ਵਿਧਾਇਕ ਮੁੰਡੀਆਂ ਦੀ ਅਗਵਾਈ ਹੇਠ ਭਗਵੰਤ ਵਿਹਾਰ ਬਾਜੜਾ ਦੇ ਕਈ ਪਰਿਵਾਰ ਆਪ ਵਿੱਚ ਸ਼ਾਮਿਲ

ਵਿਧਾਇਕ ਮੁੰਡੀਆਂ ਦੀ ਅਗਵਾਈ ਹੇਠ ਭਗਵੰਤ ਵਿਹਾਰ ਬਾਜੜਾ ਦੇ ਕਈ ਪਰਿਵਾਰ ਆਪ ਵਿੱਚ ਸ਼ਾਮਿਲ

ਸਾਹਨੇਵਾਲ/ਲੁਧਿਆਣਾ (ਸਵਰਨਜੀਤ ਗਰਚਾ)

ਵਿਧਾਨ ਸਭਾ ਹਲਕਾ ਸਾਹਨੇਵਾਲ ‘ਚ ਆਮ ਆਦਮੀ ਪਾਰਟੀ ਨੂੰ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਭਗਵੰਤ ਵਿਹਾਰ ਕਾਲੋਨੀ ਬਾਜੜਾ ਦੇ ਅਨੇਕਾਂ ਪਰਿਵਾਰ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।

ਵਿਧਾਇਕ ਮੁੰਡੀਆਂ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਸਮਾਂ ਆਉਣ ਤੇ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਲੋਕ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ : ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਅਤੇ ਹੋ ਰਹੇ ਚਹੁੰ ਤਰਫਾ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਸਿਹਤ ਤੋਂ ਬਾਅਦ ਹੁਣ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਮਕਸਦ ਨਾਲ ਅੱਜ ਦੋਵਾਂ ਦੀ ਜੋੜੀ ਨੇ ਲੁਧਿਆਣਾ ਸਮੇਤ ਪੂਰੇ ਪੰਜਾਬ ' 13 ਐਮੀਨੈਂਸ ਸਕੂਲ ਲੋਕ ਅਰਪਣ ਕੀਤੇ ਹਨ। ਜਿਨ੍ਹਾਂ ਦੇ ਚਲਦਿਆਂ ਗਰੀਬ ਤੇ ਪਿਛੜੇ ਵਰਗ ਦੇ ਵਿਦਿਆਰਥੀਆਂ ਦਾ ਜੀਵਨ ਪੱਧਰ ਉੱਚਾ ਉਠੇਗਾ ਤੇ ਉਹ ਵੀ ਇਨ੍ਹਾਂ ਮਿਸਾਲੀ ਸਕੂਲਾਂ ਵਿੱਚ ਪੜ੍ਹ ਕੇ ਆਪਣੇ ਸੁਪਨੇ ਪੂਰੇ ਕਰ ਪਾਉਣਗੇ। : ਮੁੰਡੀਆਂ ਨੇ ਲੁਧਿਆਣਾ ‘ਚ ਪਹਿਲਾ ਸਕੂਲ ਖੋਲਣ ਲਈ : ਮਾਨ ਅਤੇ ਸ਼੍ਰੀ ਕੇਜਰੀਵਾਲ ਦਾ ਧੰਨਵਾਦ ਕੀਤਾ।

ਇਸ ਮੌਕੇ ਸੁਰਜੀਤ ਗਰਚਾ, ਜਸਪ੍ਰੀਤ ਪੰਧੇਰ, ਵਸਣ ਸਿੰਘ, ਗੁਰਵਿੰਦਰ ਸਿੰਘ, ਸਤਿੰਦਰ ਸਿੰਘ, ਰਮਨ ਮਹਿਰਾ, ਨਿੰਰਕਾਰ ਸਿੰਘ, ਹਰਦੀਪ ਸਿੰਘ, ਵਿੱਕੀ, ਬੱਬੂ ਮੁੰਡੀਆਂ ਅਤੇ ਹੋਰ ਹਾਜ਼ਰ ਸਨ।