ਹਲਕਾ ਸਾਹਨੇਵਾਲ ਦੇ ਵਾਰਡ ਨੰਬਰ 24 ਵਿੱਚ ਲੋੜਵੰਦ ਲੋਕਾਂ ਨੂੰ ਵੰਡੇ ਸਿਲੰਡਰ: ਮੈਡਮ ਸਿਮਰਨ

ਹਲਕਾ ਸਾਹਨੇਵਾਲ ਦੇ ਵਾਰਡ ਨੰਬਰ 24 ਵਿੱਚ ਲੋੜਵੰਦ ਲੋਕਾਂ ਨੂੰ ਵੰਡੇ ਸਿਲੰਡਰ: ਮੈਡਮ ਸਿਮਰਨ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਹਲਕਾ ਸਾਹਨੇਵਾਲ ਵਿਧਾਇਕ ਹਰਦੀਪ ਸਿੰਘ ਮੁੰਡੀਆ ਦੇ PA ਰਵੀ ਦੀ ਅਗਵਾਈ ਵਿੱਚ ਵਾਰਡ ਨੰਬਰ 24 ਦੇ ਵਾਰਡ ਇੰਚਾਰਜ ਮੈਡਮ ਜਸਵੀਰ ਕੌਰ ਸਿਮਰਨ ਦੇ ਉਪਰਾਲੇ ਸਦਕਾ ਅਰੁਣ ਗੈਸ ਏਜੰਸੀ ਦੁਆਰਾ ਲੋੜਵੰਦ ਲੋਕਾਂ ਨੂੰ ਗੈਸ ਸਿਲੰਡਰ ਵੰਡੇ ਗਏ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੈਡਮ ਜਸਵੀਰ ਕੌਰ ਸਿਮਰਨ ਨੇ ਕਿਹਾ ਪਿੱਛਲੇ ਕਾਫੀ ਦਿਨਾਂ ਤੋਂ ਵਾਰਡ ਵਿੱਚ ਵੱਖ ਵੱਖ ਸਥਾਨ ਤੇ ਜਾ ਕੇ ਕਰੀਬ 3000 ਦੇ ਗੈਸ ਸਿਲੰਡਰ ਕਨੈਕਸ਼ਨ ਦਿੱਤੇ ਗਏ। ਇਸ ਮੌਕੇ ਮੈਡਮ ਸਿਮਰਨ ਨੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੋ ਮੁੰਡੀਆ ਜੀ ਨੇ ਮੈਨੂੰ ਵਾਰਡ ਦੀ ਜਿੰਮੇਵਾਰੀ ਸੋਪੀ ਹੈ ਉਸਨੂੰ ਪੂਰੀ ਜਿੰਮੇਵਾਰੀ ਦੇ ਨਾਲ ਨਿਭਾਵਾਂਗੀ।

ਅੱਗੇ ਕਿਹਾ ਕਿ ਆਪਣੇ ਵਾਰਡ ਲਈ ਦਿਨ ਰਾਤ ਖੜੀ ਹਾਂ ਜੋਂ ਵੀ ਵਾਰਡ ਦੇ ਕੰਮ ਹਨ ਉਹਨਾਂ ਬਹੁਤ ਜਲਦ ਪੂਰੇ ਕਰਵਾਵਾਗੀ ਇਸ ਦੇ ਨਾਲ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ, ਆਮ ਲੋਕਾਂ ਦੀ ਪਾਰਟੀ ਹੈ, ਪੰਜਾਬ ਮੁੱਖ ਮੰਤਰੀ : ਭਗਵੰਤ ਮਾਨ ਜੀ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲੱਗੇ ਹੋਏ ਹਨ।

ਇਸ ਮੌਕੇ ਤੇ ਵਿਧਾਇਕ ਮੁੰਡੀਆ ਦੇ PA ਰਵੀ ਜੀ, ਨਿਰਮਲ ਕੌਰ, ਮਨੀ ਹਰਗੁਣ, ਵਿਸ਼ਾਖਾ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ।