ਕਾਗਰਸ ਪਾਰਟੀ ਪ੍ਰਤੀ ਵਫਾਦਾਰੀ ਅਤੇ ਮਿਹਨਤ ਕਾਰਨ ਸੁਨੀਤਾ ਤੇਜਾਨੀਆਂ ਨੂੰ ਮਿਲਿਆ ਅਹਿਮ ਅਹੁਦਾ

ਕਾਗਰਸ ਪਾਰਟੀ ਪ੍ਰਤੀ ਵਫਾਦਾਰੀ ਅਤੇ ਮਿਹਨਤ ਕਾਰਨ ਸੁਨੀਤਾ ਤੇਜਾਨੀਆਂ ਨੂੰ ਮਿਲਿਆ ਅਹਿਮ ਅਹੁਦਾ

ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਆਗੂ ਸੁਨੀਤਾ ਤੇਜਾਨੀਆਂ ਦੀ ਮੇਹਨਤ ਅਤੇ ਚੰਗੇ ਵਿਵਹਾਰ ਨੂੰ ਦੇਖਦੇ ਹੋਏ ਅੱਜ ਆਲ ਇੰਡੀਆ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸ਼੍ਰੀਮਤੀ ਨੀਤਾ ਡਿਸੂਜ਼ਾ ਜੀ,  ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਇੰਚਾਰਜ ਸ਼੍ਰੀਮਤੀ ਮਮਤਾ ਭੁਪੇਸ਼ ਜੀ ਅਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਦਾਨ ਬਲਵੀਰ ਰਾਣੀ ਸੋਢੀ ਜੀ ਨੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਕੱਤਰ ਵਜੋਂ ਸਾਹਨੇਵਾਲ ਹਲਕੇ ਦੀ ਸੁਨੀਤਾ ਤੇਜਾਨੀਆਂ  ਨੂੰ ਬਤੋਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੇਕ੍ਰੇਟਰੀ ਦਾ ਅਹੁਦਾ ਦਿੱਤਾ ਗਿਆ

ਇਸ ਮੌਕੇ ਸੁਨੀਤਾ ਤੇਜਾਨੀਆਂ ਨੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸ਼੍ਰੀਮਤੀ ਨੀਤਾ ਡਿਸੂਜ਼ਾ ਜੀ,  ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਇੰਚਾਰਜ ਸ਼੍ਰੀਮਤੀ ਮਮਤਾ ਭੁਪੇਸ਼ ਜੀ ਅਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਦਾਨ ਬਲਵੀਰ ਰਾਣੀ ਸੋਢੀ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਾਰਟੀ ਨੇ ਮੈਨੂੰ ਇਹਨਾਂ ਅਹਿਮ ਅਹੁਦਾ ਅਤੇ ਜਿੰਮੇਵਾਰੀ ਦਿੱਤੀ ਹੈ ਮੈਂ ਇਹ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਮੇਹਨਤ ਨਾਲ ਨਿਭਾਵਾਂਗੀ ਅਤੇ ਹਮੇਸ਼ਾਂ ਪਾਰਟੀ ਨਾਲ ਰਹਾਂਗੀ