ਸਰਕਾਰੀ ਪ੍ਰਾਇਮਰੀ ਸਕੂਲ ਨੰਦਪੁਰ ਸਾਹਨੇਵਾਲ ਵਿੱਖੇ ਲਹਿਰਾਇਆ ਤਿਰੰਗਾ ਝੰਡਾ

ਸਰਕਾਰੀ ਪ੍ਰਾਇਮਰੀ ਸਕੂਲ ਨੰਦਪੁਰ ਸਾਹਨੇਵਾਲ ਵਿੱਖੇ ਲਹਿਰਾਇਆ ਤਿਰੰਗਾ ਝੰਡਾ

ਸਰਕਾਰੀ ਪ੍ਰਾਇਮਰੀ ਸਕੂਲ ਨੰਦਪੁਰ ਸਾਹਨੇਵਾਲ ਵਿਖੇ ਗਣਤੰਤਰ ਦਿਵਸ ਦੇ ਸੁੱਭ ਮੌਕੇ ਤੇ ਤਿਰੰਗਾ ਝੰਡਾ ਲਹਿਰਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਕੁਲਵਿੰਦਰ ਸਿੰਘ ਕਾਲਾ ਬਿਮਰੋ ਅਤੇ ਸਕੂਲ ਦੇ ਹੈੱਡ ਅਧਿਆਪਕ ਹਰਜੋਤ ਕੌਰ ਨੇ ਅਦਾ ਕੀਤੀ।

ਜਿਸ ਦੀ ਜਾਣਕਾਰੀ ਦਿੰਦੇ ਕੁਲਵਿੰਦਰ ਸਿੰਘ ਕਾਲਾ ਬਿਮਰੋ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਲਿਖਿਆ ਅਤੇ ਜਿਸ ਨੂੰ 26 ਜਨਵਰੀ ਨੂੰ ਲਾਗੂ ਹੋਇਆ ਸੀ। ਇਸ ਲਈ 26 ਜਨਵਰੀ ਸਾਡੇ ਲਈ ਇਕ ਇਤਹਾਸਕ ਦਿਨ ਹੈ।

ਇਸ ਮੌਕੇ ਕਾਲਾ ਬਿਮਰੋ ਨੇ ਸਵਿਧਾਨ ਦੇ ਰਚੇਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਪ੍ਰਣਾਮ ਕੀਤਾ ਉਹਨਾਂ ਦੇਸ ਦੇ ਨੌਜ਼ਵਾਨਾਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰਕ ਸਾਂਝ ਬਣਾਕੇ ਰੱਖੋ ਅਤੇ ਸਵਿਧਾਨ ਤੇ ਪਹਿਰਾ ਦਿਓ।

ਇਸ ਮੌਕੇ ਤੇ ਸਕੂਲ਼ ਦੇ ਬੱਚਿਆ ਨੇ ਭਗਤੀ ਗੀਤ, ਕਵਿਤਾਵਾਂ ਪੇਸ਼ ਕੀਤੀਆਂ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈੱਡ ਅਧਿਆਪਕ ਹਰਜੋਤ ਕੌਰ, ਪ੍ਰੇਮਦੀਪ ਕੌਰ, ਰਾਜਿੰਦਰ ਕੌਰ, ਮਨਦੀਪ ਕੌਰ, ਗੁਰਮੀਤ ਕੌਰ, ਅਮਨਦੀਪ ਕੌਰ, ਜਸਮੀਨ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ, ਸੋਨੀਆ, ਦੀਪਕ ਕੌਰ, ਸੁਮਨ ਰਾਣੀ, ਕੁਲਵਿੰਦਰ ਸਿੰਘ ਕਾਲਾ ਬਿਮਰੋ, ਜਸਵੀਰ ਸਿੰਘ, ਬਿਰੀ, ਮਹਿੰਦਰ ਸਿੰਘ, ਰਾਮ ਸਿੰਘ, ਸੋਨੀ, ਪਿੰਕੀ, ਪੰਮਾ, ਹਰਮਨ, ਸੰਨੀ, ਗੁਰਨਾਮ ਸਿੰਘ ਚੇਅਰਮੈਨ, ਰਵੀ ਭਾਟੀਆ, ਦਮਨ ਬਿਮਰੋ ਅਤੇ ਸਕੂਲ ਦੇ ਬੱਚੇ ਹਾਜਿਰ ਸਨ।