਾਥ ਸਿੰਘ ਭੱਟੀ ਦੇ ਦੁਆਰਾ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਉੱਘੇ ਪੱਤਰਕਾਰ ਅਤੇ ਲੇਖਕ ਮਾਸਟਰ ਤੇਲੂ ਰਾਮ ਕੁਹਾੜਾ ਵੱਲੋਂ ਕੈਲੰਡਰ ਰਿਲੀਜ਼ ਕੀਤਾ ਗਿਆ। ਮੀਟਿੰਗ ਦੇ ਅੰਤ ਪ੍ਰਧਾਨ ਹਰਵੰਤ ਸਿੰਘ ਮਾਂਗਟ ਵੱਲੋਂ ਹਾਜ਼ਰ ਹੋਏ ਸਮੂਹ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ।

ਮੀਟਿੰਗ ਉਪਰੰਤ ਜਨਰਲ ਸੈਕਟਰੀ ਸੰਪੂਰਣ ਸਿੰਘ ਸਨਮ ਵੱਲੋਂ ਦੱਸਿਆ ਕਿ ਇਸ ਵਾਰ ਦੀ ਮੀਟਿੰਗ ਨਵੇਂ ਬਣੇ ਸੀਨੀਅਰ ਸਿਟੀਜਨ ਮੀਟਿੰਗ ਰੂਮ ਵਿੱਚ ਪਹਿਲੀ ਮੀਟਿੰਗ ਹੋਈ ਅਤੇ ਜੋਂ ਕਿ ਸੀਨੀਅਰ ਸਿਟੀਜਨ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰੇ ਵੀ ਕੀਤੇ ਗਏ।

ਉਨ੍ਹਾਂ ਅੱਗੇ ਕਿਹਾ ਕਿ ਸਮੂਹ ਮੈਂਬਰਾਂ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਇਸ ਵਾਰ 23 ਮਾਰਚ ਨੂੰ ਸ਼ਹੀਦ--ਆਜ਼ਮ ਸ਼ਹੀਦ : ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।

ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਲਾਜਪਤ ਰਾਏ, ਹਰਬੰਸ ਸਿੰਘ ਸੈਂਸ, ਮੱਖਣ ਸਿੰਘ, ਕ੍ਰਿਪਾਲ ਸਿੰਘ, ਬਲਦੇਵ ਸਿੰਘ ਲੰਢਾ, ਅਮਰਪਾਲ ਸਿੰਘ ਗਿੱਲ, ਬੰਤ ਸਿੰਘ, ਮੇਜਰ ਸਿੰਘ ਛੰਦੜਾਂ, ਇੰਦਰਜੀਤ ਸਿੰਘ, ਨਰਿੰਦਰ ਸਿੰਘ, ਸੋਹਣ ਸਿੰਘ, ਰਾਜਿੰਦਰ ਸਿੰਘ ਨੰਬਰਦਾਰ, ਗੁਲਜ਼ਾਰ ਸਿੰਘ, ਬਚਿੱਤਰ ਸਿੰਘ ਆਦਿ ਮੈਂਬਰ ਹਾਜ਼ਰ ਸਨ।