21ਦਸੰਬਰ 2023 ਦਿਨ ਜੇਠਾ ਵੀਰਵਾਰ ਨੂੰ ਹੋਏਗਾ ਸਾਹਨੇਵਾਲ ਵਿੱਚ 30ਵਾਂ ਸੂਫੀ ਪ੍ਰੋਗਰਾਮ

21ਦਸੰਬਰ 2023 ਦਿਨ ਜੇਠਾ ਵੀਰਵਾਰ ਨੂੰ ਹੋਏਗਾ ਸਾਹਨੇਵਾਲ ਵਿੱਚ 30ਵਾਂ ਸੂਫੀ ਪ੍ਰੋਗਰਾਮ

ਸਾਹਨੇਵਾਲ / ਲੁਧਿਆਣਾ (ਸਵਰਨਜੀਤ ਗਰਚਾ)

 

ਹਰ ਸਾਲ ਦੀ ਤਰ੍ਹਾਂ ਇਸ ਸਾਲ ਪੀਰ ਬਾਬਾ ਬੋਹੜੀ ਸ਼ਾਹ ਜੀ ਦੀ ਯਾਦ ਵਿੱਚ 30 ਵਾਂ ਸਲਾਨਾ ਭੰਡਾਰਾ ਅਤੇ ਸੂਫੀ ਕਵਾਲੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਬਾਬਾ ਧਰਮਿੰਦਰ ਕੁਮਾਰ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ 21 ਦਸੰਬਰ 2023 ਦਿਨ ਜੇਠਾ ਵੀਰਵਾਰ ਨੂੰ ਪੀਰ ਬਾਬਾ ਬੋਹੜੀ ਸ਼ਾਹ ਜੀ ਦੀ ਯਾਦ ਵਿੱਚ 30 ਵਾਂ ਸਲਾਨਾ ਭੰਡਾਰਾ ਅਤੇ ਸੂਫੀ ਕਵਾਲੀ ਪ੍ਰੋਗਰਾਮ ਪੀਰ ਬਾਬਾ ਬੋਹੜੀ ਸ਼ਾਹ ਜੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਅਤੇ ਇਲਾਕੇ ਨਿਵਾਸੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਸੂਫੀ ਪ੍ਰੋਗਰਾਮ ਦਰਗਾਹ ਪੀਰ ਬਾਬਾ ਬੋਹੜੀ ਸ਼ਾਹ ਜੀ ਦੇ ਦਰਬਾਰ  ਨੇੜ੍ਹੇ ਥਾਣਾ ਸਾਹਨੇਵਾਲ ਜੀ . ਟੀ. ਰੋਡ (ਲੁਧਿ:) ਵਿੱਖੇ ਕਰਵਾਇਆ ਜਾਵੇਗਾ। ਇਸ ਮੌਕੇ ਮੁੱਖ ਸੇਵਾਦਾਰ ਧਰਮਿੰਦਰ ਕੁਮਾਰ ਜੀ ਨੇ ਕਿਹਾ ਕਿ ਸਵੇਰੇ 10 ਵਜੇ ਤੋਂ ਰਾਤ 7 ਵਜੇ ਤੱਕ ਇਹ ਭੰਡਾਰਾ ਕਰਵਾਇਆ ਜਾਵੇਗਾ ਅਤੇ ਸ਼ਾਮ ਨੂੰ ਦਰਬਾਰ ਤੇ 7 ਵਜੇ ਕੇਕ ਕੱਟਿਆ ਜਾਵੇਗਾ। ਇਸ ਮੌਕੇ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ IPS ਮਾਣਯੋਗ ਕਮਿਸ਼ਨਰ ਪੁਲਸ ਲੁਧਿਆਣਾ, ADCP -4, ADCP -2, ACP (ਇੰਡ AREA A), ACP (ਸਾਊਥ ਏਰੀਆ), SHO ਥਾਣਾ ਸਾਹਨੇਵਾਲ ਤੇ ਸਮੂਹ ਸਟਾਫ਼ ਮੈਂਬਰ ਪਹੁੰਚਣਗੇ। ਸਮੂਹ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤਾਇਆ ਜਾਏਗਾ। ਮੁੱਖ ਸੇਵਾਦਾਰ ਬਾਬਾ ਜੀ ਨੇ ਇਲਾਕਾ ਨਿਵਾਸੀਆ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਮੂਹ ਸੰਗਤਾਂ ਭੰਡਾਰੇ ਤੇ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ।