ਡਾ: ਬੀ. ਆਰ. ਬੁੱਧਾ ਟਰੱਸਟ ਸਾਹਨੇਵਾਲ ਵੱਲੋਂ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ

ਡਾ: ਬੀ. ਆਰ. ਬੁੱਧਾ ਟਰੱਸਟ ਸਾਹਨੇਵਾਲ ਵੱਲੋਂ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ

ਸਾਹਨੇਵਾਲ / ਲੁਧਿਆਣਾ (ਸਵਰਨਜੀਤ ਗਰਚਾ)

 

ਅੱਜ ਸਾਹਨੇਵਾਲ ਵਿੱਚ ਡਾਕਟਰ ਬੀ. ਆਰ. ਬੁੱਧਾ ਟਰੱਸਟ ਸਾਹਨੇਵਾਲ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ।

ਇਸ ਮੌਕੇ ਤੇ ਡਾ: ਬੀ. ਆਰ. ਬੁੱਧਾ ਟਰੱਸਟ ਸਾਹਨੇਵਾਲ ਦੇ ਪ੍ਰਧਾਨ ਹਰਪ੍ਰੀਤ ਸਰਕਾਰੀਆ ਤੇ ਨਰੇਸ਼ ਨਾਗੀ ਨੇ ਅਤੇ ਟਰੱਸਟ ਮੈਂਬਰਾਂ ਦੇ ਵੱਲੋਂ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਬਾਬਾ ਸਾਹਿਬ ਡਾ: ਅੰਬੇਦਕਰ ਜੀ ਦੇ ਪਾਏ ਪੂਰਨਿਆ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਇਹ ਵੀ ਰੌਸ਼ਨੀ ਪਾਈ ਕਿ ਬਾਬਾ ਸਾਹਿਬ ਨੇ ਦੇਸ਼ ਵਾਸੀਆਂ ਅਤੇ ਖਾਸ ਕਰਕੇ ਦਬੇ ਕੁਚਲੇ ਵਰਗ ਅਤੇ ਔਰਤਾਂ ਦਾ ਸਕਤੀਕਰਣ ਕਰਨ ਲਈ ਆਪਣਾ ਜੀਵਨ ਲਗਾ ਦਿੱਤਾ।

ਇਸ ਮੌਕੇ ਤੇ ਪ੍ਰਧਾਨ ਹਰਪ੍ਰੀਤ ਸਰਕਾਰੀਆ, ਕੈਸ਼ੀਅਰ ਨਰੇਸ਼ ਨਾਗੀ, ਪ੍ਰੀਤਮ ਸਿੰਘ ਗਿੱਲ, ASI ਲਖਵੀਰ ਸਿੰਘ, ਨਿਰਪਿੰਦਰ ਸਿੰਘ, ਰਾਜ ਕੁਮਾਰ, ਬਾਬਾ ਪੂਜਾ ਮਹੰਤ ਜੀ, ਸਤਵਿੰਦਰ ਸਿੰਘ ਘੋਟੂ ਅਤੇ ਹੋਰ ਮੈਂਬਰ ਸ਼ਾਮਿਲ ਰਹੇ।