ਬੱਚੇ ਮੰਨ ਦੇ ਸੱਚੇ ਹੁੰਦੇ ਨੇ, ਨਗਰ ਕੀਰਤਨ ਦੌਰਾਨ ਸੇਵਾ ਨਿਭਾਈ

ਬੱਚੇ ਮੰਨ ਦੇ ਸੱਚੇ ਹੁੰਦੇ ਨੇ, ਨਗਰ ਕੀਰਤਨ ਦੌਰਾਨ ਸੇਵਾ ਨਿਭਾਈ

ਸਾਹਨੇਵਾਲ (ਸਵਰਨਜੀਤ ਗਰਚਾ)

  • ਈਸ਼ਵਰ ਜੋਤ ਪਬਲਿਕ ਸਕੂਲ ਦੇ ਛੋਟੇ ਛੋਟੇ ਨਨ੍ਹੇ ਮੁੰਨੇ ਬੱਚੇ ਇਸ ਨਗਰ ਕੀਰਤਨ ਦੀ ਸੋਭਾ ਨੂੰ ਚਾਰ ਚੰਨ ਲਗਾ ਰਹੇ ਸੀ
  • ਇਹ ਸਕੂਲੀ ਬੱਚੇ ਹੀ ਨਹੀਂ ਉਥੇ ਸਕੂਲ ਦੇ ਅਧਿਆਪਕ ਵੀ ਬੱਚਿਆਂ ਦੇ ਨਾਲ ਰਹਿ ਕੇ ਨਗਰ ਕੀਰਤਨ ਦੌਰਾਨ ਆਪਣੀ ਸੇਵਾ ਨਿਭਾਈ
  •  

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਡੇਹਲੋਂ ਰੋਡ ਸਾਹਨੇਵਾਲ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਦੌਰਾਨ ਸੇਵਾਦਾਰਾਂ ਨੇ ਆਪਣੀਆਂ ਸੇਵਾ ਬੜੀ ਸ਼ਰਧਾ ਪੂਰਵਕ ਨਿਭਾਈਆਂ। ਜਿੱਥੇ ਨਗਰ ਕੀਰਤਨ ਦੇ ਦੌਰਾਨ ਬੈਂਡ ਵਾਜੇ ਵਾਲੇ, ਘੋੜੇ, ਗਤਕਾ ਪਾਰਟੀ ਵਾਲੇ ਆਪਣਾ ਜੌਹਰ ਦਿਖਾ ਰਹੇ ਸਨ ਉਥੇ ਹੀ ਈਸ਼ਵਰ ਜੋਤ ਪਬਲਿਕ ਸਕੂਲ ਦੇ ਛੋਟੇ ਛੋਟੇ ਨਨ੍ਹੇ ਮੁੰਨੇ ਬੱਚੇ ਇਸ ਨਗਰ ਕੀਰਤਨ ਦੀ ਸੋਭਾ ਨੂੰ ਚਾਰ ਚੰਨ ਲਗਾ ਰਹੇ ਸੀ।

ਇਹ ਸਕੂਲੀ ਬੱਚੇ ਨਗਰ ਕੀਰਤਨ ਦੀ ਅਰੰਭਤਾ ਤੋਂ ਲੈਕੇ ਦੇਰ ਸ਼ਾਮ ਤੱਕ ਨਗਰ ਕੀਰਤਨ ਵਿੱਚ ਆਪਣੀ ਸੇਵਾ ਨਿਭਾਈ। ਬਲਕਿ ਇਹ ਸਕੂਲੀ ਬੱਚੇ ਹੀ ਨਹੀਂ ਉਥੇ ਸਕੂਲ ਦੇ ਅਧਿਆਪਕ ਵੀ ਬੱਚਿਆਂ ਦੇ ਨਾਲ ਰਹਿ ਕੇ ਨਗਰ ਕੀਰਤਨ ਦੌਰਾਨ ਆਪਣੀ ਸੇਵਾ ਨਿਭਾਈ।

ਈਸ਼ਵਰ ਜੋਤ ਪਬਲਿਕ ਸਕੂਲ ਦੇ ਮੁੱਖ ਸੰਚਾਲਕ ਦਲਜੀਤ ਸਿੰਘ ਨੇ ਕਿਹਾ ਕਿ ਅਸੀਂ ਹਰ ਸਾਲ ਇਸੇ ਤਰ੍ਹਾ ਹੀ ਇਹ ਸੇਵਾ ਨੂੰ ਨਿਭਾ ਰਹੇ।

ਅੱਗੇ ਕਿਹਾ ਕਿ ਛੋਟੇ ਛੋਟੇ ਬੱਚੇ ਮੰਨ ਦੇ ਬੜੇ ਸੱਚੇ ਹੁੰਦੇ ਹਨ, ਇਹਨਾਂ ਨੂੰ ਅੱਜ ਜਿਧਰ ਅੱਜ ਮੋੜ ਲਓ ਓਧਰ ਹੀ ਮੁੜ ਜਾਣਗੇ। ਇਸ ਮੌਕੇ ਨਗਰ ਕੀਰਤਨ ਦੇ ਦੌਰਾਨ ਈਸ਼ਵਰ ਜੋਤ ਪਬਲਿਕ ਸਕੂਲ ਦੇ ਬੱਚੇ ਨਹੀਂ ਬਲਕਿ ਹੋਰ ਵੀ ਵੱਖ ਵੱਖ ਸਕੂਲਾਂ ਦੇ ਬੱਚੇ ਵੀ ਇਸ ਨਗਰ ਕੀਰਤਨ ਦੀ ਸੋਭਾ ਨੂੰ ਵਧਾ ਰਹੇ ਸੀ।