ਸਾਹਨੇਵਾਲ ਗੁਰਦੁਆਰਾ ਸਾਹਿਬ ਵਿੱਖੇ ਧਾਰਮਿਕ ਸਮਾਗਮ 'ਚ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ

ਸਾਹਨੇਵਾਲ ਗੁਰਦੁਆਰਾ ਸਾਹਿਬ ਵਿੱਖੇ ਧਾਰਮਿਕ ਸਮਾਗਮ 'ਚ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਧੰਨ ਧੰਨ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਵਿਖੇ ਧਾਰਮਿਕ ਸਮਾਗਮ ਪ੍ਰਬੰਧਕ ਕਮੇਟੀ ਤੇ ਸੰਪ੍ਦਾਇ ਕਾਰ ਸੇਵਾ ਤੇ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਹ ਧਾਰਮਿਕ ਸਮਾਗਮ 26 ਮਾਰਚ ਤੋਂ 30 ਮਾਰਚ ਪੰਜ ਦਿਨਾਂ ਦਾ ਕਰਵਾਇਆ ਗਿਆ। ਪੰਜ ਦਿਨਾਂ ਦਾ ਧਾਰਮਿਕ ਸਮਾਗਮ ' ਵਿਸ਼ੇਸ ਤੌਰ 'ਤੇ ਪ੍ਰਸਿੱਧ ਕਥਾ ਵਾਚਕ ਵਿਦਵਾਨ ਤੇ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਨੇ ਕੀਰਤਨ ਗੁਰ ਸਬਦ ਵਿਚਾਰਾ ਰਹੀ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਹੈੱਡ ਗ੍ਰੰਥੀ ਵਿਰਸਾ ਸਿੰਘ ਹੰਸਰੋਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਇਸ ਮੌਕੇ ਤੇ ਪ੍ਰਧਾਨ ਬਲਜੀਤ ਸਿੰਘ ਹਰਾ, ਸੰਤ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲੇ, ਮਲਕੀਤ ਸਿੰਘ ਹਰਾ, ਪਰਮਿੰਦਰ ਸਿੰਘ ਹਰਾ, ਮਨਪ੍ਰੀਤ ਸਿੰਘ ਮੰਗਾ, ਜਸਬੀਰ ਸ਼ਾਹ ਸਿੰਘ, ਅਵਤਾਰ ਸਿੰਘ ਤਾਰ, ਕੁਲਜੀਤ ਸਿੰਘ ਹਰਾ, ਕੁਲਦੀਪ ਸਿੰਘ ਦੀਪ, ਪਦਮ ਹਰਾ, ਹੈਪੀ ਨੰਦਪੁਰ, ਕੁਲਵੀਰ ਸਿੰਘ ਭੈਰੋਮੁੰਨਾਂ, ਅਮਨ ਪਨੇਸਰ ਆਦਿ ਸੰਗਤਾ ਹਾਜ਼ਰ ਸਨ।