ਮੰਡੀ ਅਹਿਮਦਗੜ੍ਹ ਨੇੜ੍ਹੇ ਪਿੰਡ ਪੋਹਿੜ ਵਿੱਖੇ ਡਾ. ਭੀਮ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਮੰਡੀ ਅਹਿਮਦਗੜ੍ਹ ਨੇੜ੍ਹੇ ਪਿੰਡ ਪੋਹਿੜ ਵਿੱਖੇ ਡਾ. ਭੀਮ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਸਾਹਨੇਵਾਲ / ਲੁਧਿਆਣਾ (ਸਵਰਨਜੀਤ ਗਰਚਾ)

 

ਮੰਡੀ ਅਹਿਮਗੜ੍ਹ ਨੇੜੇ ਪਿੰਡ ਪੋਹਿੜ ਵਿੱਖੇ ਬਹੁਜਨ ਸਮਾਜ ਪਾਰਟੀ ਹਲਕਾ ਗਿੱਲ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ ਗਿਆ।

ਜਿਸ ਵਿੱਚ ਸੂਬਾ ਸਕੱਤਰ ਪੰਜਾਬ ਅਤੇ ਇੰਚਾਰਜ ਲੋਕ ਸਭਾ ਲੁਧਿਆਣਾ ਭਾਗ ਸਿੰਘ ਸਰੀਂਹ ਬਸਪਾ ਵਿਸ਼ੇਸ਼ ਤੌਰ ਤੇ ਪਹੁੰਚੇ। ਭਾਗ ਸਿੰਘ ਸਰੀਂਹ ਜੀ ਨੇ ਮੌਕੇ ਆਏ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਬਾਰੇ ਜਾਣੂ ਕਰਵਾਇਆ।

ਇਸ ਮੌਕੇ ਤੇ ਨਿਰਮਲ ਸਿੰਘ, ਸਾਈਆਂ ਕਲਾਂ ਇੰਚਾਰਜ ਪਾਰਲੀਮੈਂਟਰੀ ਲੁਧਿਆਣਾ, ਅਮਰੀਕ ਸਿੰਘ ਪੋਹਿੜਾ, ਬਲਵੀਰ ਸਿੰਘ ਪੋਹਿੜ, ਕੁਲਵੰਤ ਸਿੰਘ ਘਵੱਦੀ ਪ੍ਰਧਾਨ ਹਲਕਾ ਗਿੱਲ, ਮਾਸਟਰ ਗੁਰਚਰਨ ਪਲ ਸਿੰਘ, ਸੂਬੇਦਾਰ ਬਲਵੀਰ ਸਿੰਘ ਖਟੜਾ, ਬਸਪਾ ਆਗੂ ਮੱਖਣ ਸਿੰਘ, ਅਮਰ ਸਿੰਘ, ਸੋਹਣ ਸਿੰਘ, ਇਕਬਾਲ ਸਿੰਘ, ਹਰਨੇਕ ਸਿੰਘ, ਮਾਸਟਰ ਜਗਦੀਸ਼ ਸਿੰਘ ਅਤੇ ਹੋਰ ਆਦਿ ਸ਼ਾਮਿਲ ਹੋਏ।