ਸ਼ਹੀਦੇ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜਾ ਮੌਕੇ ਸੀਨੀਅਰ ਸਿਟੀਜਨ ਵੱਲੋਂ…

ਸ਼ਹੀਦੇ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜਾ ਮੌਕੇ ਸੀਨੀਅਰ ਸਿਟੀਜਨ ਵੱਲੋਂ…

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)  

 

 

  • ਸੀਨੀਅਰ ਸਿਟੀਜਨ ਵੱਲੋਂ ਸਾਹਨੇਵਾਲ ਵਿਖੇ ਸ਼ਹੀਦੀ ਦਿਹਾੜਾ ਮਨਾਇਆ

 

 

ਕਸਬਾ ਸਾਹਨੇਵਾਲ ਦੀ ਲੋਕ ਭਲਾਈ ਦੇ ਕੰਮ ਕਰਨ ਵਾਲੀ ਨਾਮਵਰ ਸੰਸਥਾ ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਸੁਸਾਇਟੀ (ਰਜਿ.) ਦੇ ਪ੍ਰਧਾਨ ਹਰਵੰਤ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਸ਼ਹੀਦੇ--ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸੰਪੂਰਣ ਸਿੰਘ ਸਨਮ ਵੱਲੋਂ ਕੀਤੀ ਗਈ।

ਇਸ ਮੌਕੇ ਚੇਅਰਮੈਨ ਫੈਡਸਨ ਐੱਸਪੀ ਕਰਕਰਾ ਸੇਵਾ ਮੁਕਤ ਆਈਏਐੱਸ, ਜੀਐੱਸ ਛੀਨਾ ਸੇਵਾਮੁਕਤ ਪ੍ਰਧਾਨ ਫੈਡਸਨ, ਆਈਐੱਸ ਸਿੱਧੂ ਸੈਕਟਰੀ ਜਨਰਲ ਫੈਡਸਨ, ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ, ਹਰਕੀਰਤ ਸਿੰਘ ਸੰਪਾਦਕ ਫੈਡਸਨ ਨਿਊਜ਼, ਇੰਜੀਨੀਅਰ ਆਰਐੱਸ ਬਹਿਲ ਵਾਈਸ ਪ੍ਰਧਾਨ ਫੈਡਸਨ, ਧੀਰਜ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਸਮਾਗਮ ਦੌਰਾਨ ਉੱਘੇ ਲੇਖਕ ਅਤੇ ਪੱਤਰਕਾਰ ਮਾਸਟਰ ਤੇਲੂ ਰਾਮ ਕੁਹਾੜਾ, ਪੱਤਰਕਾਰ ਸੋਮਨਾਥ ਭੱਟੀ ਅਤੇ ਸੰਪੂਰਣ ਸਿੰਘ ਸਨਮ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਸਮੂਹ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਮਹਿਮਾਨਾਂ ਅਤੇ ਐਸੋਸੀਏਸ਼ਨ ਮੈਂਬਰਾਂ ਵੱਲੋਂ ਸ਼ਹੀਦੇ--ਆਜ਼ਮ ਭਗਤ ਸਿੰਘ ਜੀ ਦੀ ਤਸਵੀਰ ਅੱਗੇ ਨਸਮਸਤਕ ਹੋ ਕੇ ਸ਼ਰਧਾ ਦੇ ਫੁੱਲ ਅਰਪਣ ਕੀਤੇ।

ਇਸ ਦੌਰਾਨ ਪ੍ਰਧਾਨ ਹਰਵੰਤ ਸਿੰਘ ਮਾਂਗਟ ਅਤੇ ਹੋਰ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਮਹਿਮਾਨਾਂ ਨੂੰ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਹਰਵੰਤ ਸਿੰਘ ਮਾਂਗਟ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਮੂਹ ਮੈਂਬਰਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਕੌਲ ਸੇਵਾਮੁਕਤ ਈਟੀਓ, ਮਲਕੀਤ ਸਿੰਘ ਗਿੱਲ, ਅਮਰਪਾਲ ਸਿੰਘ ਗਿੱਲ, ਦਰਸ਼ਨ ਸਿੰਘ ਸੰਧੂ, ਜੋਧ ਸਿੰਘ ਕੁਹਾੜਾ, ਲਾਜਪਤ ਰਾਏ, ਰਾਮੇਸ਼ ਸੂਦ, ਕ੍ਰਿਪਾਲ ਸਿੰਘ, ਮੋਹਨ ਸਿੰਘ, ਗੁਲਜ਼ਾਰ ਸਿੰਘ, ਤਾਰਾ ਸਿੰਘ ਸੰਧੂ, ਡਾ. ਬੀਐੱਨ ਸ਼ਰਮਾ, ਮੱਖਣ ਸਿੰਘ, ਅਵਤਾਰ ਸਿੰਘ ਸਿੱਧੂ, ਸ਼ੇਰ ਸਿੰਘ ਭਾਟੀਆ, ਅਜਮੇਰ ਸਿੰਘ ਗਰਚਾ, ਮੇਜਰ ਸਿੰਘ, ਲਾਭ ਸਿੰਘ ਸੇਵਾਮੁਕਤ ਏਐੱਸਆਈ ਪੰਜਾਬ ਪੁਲਿਸ, ਸੁਰਿੰਦਰ ਸਿੰਘ, ਜੰਗ ਸਿੰਘ ਗਿੱਲ, ਨਰਿੰਦਰ ਕੁਮਾਰ ਸ਼ਰਮਾ, ਸੋਮਨਾਥ ਰੱਤੂ ਸੇਵਾਮੁਕਤ ਏਐੱਸਆਈ ਪੰਜਾਬ ਪੁਲਿਸ, ਦਲਜੀਤ ਸਿੰਘ ਚੌਹਾਨ, ਕੁਲਦੀਪ ਐਰੀ, ਸੋਹਣ ਸਿੰਘ ਕਨੇਚ, ਰਾਮਨਾਥ ਸ਼ਰਮਾ, ਮੈਨੇਜਰ ਰਣਜੀਤ ਸਿੰਘ, ਰਾਜਿੰਦਰ ਸਿੰਘ, ਇੰਦਰਜੀਤ, ਰਾਵਿੰਦਰ ਕੁਮਾਰ ਰਵੀ, ਰਾਜਿੰਦਰ ਭੰਡਾਰੀ, ਮੇਜਰ ਸਿੰਘ ਮੰਗਲੀ, ਕੁਲਵੰਤ ਸਿੰਘ ਆਦਿ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।