ਗਣਤੰਤਰ ਦਿਵਸ ਮੌਕੇ ਸਾਹਨੇਵਾਲ ਵਿੱਚ.......

ਗਣਤੰਤਰ ਦਿਵਸ ਮੌਕੇ ਸਾਹਨੇਵਾਲ ਵਿੱਚ.......

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

  • ਗਣਤੰਤਰ ਦਿਵਸ ਮੌਕੇ ਸਾਹਨੇਵਾਲ ਕੋਹਾੜਾ ਰੋਡ ਪੀ. ਐਨ. ਬੀ. ਮਾਰਕੀਟ ਵਿੱਚ ਲਹਿਰਾਇਆ ਤਿਰੰਗਾ ਝੰਡਾ
  • ਝੰਡਾ ਲਹਿਰਾਉਣ ਦੀ ਰਸਮ ਬਲਵੰਤ ਸਿੰਘ ਜੀ ਵੱਲੋਂ ਅਦਾ ਕੀਤੀ ਗਈ

 

 

75ਵੇ ਗਣਤੰਤਰ ਦਿਵਸ ਮੌਕੇ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਹੈ, ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਤੇ ਘਰ-ਘਰ ਤਿਰੰਗਾ ਝੰਡਾ ਲਹਿਰਾਇਆ ਗਿਆ। ਅੱਜ ਸਾਹਨੇਵਾਲ ਕੋਹਾੜਾ ਰੋਡ ,ਪੀ. ਐਨ. ਬੀ. ਮਾਰਕੀਟ ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਬਲਵੰਤ ਸਿੰਘ ਜੀ ਵੱਲੋਂ ਅਦਾ ਕੀਤੀ ਗਈ। ਉਹਨਾਂ ਇਸ ਮੌਕੇ ਤੇ ਸਮੂਹ ਦੇਸ਼ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਨਿੱਘੀ ਮੁਬਾਰਕਬਾਦ ਦਿੱਤੀ। ਭਾਰਤੀ ਜਨਤਾ ਪਾਰਟੀ ਹਲਕਾ ਸਾਹਨੇਵਾਲ ਦੇ ਸੀਨੀਅਰ ਆਗੂ ਅਤੇ ਨਗਰ ਕੌਸ਼ਲ ਦੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਰਸ਼ਪਾਲ ਸਿੰਘ ਅਤੇ ਜੱਸੀ ਚੌਧਰੀ ਮੰਡਲ ਪ੍ਰਧਾਨ  ਨੇ ਸਮੂਹ ਇਲਾਕਾ ਨਿਵਾਸੀ ਅਤੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਸਭ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਸੰਵਿਧਾਨ ਵਿੱਚ ਮਿਲੇ ਅਧਿਕਾਰਾ ਦੀ ਸਹੀ ਵਰਤੋਂ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਰਸ਼ਪਾਲ ਸਿੰਘ, ਜੱਸੀ ਚੌਧਰੀ, ਬਲਵੰਤ ਸਿੰਘ, ਕੁਲਦੀਪ ਸਿੰਘ, ਰਾਮ ਪ੍ਰਸਾਦ, ਜੌਨੀ ਸ਼ਰਮਾ, ਸੁਰੇਸ਼ ਪਾਂਡੇ, ਅਭੀ ਮਿਸ਼ਰਾ, ਮੌਸ਼ੀਨ ਖਾਨ, ਰਾਜੇਸ਼ ਭਾਟੀਆ, ਵਿੱਕੀ, ਵਿਪਨ ਅਨੇਜਾ, ਸ਼ਾਮ ਸੁੰਦਰ, ਰਾਮ ਕੁਮਾਰ ਰਾਠੌਰ, ਤਰਲੋਚਨ ਚੰਦ, ਵਿਨੋਦ ਅਨੇਜਾ, ਕਾਕੂ ਚੌਧਰੀ, ਸਤੀਸ਼ ਭਾਟੀਆ, ਅਰਵਿੰਦ ਚੌਧਰੀ, ਰਵਿੰਦਰ ਸਿੰਘ, ਸਮਿਤ ਸੂਦ, ਦਮਨਦੀਪ ਸਿੰਘ, ਗੁਲਸ਼ਨ ਸ਼ਰਮਾ, ਰਵੀ ਕੁਮਾਰ, ਸਚਿਨ ਸਰਗੀ, ਰਵਿੰਦਰ ਸ਼ਰਮਾ, ਦੀਪੀ ਵਰਮਾ, ਰਾਜ ਕੁਮਾਰ, ਗੁਲਸ਼ਨ ਸ਼ਰਮਾ, ਗੁਰਚਰਨ ਦਾਸ ਚੌਧਰੀ (ਏਅਰ ਫੋਰਸ), ਦੇਸ਼ ਰਾਜ ਅਤੇ ਹੋਰ ਮੈਂਬਰ ਮੌਜੂਦ ਸਨ।