ਗੁਰੂਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾ:10 ਡੇਹਲੋਂ ਸਾਹਨੇਵਾਲ ਵਿਖੇ ਪ੍ਰਭਾਤ ਫੇਰੀਆਂ ਅਤੇ ਵਿਸ਼ਾਲ ਨਗਰ ਕੀਰਤਨ

ਗੁਰੂਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾ:10 ਡੇਹਲੋਂ ਸਾਹਨੇਵਾਲ ਵਿਖੇ ਪ੍ਰਭਾਤ ਫੇਰੀਆਂ ਅਤੇ ਵਿਸ਼ਾਲ ਨਗਰ ਕੀਰਤਨ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਡੇਹਲੋਂ ਰੋਡ ਸਾਹਨੇਵਾਲ ਵਿੱਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਗੁਰਦੀਪ ਸਿੰਘ ਬਿਰਦੀ (ਟੋਨਾ) ਅਤੇ ਗੁਰਮੀਤ ਸਿੰਘ ਪੱਪੂ ਤਲਵਾੜਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭਾਤ ਫੇਰੀਆਂ, ਨਗਰ ਕੀਰਤਨ ਅਤੇ ਭੋਗ ਸ਼੍ਰੀ ਅਖੰਡ ਪਾਠ ਦੇ ਪਾਏ ਜਾਣਗੇ। ਉਹਨਾਂ ਨੇ ਸਮਾਗਮਾਂ ਦਾ ਵੇਰਵਾ ਦਿੰਦੇ ਹੋਏ ਦਸਿਆ ਕਿ ਪ੍ਰਭਾਤ ਫੇਰੀਆਂ 13/11/2023 ਦਿਨ ਸੋਮਵਾਰ ਨੂੰ ਆਰੰਭ ਕੀਤੀਆਂ ਗਈਆ ਅਤੇ 24/11/2023 ਦਿਨ ਸੁੱਕਰਵਾਰ ਤੱਕ ਨਿਕਲਣਗੀਆਂ। 25/11/2023 ਦਿਨ ਸਨੀਵਾਰ ਨੂੰ ਸਾਹਨੇਵਾਲ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਹਨਾ ਨੇ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਗੁਰੁਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਾਹਨੇਵਾਲ ਚੌਂਕ, ਜੀ. ਟੀ. ਰੋਡ ਤੋਂ ਨੰਦਪੁਰ, ਤੋਂ ਗੁ: ਰੇਰੂ ਸਾਹਿਬ ਪਾ:10 ਵੀ., ਉਪਰੰਤ ਕੋਹਾੜਾ ਰੋਡ ਬਾਜ਼ਾਰ ਪੁਰਾਣੀ ਦਾਣਾ ਮੰਡੀ ਤੋਂ ਗੁ: ਭਗਤ ਰਵਿਦਾਸ ਜੀ, ਗੁ: ਸ਼੍ਰੀ ਗੁਰੂ ਅਰਜਨ ਦੇਵ ਜੀ ਉਪਰੰਤ ਰੇਲਵੇ ਰੋਡ ਤੋਂ ਟੈਂਪੂ ਯੂਨੀਅਨ ਕੋਲੋ ਮਾਡਲ ਟਾਊਨ ਤੋਂ ਸੰਤ ਈਸ਼ਰ ਸਿੰਘ ਚੌਂਕ ਤੋ ਹੁੰਦਿਆ ਹੋਇਆ ਵਾਪਿਸ ਰਾਮ ਨਗਰ ਤੋਂ ਅਹੂਜਾ ਖੱਲ ਫੈਕਟਰੀ ਰੋਡ ਤੋਂ ਹੁੰਦਾ ਹੋਇਆ ਗਣਪਤੀ ਕਲੋਨੀ ਚੌਂਕ ਤੋਂ ਡੇਹਲੋਂ ਰੋਡ ਗੁਰੂਦੁਆਰਾ ਸਾਹਿਬ ਵਿਖੇ ਪਹੁੰਚੇਗਾ। ਅਤੇ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ 27/11/2023  ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ ਅਤੇ ਉਪਰੰਤ 1 ਵਜੇ ਤੱਕ ਦੀਵਾਨ ਸਜਾਏ ਜਾਣਗੇ। ਇਸ ਮੌਕੇ ਤੇ ਪ੍ਰਧਾਨ ਗੁਰਦੀਪ ਸਿੰਘ ਬਿਰਦੀ (ਟੋਨਾ) ਅਤੇ : ਗੁਰਮੀਤ ਸਿੰਘ ਪੱਪੂ ਤਲਵਾੜਾ ਜੀ ਨੇ ਸਮੂਹ ਸਾਹਨੇਵਾਲ ਦੀ ਇਲਾਕਾ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣਾ ਜੀਵਨ ਸਫ਼ਲਾ ਕਰੋ। ਇਸ ਮੌਕੇ ਤੇ ਗੁਰਦੀਪ ਸਿੰਘ ਟੋਨਾ ਪ੍ਰਧਾਨ, ਮੈਨੇਜਮੈਂਟ ਕਮੇਟੀ ਚੇਅਰਮੈਨ ਗੁਰਮੀਤ ਸਿੰਘ ਲਾਲੀ, ਰਵਿੰਦਰ ਸਿੰਘ ਖ਼ਾਲਸਾ ਮੀਤ ਪ੍ਰਧਾਨ, ਕੈਸ਼ੀਅਰ ਹਜੂਰ ਸਿੰਘ, ਗੁਰਮੀਤ ਸਿੰਘ ਪੱਪੂ ਤਲਵਾੜਾ ਸੈਕਟਰੀ, : ਭਜਨ ਸਿੰਘ ਮੱਕੜ, : ਰਾਜਿੰਦਰ ਸਿੰਘ, ਮਿੰਟੂ ਮੱਕੜ, ਨੌਜਵਾਨ ਸਭਾ, ਸੁਖਮਨੀ ਸੇਵਾ ਸੁਸਾਇਟੀ ਬੀਬੀਆਂ, ਸਮੂਹ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਸ਼ਾਮਿਲ ਰਹੀਆ