ਖੰਨਾ ਚ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਹੋਈ ਮਹਾਰੈਲੀ ਚ ਵਿਧਾਇਕ ਮੁੰਡੀਆਂ ਵੱਲੋਂ ਵੱਡੇ ਕਾਫਲੇ ਨਾਲ ਸ਼ਮੂਲੀਅਤ

ਖੰਨਾ ਚ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਹੋਈ ਮਹਾਰੈਲੀ ਚ ਵਿਧਾਇਕ ਮੁੰਡੀਆਂ ਵੱਲੋਂ ਵੱਡੇ ਕਾਫਲੇ ਨਾਲ ਸ਼ਮੂਲੀਅਤ
ਖੰਨਾ ਚ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਹੋਈ ਮਹਾਰੈਲੀ ਚ ਵਿਧਾਇਕ ਮੁੰਡੀਆਂ ਵੱਲੋਂ ਵੱਡੇ ਕਾਫਲੇ ਨਾਲ ਸ਼ਮੂਲੀਅਤ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

 

  • ਵਰਕਰ 120 ਬੱਸਾਂ ਤੇ ਸੈਂਕੜਿਆਂ ਦੀ ਤਾਦਾਦ ਚ ਕਾਰਾਂ ਦੇ ਕਾਫਲੇ ਨਾਲ ਮਹਾਰੈਲੀ ਵਿੱਚ ਪੁੱਜੇ : ਵਿਧਾਇਕ ਮੁੰਡੀਆਂ

 

ਆਮ ਆਦਮੀ ਪਾਰਟੀ ਦੇ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਖੰਨਾ 'ਚ ਹੋਈ ਮਹਾਰੈਲੀ ਵਿੱਚ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦਾ ਸਾਹਨੇਵਾਲ ਦੀ ਦਾਣਾ ਮੰਡੀ ਵਿੱਚੋਂ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਰਟੀ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਜਦੋਂ ਵੀ ਪੰਜਾਬ ਆਉਂਦੇ ਹਨ ਉਹ ਨੂੰ ਕੁਝ ਦੇਕੇ ਹੀ ਜਾਂਦੇ ਹਨ।

ਅੱਜ ਦੀ ਮਹਾਰੈਲੀ ਵਿੱਚ ਵੀ ਸੂਬੇ ਦੇ ਮੁੱਖ ਮੰਤਰੀ, ਵਿਕਾਸ ਪੁਰਸ਼ ਸ੍ਰ ਭਗਵੰਤ ਸਿੰਘ ਮਾਨ ਲੋਕਾਂ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਨੂੰ ਹਰੀ ਝੰਡੀ ਦੇਣ ਜਾ ਰਹੇ ਹਨ। ਸ੍ਰ ਮੁੰਡੀਆਂ ਨੇ ਲਾਗੂ ਕੀਤੀਆਂ ਗਰੰਟੀਆ ਦਾ ਜਿਕਰ ਕਰਦਿਆਂ ਕਿਹਾ ਕਿ ਅਪਣੇ ਕੀਤੇ ਵਾਅਦੇ ਮੁਤਾਬਿਕ ਮੁੱਖ ਮੰਤਰੀ ਸ੍ਰ ਮਾਨ ਨੇ ਐਨ ਓ ਸੀ ਦਾ ਨਾਮ ਹੀ ਖਤਮ ਕਰਨ ਦੀ ਯੋਜਨਾ ਤਹਿਤ ਪਹਿਲਾਂ ਬਿਜਲੀ ਕੁਨੈਕਸ਼ਨ ਲੈਣ ਲਈ ਇਸਦੀ ਸ਼ਰਤ ਖ਼ਤਮ ਕੀਤੀ ਸੀ ਤੇ ਹੁਣ ਰਜਿਸਟਰੀਆਂ ਲਈ ਵੀ ਐਨ ਓ ਸੀ ਦੀ ਸ਼ਰਤ ਖ਼ਤਮ ਕਰਨ ਦਾ ਐਲਾਨ ਕੀਤਾ ਹੈ।

ਇਹ ਹੁਕਮ ਆਉਂਦੇ ਦਿਨਾਂ ਵਿੱਚ ਲਾਗੂ ਹੋ ਜਾਵੇਗਾ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਵਿਧਾਇਕ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰ ਰਹੀ ਜਿਸਦਾ ਸਬੂਤ ਸਾਹਨੇਵਾਲ ਦੀ ਦਾਣਾ ਮੰਡੀ ਵਿੱਚ ਲੋਕਾਂ ਦਾ ਵੱਡਾ ਇੱਕਠ ਹੈ।

ਉਨ੍ਹਾਂ ਕਿਹਾ ਕਿ ਹਰ ਰੋਜ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਲੋਕ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਕਰ ਰਹੇ ਹਨ ਜਿਸਦੇ ਬਲਬੂਤੇ ਉੱਤੇ ਅੱਜ ਇੱਕਲੇ ਹਲਕਾ ਸਾਹਨੇਵਾਲ ਵਿੱਚੋ 120 ਬੱਸਾਂ ਅਤੇ ਸੈਂਕੜੇ ਕਾਰਾਂ ਦਾ ਕਾਫ਼ਲਾ ਖੰਨਾ ਦੀ ਮਹਾਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਇਆ ਹੈ। ਉਨ੍ਹਾਂ ਬੀਜੇਪੀ ਦੇ ਦਾਅਵਿਆਂ ਦੀ ਹਵਾ ਕੱਢਦਿਆਂ ਕਿਹਾ ਕਿ ਪੰਜਾਬ ਦੇ ਲੋਕ ਲੋਕਤੰਤਰ ਦੇ ਸੱਭ ਤੋਂ ਵੱਡੇ ਹਾਮੀਂ ਹਨ ਜੋ ਲੋਕਤੰਤਰ ਦੀ ਕਾਤਲ ਬੀਜੇਪੀ ਜਮਾਤ ਨਾਲ ਕਦੇ ਨਹੀਂ ਖੜਨਗੇ। ਉਨ੍ਹਾਂ ਕਿਹਾ ਕਿ ਪੰਜਾਬ ਚ ਪਹਿਲਾਂ ਗਵਰਨਰ ਦੇ ਰਾਹੀਂ ਲੋਕਤੰਤਰ ਦਾ ਵਾਰ ਵਾਰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਚੰਡੀਗੜ੍ਹ ਚ ਮੇਅਰ ਦੀ ਚੋਣ ਵੇਲੇ ਤਾਂ ਲੋਕਤੰਤਰ ਦਾ ਕਤਲ ਕਰਨ ਲਈ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ।

ਕਾਂਗਰਸ ਦੇ ਕੌਮੀਂ ਪ੍ਰਧਾਨ ਖੜਗੇ ਦੁਆਰਾ ਲਾਗਲੇ ਹਲਕੇ ਸਮਰਾਲਾ ਚ ਕੀਤੀ ਜਾ ਰਹੀ ਸੂਬਾ ਪੱਧਰੀ ਵਰਕਰ ਮਿਲਣੀ ਬਾਰੇ ਵਿਧਾਇਕ ਮੁੰਡੀਆਂ ਨੇ ਕਿਹਾ ਕਿ ਪਰਿਵਾਰਵਾਦ ਤੇ ਧੜੇਬੰਦੀ ਦੀ ਬੁਰੀ ਤਰ੍ਹਾਂ ਸ਼ਿਕਾਰ ਹੋਈ ਕਾਂਗਰਸ ਦਾ ਕੁਝ ਵੀ ਬਣਨ ਵਾਲਾ ਨਹੀਂ। ਸ਼੍ਰੀ ਖੜਗੇ ਜੇਕਰ ਸਮਰਾਲਾ ਆਏ ਹਨ ਤਾਂ ਉਹ ਇਸ ਹਲਕੇ ਵਿਚੋਂ ਹੀ ਧੜੇਬੰਦੀ ਖਤਮ ਕਰਨ ਦੀ ਸ਼ੁਰੂਆਤ ਕਰ ਜਾਣ ਕਾਫੀ ਹੈ। ਸ੍ਰ ਮੁੰਡੀਆਂ ਨੇ ਸਾਰੀਆਂ ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਕਰਦਿਆਂ ਵਰਕਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਤਿਆਰ ਬਰ ਤਿਆਰ ਰਹਿਣ ਲਈ ਵੀ ਕਿਹਾ।

ਇਸ ਮੌਕੇ ਰਣਜੀਤ ਸਿੰਘ ਸੈਣੀ ਪੀ ਏ, ਬਲਵੰਤ ਸਿੰਘ, ਪੱਪੂ ਤਲਵਾੜਾ, ਅਰਵਿੰਦਰ ਜੌਲੀ, ਗੁਰਪਾਲ ਸਿੰਘ, ਰਾਜ਼ੀ ਸਾਹਨੇਵਾਲ, ਜਸਵੰਤ ਸਿੰਘ, ਤਜਿੰਦਰ ਸਿੰਘ ਮਿੱਠੂ, ਕੁਲਦੀਪ ਐਰੀ, ਜਸਪ੍ਰੀਤ ਪੰਧੇਰ, ਮਨਪ੍ਰੀਤ ਧਾਮੀ, ਭੋਲਾ ਮਾਂਗਟ, ਸਰਬਜੀਤ ਸਿੰਘ ਸੈਣੀ, ਅਰਵਿੰਦਰ ਜੌਲੀ, ਕਰਨ ਨਨਚਾਹਲ, ਹਰਦੇਵ ਸਿੰਘ ਸੋਢੀ, ਪ੍ਰਿੰਸ ਸੈਣੀ, ਰਾਜਦੀਪ ਭਾਟੀਆ, ਮਨੋਜ ਕੁਮਾਰ, ਦਲਜੀਤ ਕੌਰ, ਨੇਹਾ ਚੌਰਸੀਆ, ਅਲਕਾਂ, ਹਰਪ੍ਰੀਤ ਕੌਰ ਗਰੇਵਾਲ, ਇੰਦਰਪਾਲ ਸਿੰਘ ਗਰੇਵਾਲ, ਜਸਵੀਰ ਕੌਰ, ਗੁਰਸੇਵਕ ਸਿੰਘ, ਗੁਰਤੇਜ ਸਿੰਘ, ਜੱਸੀ ਮੰਗਲੀ, ਅਮਨ ਚੈਨ ਸਿੰਘ, ਜਸਕਰਨ ਸਿੰਘ ਲਾਲੀ, ਅਮਨ ਚੰਢੋਕ, ਕੁਲਵਿੰਦਰ ਸਿੰਘ ਗਰੇਵਾਲ ਅਤੇ ਹੋਰ ਹਾਜ਼ਰ ਸਨ