ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਆਲ ਸਾਹਨੇਵਾਲ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਆਲ ਸਾਹਨੇਵਾਲ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਆਲ ਸਾਹਨੇਵਾਲ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਡੈਡੀਕੇਟਿਡ ਫ੍ਰੇਟ ਕੋਰੀਡੋਰ ਕਾਰਪੋਰੇਸ਼ਨ (DFCC) ਪੂਰਬੀ ਅਤੇ ਪੱਛਮੀ ਕੋਰੀਡੋਰ ਨੂੰ ਸਮਰਪਿਤ ਕੀਤਾ ਇਸ ਦੇ ਤਹਿਤ ਪੰਜਾਬ ਵਿਚ ਵੱਖ ਵੱਖ ਥਾਵਾਂ ਤੇ ਨਾਲ ਹੀ ਸਾਹਨੇਵਾਲ ਦਾ ਵੀ ਨਵੇਂ ਸਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ। ਪੀ.ਐਮ. ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਅਹਿਮਦਾਬਾਦ ਤੋਂ ਉਦਘਾਟਨ ਕੀਤਾ।

ਇਸ ਮੌਕੇ ਤੇ ਰਮਿੰਦਰ ਸਿੰਘ ਸੰਗੋਵਾਲ ਤੇ ਰਸ਼ਪਾਲ ਸਿੰਘ ਨੇ ਇਸ ਬਾਰੇ ਦੱਸਿਆ ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਕਾਸ ਦੀ ਗੰਗਾ ਬਣਾਈ ਹੈ। ਕਿਹਾ ਕਿ ਅੱਜ ਭਾਰਤ ਵਿਚ ਰੇਲਵੇ ਦੇ ਵਿਕਾਸ ਵਿਚ ਇਤਿਹਾਸ ਰਚਿਆ ਜਾ ਰਿਹਾ ਹੈ। ਰੇਲਵੇ ਤਰੱਕੀ ਦਾ ਇਕ ਮਹੱਤਵਪੂਰਨ ਸਾਧਨ ਹੈ। ਮਾਲ ਗੱਡੀਆਂ ਲਈ ਸੱਤ ਨਵੇਂ ਸਟੇਸ਼ਨ ਪੰਜਾਬ ਲਈ ਵੱਡੀ ਪ੍ਰਾਪਤੀ ਹੈ। ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਨਿੱਤ ਪ੍ਰਤੀਦਿਨ ਖ਼ਾਸ ਤੌਰ ਤੇ ਪੰਜਾਬ ਨੂੰ ਤੋਹਫੇ ਦਿੱਤੇ ਜਾ ਰਹੇ ਹਨ ਜਿਵੇਂ ਆਦਮਪੁਰ ਦਾ ਹਵਾਈ ਅੱਡਾ, ਲੁਧਿਆਣਾ ਫਲਾਈ ਓਵਰ ਅਤੇ ਹੁਣ ਰੇਲਵੇ ਕੋਰੀਡੋਰ ਸਿਸਟਮ ਦਿੱਤਾ ਗਿਆ।

ਇਸ ਮੌਕੇ ਤੇ ਰਮਿੰਦਰ ਸਿੰਘ ਸੰਗੋਵਾਲ ਅਤੇ ਰਸ਼ਪਾਲ ਸਿੰਘ ਨੇ ਪੂਰੀ ਸਮੁੱਚੀ ਲੀਡਰਸ਼ਿਪ ਦਾ ਤੇ ਪੀਐਮ. ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਰਜਨੀਸ਼ ਧੀਮਾਨ, ਰਮਿੰਦਰ ਸਿੰਘ ਸੰਗੋਵਾਲ ਜਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ, ਰਸ਼ਪਾਲ ਸਿੰਘ ਜਿਲ੍ਹਾ ਜਨਰਲ ਸੈਕਟਰੀ, ਭੁਪਿੰਦਰ ਰਾਏ ਜਿਲ੍ਹਾ ਜਨਰਲ ਸੈਕਟਰੀ, ਸੁਰਜੀਤ ਰਾਏ ਵਾਇਸ ਪ੍ਰਧਾਨ, ਵਿਨੈ ਕੁਮਾਰ ਸਰਕਲ ਪ੍ਰਧਾਨ, ਰਾਮ ਪ੍ਰਸਾਦ ਜਨਰਲ ਸੈਕਟਰੀ, ਪਰਵੀਨ ਸੋਹੀ, ਸਾਨੀਆ ਸ਼ਰਮਾ ਮਹਿਲਾ ਪ੍ਰਧਾਨ ਲੁਧਿਆਣਾ ਦਿਹਾਤੀ, ਆਰਤੀ, ਨੀਤੂ ਖੌਸ਼ਲਾ, ਬਲਵੀਰ ਕਮਾਂਡਰ, ਮਨਵੀਰ ਚਾਵਲਾ, ਹਿੰਮਤ ਕੁਮਾਰ, ਜੱਸੀ ਚੌਧਰੀ, ਕੁਲਵਿੰਦਰ ਸਿੰਘ ਯੁਵਾ ਮੋਰਚਾ ਪ੍ਰਧਾਨ, ਗੁਲਸ਼ਨ ਕੁਮਾਰ, ਮਲਕੀਤ ਸਿੰਘ ਬੂਟਾ, ਹਨੀ ਚੀਮਾ, ਅਵਤਾਰ ਭਾਟੀਆ, ਸੁਖਪ੍ਰੀਤ ਸਿੰਘ, ਅਸੀਮ ਕੱਕੜ, ਰਾਮਪਾਲ, ਹਰਜੰਟ ਸਿੰਘ, ਹਰਜੀਤ ਖਾਲਸਾ, ਸੰਪੂਰਨ ਸਿੰਘ ਸਨਮ ਅਤੇ ਹੋਰ ਮੈਂਬਰ ਮੌਜੂਦ ਸਨ।