ਰਾਮਗੜ੍ਹੀਆ ਸੈਂਸ ਮਾਰਕੀਟ ਨੇ ਸੋਭਾ ਯਾਤਰਾ ਦੌਰਾਨ ਲਗਾਇਆ ਲੰਗਰ

ਰਾਮਗੜ੍ਹੀਆ ਸੈਂਸ ਮਾਰਕੀਟ ਨੇ ਸੋਭਾ ਯਾਤਰਾ ਦੌਰਾਨ ਲਗਾਇਆ ਲੰਗਰ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਮਹਾ ਸ਼ਿਵਰਾਤਰੀ ਮੌਕੇ ਪ੍ਰਾਚੀਨ ਸਿਵਲ ਮੰਦਿਰ ਸਾਹਨੇਵਾਲ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿੱਚ ਸਾਹਨੇਵਾਲ ਦੇ ਸ਼ਿਵ ਭਗਤਾਂ ਨੇ ਥਾ-ਥਾਂ ਤੇ ਲੰਗਰ ਲਗਾਏ ਗਏ।

ਇਸ ਮੌਕੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਾਮਗੜ੍ਹੀਆ ਸੈਂਸ਼ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਲੱਡੂਆ ਦੇ ਪ੍ਰਸਾਦ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਮੂਹ ਦੁਕਾਨਦਾਰਾਂ ਵੱਲੋਂ ਸੋਭਾ ਯਾਤਰਾ ਦਾ ਸਵਾਗਤ ਕਰਦਿਆ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਤੇ ਪ੍ਰਾਚੀਨ ਸ਼ਿਵਾਲਾ ਮੰਦਿਰ ਦੀ ਕਮੇਟੀ ਵੱਲੋਂ ਰਾਮਗੜ੍ਹੀਆ ਸੈਂਸ਼ ਮਾਰਕੀਟ ਦੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ। 

ਇਸ ਮੌਕੇ ਸੁਰਿੰਦਰ ਸਿੰਘ (ਅਨਾਰਕਲੀ ਦੁਪੱਟਾ ਹਾਊਸ), ਨੰਨੂ, ਮਿੰਦਰ ਸਿੰਘ, ਰਿੰਕੂ ਬਜਾਜ, ਮੱਖਣ ਸਿੰਘ, ਮਨਦੀਪ, ਮਨਜੀਤ, ਬੱਬੀ, ਹਰਪ੍ਰੀਤ, ਗਰਚਾ ਟੇਲਰ, ਡਾਕਟਰ ਗੁਰਦੀਪ ਸਿੰਘ, ਸੋਨੂੰ, ਸ਼ੰਮੀ, ਪ੍ਰਕਾਸ਼, ਕੇ.ਕੇ. ਬੁਟੀਕ, ਸਿੰਮੀ ਜਨਰਲ ਸਟੋਰ, ਬੇਬੀ ਅਤੇ ਹੋਰ ਮੈਂਬਰ ਹਾਜ਼ਰ ਸਨ।