ਗੁ: ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿੱਖੇ ਕੀਰਤਨ ਕਰ ਭਰੀਂ ਹਾਜਰੀ : ਭਾਈ ਅੰਗਰੇਜ਼ ਸਿੰਘ ਜੀ ਸਾਹਨੇਵਾਲ

ਗੁ: ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿੱਖੇ ਕੀਰਤਨ ਕਰ ਭਰੀਂ ਹਾਜਰੀ : ਭਾਈ ਅੰਗਰੇਜ਼ ਸਿੰਘ ਜੀ ਸਾਹਨੇਵਾਲ

ਸਾਹਨੇਵਾਲ / ਲੁਧਿਆਣਾ (ਸਵਰਨਜੀਤ ਗਰਚਾ)

 

ਸਰਬੰਸਦਾਨੀ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਅਸਥਾਨ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿੱਖੇ ਭਾਈ ਅੰਗਰੇਜ਼ ਸਿੰਘ ਜੀ ਸਾਹਨੇਵਾਲ ਵਾਲੇ ਵਿਦਿਆਰਥੀ ਜਵੱਦੀ ਟਕਸਾਲ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਾਹਿਬ ਦੌਰਾਹੇ ਤੋਂ ਆਪਣੇ ਕੀਰਤਨੀ ਸਾਥੀਆਂ ਸਮੇਤ ਪਹੁੰਚ ਕੇ ਹਾਜਰੀ ਲਵਾਈ। ਭਾਈ ਅੰਗਰੇਜ਼ ਸਿੰਘ ਸਾਹਨੇਵਾਲ ਵਾਲਿਆ ਨੇ ਦੱਸਿਆ ਕਿ ਸ਼ਹੀਦ ਏ ਸਹਾਦਤ, ਸਿੰਘ ਸ਼ਹੀਦਾਂ ਦੇ ਚਲ ਰਹੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਹਿੰਦ ਦੀ ਧਰਤੀ ਗੁਰਦੂਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਜਿੱਥੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਉਸ ਅਸਥਾਨ ਤੇ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਬੈਠ ਕੇ ਕੀਰਤਨ ਕਰਨ ਦਾ ਸਮਾਂ ਗੁਰੂ ਸਾਹਿਬ ਜੀ ਨੇ ਬਖਸ਼ਿਆ। ਧੰਨ ਧੰਨ ਕਲਗ਼ੀਧਰ ਪਾਤਸ਼ਾਹ ਜੀ ਨੇ ਸਰਬਤ ਲਈ ਆਪਣਾ ਪਰੀਵਾਰ ਵਾਰ ਦਿੱਤਾ। ਕਿਹਾ ਕਿ ਚੱਲ ਰਹੇ ਸ਼ਹੀਦੀ ਦਿਹਾੜੇ ਤੇ ਕਿਸੇ ਵੀ ਗੱਲ ਦੀ ਖੁਸ਼ੀ ਨਾ ਮਨਾਉਂਦੇ ਹੋਏ ਨਾਮ ਬਾਣੀ ਨਾਲ ਜੁੜਨਾ ਹੈ। ਕਿਹਾ ਕਿ ਹਰ ਇੱਕ ਪਰਿਵਾਰ ਨੂੰ ਆਪਣੇ ਬੱਚਿਆ ਨੂੰ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿੱਖੇ ਜਰੂਰ ਲੈਕੇ ਆਉਣ ਤਾਂ ਕਿ ਬੱਚਿਆ ਨੂੰ ਸਿੱਖੀ ਇਤਿਹਾਸ ਬਾਰੇ ਪਤਾ ਲੱਗ ਸਕੇਂ। ਬੱਚਿਆ ਨੂੰ ਨਾਮ ਬਾਣੀ ਨਾਲ ਜੋੜ ਕੇ ਗ਼ਲਤ ਰਸਤੇ ਤੇ ਜਾਣ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।