ਪੰਜਾਬ ਹੋਮ ਗਾਰਡ ਵਲੰਟੀਅਰ ਤਰਸੇਮ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

ਪੰਜਾਬ ਹੋਮ ਗਾਰਡ ਵਲੰਟੀਅਰ ਤਰਸੇਮ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

ਸਾਹਨੇਵਾਲ / ਲੁਧਿਆਣਾ (ਸਵਰਨਜੀਤ ਗਰਚਾ)

 

 

ਵਰਿੰਦਰ ਸਿੰਘ ਬਰਾੜ ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਲੁਧਿਆਣਾ ਵੱਲੋਂ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੁਆਰਾ ਕੀਤੀ ਗਈ ਰੈਲੀ ਪਿੰਡ ਧਨਾਨਸੂ ਦੌਰਾਨ ਆਪਣੀ ਬੜੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਤੇ ਮੇਨ ਚੌਕ ਸਾਹਨੇਵਾਲ ਵਿਖੇ ਪੰਜਾਬ ਹੋਮ ਗਾਰਡ ਵਲੰਟੀਅਰ ਤਰਸੇਮ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤਰਸੇਮ ਸਿੰਘ ਨੇ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਤੇ ਵਰਿੰਦਰ ਸਿੰਘ ਬਰਾੜ ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਲੁਧਿਆਣਾ ਦਾ ਧੰਨਵਾਦ ਕੀਤਾ। ਇਸ ਮੌਕੇ .ਐੱਸ.ਆਈ. ਕੁਲਦੀਪ ਸਿੰਘ ਟ੍ਰੈਫਿਕ ਇੰਚਾਰਜ਼ ਸਾਹਨੇਵਾਲ ਆਦਿ ਮੁਲਾਜ਼ਮਾਂ ਡਿਊਟੀ ਤੇ ਹਾਜ਼ਰ ਸਨ।