ਐਡਵੋਕੇਟ ਗੁਰਦਰਸ਼ਨ ਸਿੰਘ ਕੁਹਲੀ ਨੂੰ ਡਾਇਰੈਕਟਰ ਨਿਯੁਕਤ ਹੋਣ ਤੇ ਦਿੱਤੀ ਵਧਾਈ : ਪੱਪੂ ਤਲਵਾੜਾ

ਐਡਵੋਕੇਟ ਗੁਰਦਰਸ਼ਨ ਸਿੰਘ ਕੁਹਲੀ ਨੂੰ ਡਾਇਰੈਕਟਰ ਨਿਯੁਕਤ ਹੋਣ ਤੇ ਦਿੱਤੀ ਵਧਾਈ : ਪੱਪੂ ਤਲਵਾੜਾ
ਐਡਵੋਕੇਟ ਗੁਰਦਰਸ਼ਨ ਸਿੰਘ ਕੁਹਲੀ ਨੂੰ ਡਾਇਰੈਕਟਰ ਨਿਯੁਕਤ ਹੋਣ ਤੇ ਦਿੱਤੀ ਵਧਾਈ : ਪੱਪੂ ਤਲਵਾੜਾ

ਸਾਹਨੇਵਾਲ (ਸਵਰਨਜੀਤ ਗਰਚਾ)

  • ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ, ਆਮ ਆਦਮੀ ਦੀ ਸਰਕਾਰ ਹੈ
  • ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਗੁਰਦਰਸ਼ਨ ਸਿੰਘ ਕੁਹਲੀ ਨੂੰ ਵਧਾਈਆਂ ਦਿੱਤੀਆਂ

 

 

ਪੰਜਾਬ ਸਰਕਾਰ ਦਿਨ ਬ ਦਿਨ ਆਪਣੇ ਕੰਮਾਂ ਤੇ ਖਰਾਂ ਉਤਰ ਦੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਦੇ ਹੀ ਪੰਜਾਬ ਵਿੱਚ ਆਮ ਆਦਮੀ ਦੇ ਜੀਵਨ ਵਿਚ ਲਹਿਰ ਜਿਹੀ ਉੱਠ ਗਈ ਸੀ। ਸ: ਭਗਵੰਤ ਸਿੰਘ ਮਾਨ ਜੀ ਲੋਕਾਂ ਦੀਆਂ ਉਮੀਦਾ ਦੇ ਖਰਾਂ ਉਤਰ ਰਹੀ ਹੈ ਇਸ ਗੱਲ ਦੀ ਵਿਆਖਿਆ ਹਲਕਾ ਸਾਹਨੇਵਾਲ ਦੇ ਵਾਰਡ ਨੰਬਰ 11 ਦੇ ਸੰਭਾਵੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਤਲਵਾੜਾ ਪਤਨੀ ਗੁਰਮੀਤ ਸਿੰਘ ਪੱਪੂ ਤਲਵਾੜਾ ਨੇ ਪੱਤਰਕਾਰਾਂ ਨਾਲ ਗ਼ਲ ਬਾਤ ਕਰਦਿਆ ਕੀਤੀ। ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਆਮ ਆਦਮੀ ਦੀ ਸਰਕਾਰ ਹੈ। ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾਂ ਉੱਤਰ ਰਹੀ ਹੈ। ਇਸ ਦੇ ਨਾਲ ਪੱਪੂ ਤਲਵਾੜਾ ਜੀ ਕੇ ਹਲਕੇ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਸਾਨੂੰ ਸਾਡੇ CM ਭਗਵੰਤ ਮਾਨ ਜੀ ਨੇ ਬਹੁਤ ਹੀ ਇਮਾਨਦਾਰ ਹਲਕਾ MLA ਦੇ ਕੇ ਹਲਕੇ ਨੂੰ ਮਾਨ ਬਖਸ਼ਿਆ ਹੈ। 


ਇਸ ਮੌਕੇ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਗੁਰਦਰਸ਼ਨ ਸਿੰਘ ਕੁਹਲੀ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਵਰਕਰਾਂ ਨੂੰ ਇੰਨਾ ਮਾਨ ਬਖਸ਼ਿਆ ਹੈ। ਐਡਵੋਕੇਟ ਗੁਰਦਰਸ਼ਨ ਸਿੰਘ ਕੁਹਲੀ ਨੂੰ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੇ ਡਾਇਰੈਕਟਰ ਨਿਯੁਕਤ ਕੀਤਾ ਗਿਆ। ਜਿਸ ਤੇ ਆਮ ਆਦਮੀ ਪਾਰਟੀ ਪੂਰੀ ਟੀਮ ਨੂੰ ਤੇ ਐਡਵੋਕੇਟ ਗੁਰਦਰਸ਼ਨ ਸਿੰਘ ਕੁਹਲੀ ਨੂੰ ਵਧਾਈਆਂ ਦਿੱਤੀਆਂ।