ਡਾਕਟਰ ਰਮੇਸ਼ ਭਗਤ ਨੂੰ ਗੁਲਦਸਤਾ ਦੇ ਕੇ ਕੀਤਾ ਸਨਮਾਨਿਤ

ਡਾਕਟਰ ਰਮੇਸ਼ ਭਗਤ ਨੂੰ ਗੁਲਦਸਤਾ ਦੇ ਕੇ ਕੀਤਾ ਸਨਮਾਨਿਤ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਸਿਵਿਲ ਹਸਪਤਾਲ ਸਾਹਨੇਵਾਲ ਦੇ ਨਵ-ਨਿਯੁਕਤ ਐਸ. ਐਮ. . ਡਾ: ਰਮੇਸ਼ ਕੁਮਾਰ ਭਗਤ ਦਾ ਡਾਕਟਰ ਭੀਮ ਰਾਓ ਅੰਬੇਡਕਰ ਵੈਲਫ਼ੇਅਰ ਕਲੱਬ ਸਾਹਨੇਵਾਲ ਦੇ ਪ੍ਰਧਾਨ ਸਮਾਜ ਸੇਵੀ ਗੁਰਦੀਪ ਸਿੰਘ ਕੌਲ ਵੱਲੋਂ ਆਪਣੇ ਮੈਂਬਰਾਂ ਸਮੇਤ ਜੀ ਆਇਆ ਕਰਕੇ ਗੁਲਦਸਤਾ ਦੇ ਕੇ ਸਨਮਾਨ ਕੀਤਾ।

ਇਸ ਮੌਕੇ ਤੇ ਪ੍ਰਧਾਨ ਗੁਰਦੀਪ ਸਿੰਘ ਕੌਲ ਨੇ ਦੱਸਿਆ ਕਿ ਡਾਕਟਰ ਰਮੇਸ਼ ਭਗਤ ਨੇ ਪੁਰਾ ਵਿਸ਼ਵਾਸ ਦਵਾਇਆ ਕਿ ਹਸਪਤਾਲ ਵਿੱਚ ਮਰੀਜਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ, ਕਿਸੇ ਵੀ ਮਰੀਜ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਬਲਾਕ ਪ੍ਰਧਾਨ ਕੁਲਦੀਪ ਐਰੀ, ਪਲਵਿੰਦਰ ਸਿੰਘ, ਦਿਲਜੀਤ ਚੌਹਾਨ ਆਦਿ ਮੈਂਬਰ ਹਾਜਿਰ ਸਨ।