ਸਾਹਨੇਵਾਲ ਦੇ ਮੇਨ ਚੋਂਕ ਵਿੱਚ ਬੰਦ ਦੌਰਾਨ ਕਿ ਹੋਇਆ

ਸਾਹਨੇਵਾਲ ਦੇ ਮੇਨ ਚੋਂਕ ਵਿੱਚ ਬੰਦ ਦੌਰਾਨ ਕਿ ਹੋਇਆ

ਰਿੰਕੂ ਬਜਾਜ ਸਾਹਨੇਵਾਲ ਗਰੁੱਪ 

ਕੇਂਦਰ ਸਰਾਕਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜ਼ਲੀ ਸੋਧ ਬਿੱਲ 2020 ਖਿਲਾਫ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਬੰਦ ਦੇ ਸੱਦੇ ਨੂੰ ਪੰਜਾਬ ਭਰ ‘ਚ ਵੱਡਾ ਹੁੰਗਾਰਾ ਮਿਲਿਆ। ਕਿਸਾਨ-ਅੰਦੋਲਨ ਦੇ 10 ਮਹੀਨੇ ਪੂਰੇ ਹੋਣ ‘ਤੇ ਕਿਸਾਨਾਂ ਨੇ ਕੇਂਦਰ-ਸਰਕਾਰ ਖਿਲਾਫ 32 ਕਿਸਾਨ ਜੱਥੇਬੰਦਿਆ ਵੱਲੋਂ 550 ਤੋਂ ਵੱਧ ਥਾਵਾਂ ‘ਤੇ ਧਰਨੇ ਲਾਉਂਦਿਆਂ ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਅਤੇ ਬਿਜ਼ਲੀ ਐਕਟ 2020 ਰੱਦ ਕਰਵਾਉਣ ਲਈ ਜ਼ਬਰਦਸਤ ਰੋਸ-ਪ੍ਰਦਰਸ਼ਨ ਕੀਤੇ ਗਏ।ਸੂਬੇ ਭਰ ‘ਚ ਕਰੀਬ 400 ਥਾਵਾਂ ‘ਤੇ ਸੜਕੀ-ਜਾਮ, 20 ਤੋਂ ਵੱਧ ਥਾਵਾਂ ਤੇ ਰੇਲ-ਰੋਕੋ ਧਰਨੇ, 108 ਥਾਵਾਂ 'ਤੇ ਪਹਿਲਾਂ ਤੋਂ ਚਲਦੇ ਪੱਕੇ-ਧਰਨੇ ਅਤੇ ਸੈਂਕੜੇ ਥਾਵਾਂ ‘ਤੇ ਸ਼ਹਿਰਾਂ ਦੇ ਬਜ਼ਾਰਾਂ ‘ਚ ਰੋਸ-ਮਾਰਚ ਕੱਢੇ ਗਏ।

ਸੂਬੇ-ਭਰ ਦੇ ਨੈਸ਼ਨਲ ਹਾਈਵੇ, ਸਟੇਟ ਹਾਈਵੇ ਸਮੇਤ ਅਹਿਮ-ਸੜਕੀ ਮਾਰਗ ਬਿਲਕੁਲ ਬੰਦ ਸਨ। ਸੂਬੇ ਨਾਲ ਲਗਦੇ ਸਾਰੇ ਗੁਆਂਢੀ ਰਾਜਾਂ ਤੋਂ ਆਵਜਾਈ ਬੰਦ ਕੀਤੀ ਗਈ। ਬੰਦ ਬਜ਼ਾਰਾਂ ‘ਚ ਸੰਨਾਟਾ ਪਸਰਿਆ ਰਿਹਾ। ਕਿਸਾਨਾਂ ਵੱਲੋਂ ਆਵਾਜਾਈ ਬੰਦ ਹੋਣ ਕਰਕੇ ਜਾਮ 'ਚ ਫਸੇ ਲੋਕਾਂ ਲਈ ਦਾ ਲਈ ਲੰਗਰ ਦੇ ਪ੍ਰਬੰਧ ਕਰਨ ਵੀ ਢੁੱਕਵੇਂ ਯਤਨ ਕੀਤੇ ਗਏ ਸਨ।

ਸਾਹਨੇਵਾਲ ਵਿੱਚ ਵੀ ਕਿਸਾਨ ਜੱਥੇਬੰਦਿਆਂ ਦੇ ਧਰਨੇ ਦੌਰਾਨ ਟਰਾਂਸਪੋਟਰਾਂ, ਮੁਲਾਜ਼ਮਾਂ, ਆੜਤੀਆਂ, ਦੁਕਾਨਦਾਰਾਂ, ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ, ਸਾਹਿਤਕਾਰਾਂ, ਰੰਗਕਰਮਿਆਂ ਅਤੇ ਵਪਾਰਿਆਂ ਵੱਲੋਂ ਸਹਿਯੋਗ ਕਰਦਿਆਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਗਈ।

ਭਾਰਤੀ ਕਿਸਾਨ ਯੂਨਿਅਨ ਕਾਦਿਆਂ ਸਾਹਨੇਵਾਲ ਦੇ ਪ੍ਰਧਾਨ ਰਾਜਵੀਰ ਗਿੱਲ, ਬੂਟਾ ਸੰਧੂ, ਸਕੱਤਰ ਦੀਪ ਸੰਧੂ, ਸੁੱਖਾ ਸੰਧੂ, ਹੈਰੀ ਸੰਧੂ, ਮਨਕ ਸੰਧੂ, ਗੁਰਦੀਪ ਸੰਧੂ,ਅਤਿੰਦਰ ਸੰਧੂ, ਸ਼ਾਨਾ ਸੰਧੂ, ਮਾਸਟਰ ਜੱਗਾ, ਗੁਰੀ ਸੰਧੂ, ਰਿੰਕੂ ਕਪਿਲਾ, ਗੋਲਡੀ ਢਿੱਲੋਂ, ਜੱਸੀ ਸੰਧੂ, ਹਰਵਿੰਦਰ ਸੰਧੂ, ਮਾਨ ਸੰਧੂ ਗੁਰਤੇਜ ਸੰਧੂ, ਜੀਤ ਰੰਧਾਵਾ, ਮਨੀ ਰਾਜਾ ਨੇ ਦੱਸਿਆ ਕਿ ਸ਼ਾਤਮਈ ਅਤੇ ਅਨੁਸ਼ਾਸਨ ਨਾਲ ਸੂਬੇ ਭਰ ‘ਚ ਬੰਦ ਦੇ ਸੱਦੇ ਨੂੰ ਸਫਲ ਕੀਤਾ ਗਿਆ ਜਿਸਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।

ਅੱਜ ਦੇ ਬੰਦ ਦੀ ਖਾਸ ਗੱਲ ਇਹ ਸੀ ਕਿ ਲੋਕਾਂ ਦਾ ਬੰਦ ਲਈ ਸਹਿਯੋਗ ਆਪ-ਮੁਹਾਰਾ ਸੀ। ਦੁਕਾਨਦਾਰਾਂ, ਕਾਰੋਬਾਰੀਆਂ, ਰੇਹੜੀ-ਫੜੀ ਵਾਲਿਆਂ ਆਦਿ ਤੋਂ ਲੈ ਕੇ ਹਰ ਵਰਗ ਵਿਚ ਭਾਰੀ ਜੋਸ਼ ਤੇ ਉਤਸ਼ਾਹ ਸੀ ਅਤੇ ਸਭ ਨੇ ਬਗੈਰ ਕਿਸੇ ਦਬਾਅ ਦੇ ਆਪਣੇ ਬੰਦ ਰੱਖੇ। ਬੁਲਾਰਿਆਂ ਨੇ ਕੇਂਦਰ ਸਰਕਾਰ ਨੂੰ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਕਿ ਖੇਤੀ ਕਾਨੂੰਨਾਂ ਨੂੰ ਦੀ ਵਾਪਸੀ ਤੱਕ ਸੰਘਰਸ਼ ਹੋਰ ਤੇਜ਼ ਅਤੇ ਵਿਸ਼ਾਲ ਹੋਵੇਗਾ। ਕਿਸਾਨ ਆਗੂਆਂ ਨੇ ਲੋਕਾਂ ਨੂੰ ਇਸ ਬੰਦ ‘ਚ ਸਾਥ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਬੰਦ ਕਿਸੇ ਨਿੱਜੀ ਮੁਫਾਦ ਲਈ ਨਹੀਂ,

ਸਗੋਂ ਉਸ ਵਰਗ ਲਈ ਹੈ ਜੋ ਸਮੁੱਚੇ ਦੇਸ਼ ਨੂੰ ਅੰਨ ਮੁਹੱਇਆ ਕਰਵਾਉਂਦਾ ਹੈ ਇਸ ਕਰਕੇ ਜੋ ਵਿ ਵਿਅਕਤੀ ਅੰਨ ਖਾਦਾ ਹੈ ਉਸ ਨੂੰ ਇਸ ਬੰਦ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪੁੱਜ ਸਕੇ। ਜੋ ਆਵਾਜ਼ਾਈ ਅੱਜ ਸਵੇਰੇ ਬੰਦ ਤੋਂ ਪਹਿਲਾਂ ਚੱਲ ਰਹੀ ਸੀ ਉਸ ਨੂੰ ਉਥੇ ਹੀ ਰੋਕ ਦਿੱਤਾ ਗਿਆ। ਵੱਖ-ਵੱਖ ਥਾਵਾਂ ‘ਤੇ ਸੰਬੋਧਨ ਕਰਦਿਆਂ ਕਿਸਾਨ-ਆਗੂਆਂ ਨੇ ਕਿਹਾ ਕਿ 10 ਮਹੀਨਿਆਂ ਦੇ ਸੰਘਰਸ਼ ਦੌਰਾਨ 650 ਦੇ ਕਰੀਬ ਕਿਸਾਨ | ਸ਼ਹੀਦ ਹੋ ਗਏ ਹਨ, ਪਰ ਕੇਂਦਰ-ਸਰਕਾਰ ਨੇ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕੀਤਾ ਹੋਇਆ ਹੈ।